PSEB ਨੇ 12ਵੀਂ ਜਮਾਤ ਦਾ ਐਲਾਨਿਆ ਨਤੀਜਾ
ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਇਸ ਵਾਰ ਰਿਜ਼ਲਟ 96.48 ਫੀਸਦੀ ਰਿਹਾ ਹੈ। ਇਸ ਸਾਲ ਫਿਰ ਤੋਂ ਮੁੰਡਿਆਂ ਦੇ ਮੁਕਾਬਲੇ ਲੜਕੀਆਂ ਨੇ ਬਾਜ਼ੀ ਮਾਰੀ ਹੈ। ਹਾਲਾਂਕਿ ਪਿਛਲੇ ਸਾਲ ਮੁਕਾਬਲੇ 6.48 ਫੀਸਦੀ ਜ਼ਿਆਦਾ ਬੱਚੇ ਪਾਸ ਹੋਏ ਹਨ। ਲੜਕੀਆਂ ਦੀ ਪਾਸ ਫ਼ੀਸਦੀ ਦਰ 97.34 ਫ਼ੀਸਦੀ ਰਹੀ। ਮੈਰੀਟੋਰਿਅਸ ਸਕੂਲਾਂ ਦੇ ਬੱਚਿਆਂ ਨੇ 99.74 ਫੀਸਦੀ ਅਤੇ ਸਰਕਾਰੀ ਸਕੂਲਾਂ ‘ਚ 98.5 ਫੀਸਦੀ ਅੰਕ ਹਾਸਲ ਕੀਤੇ।
🔴LIVE| ਹਾਈਕਮਾਨ ਨੇ ਸਿੱਧੂ ਨੂੰ ਪਾਈ ਝਾੜ! ਕੈਪਟਨ ਦੀ ਕੀਤੀ ਸਪੋਟ! ਕੇਜਰੀਵਾਲ ਦਾ ਚੋਣਾਂ ਤੋ ਪਹਿਲਾਂ ਧਮਾਕਾ
ਆਰਟਸ ਦੇ ਵਿਦਿਆਰਥੀਆਂ ਦਾ ਨਤੀਜਾ 97.10 ਫ਼ੀਸਦੀ ਰਿਹਾ। ਸ਼ਹਿਰੀ ਵਿਦਿਆਰਥੀਆਂ ਦਾ ਨਤੀਜਾ 91.94 ਰਿਹਾ। 88,150 ਵਿਦਿਆਰਥੀਆਂ ਨੂੰ ਏ ਗ੍ਰੇਡ, 1 ਲੱਖ 19,802 ਵਿਦਿਆਰਥੀਆਂ ਨੂੰ 70 ਤੋਂ 80 ਫ਼ੀਸਦੀ ਅੰਕ,3,289 ਵਿਦਿਆਰਥੀਆਂ ਨੂੰ 50 ਫ਼ੀਸਦੀ ਅਤੇ 88 ਵਿਦਿਆਰਥੀਆਂ ਨੂੰ 40 ਤੋਂ 50 ਫ਼ੀਸਦੀ ਅੰਕ ਮਿਲੇ। ਕੇਵਲ 713 ਵਿਦਿਆਰਥੀ ਫੇਲ ਹੋ ਗਏ ਹਨ।
ਲਓ ਮੁੱਖ ਮੰਤਰੀ ਨੂੰ ਪਹਿਲਾਂ ਝਟਕਾ! ਖ਼ਾਸ ਮੰਤਰੀ ਨੂੰ ਛੱਡਣੀ ਪੈਣੀ ਕੁਰਸੀ? D5 Channel Punjabi
ਪੀਐਸਈਬੀ ਦੇ ਚੇਅਰਮੈਨ ਯੋਗਰਾਜ ਨੇ ਕਿਹਾ ਕਿ ਪ੍ਰੀ – ਬੋਰਡ ਆਨੁਪਾਤਿਕ ਅੰਕਾਂ ਦੇ ਆਧਾਰ ‘ਤੇ ਨਤੀਜ਼ੇ ਘੋਸ਼ਿਤ ਕੀਤੇ ਗਏ ਹਨ। ਵਿਦਿਆਰਥੀ ਆਪਣਾ ਰਿਜ਼ਲਟ ਬੋਰਡ ਦੀ ਆਫੀਸ਼ੀਅਲ ਵੈਬਸਾਈਟ pseb.ac.in ‘ਤੇ ਦੇਖ ਸਕਦੇ ਹਨ। ਵਿਦਿਆਰਥੀ 12ਵੀਂ ਦਾ ਰਿਜ਼ਲਟ ਰਜਿਸਟ੍ਰੇਸ਼ਨ ਨੰਬਰ ਅਤੇ ਡੇਟ ਆਫ ਬਰਥ ਐਂਟਰ ਕਰਨ ਤੋਂ ਬਾਅਦ ਦੇਖ ਸਕਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.