NewsBreaking NewsD5 specialSports

Prithvi Shaw ਦੀ ਫਿਰਕੀ ਨੇ ਬੱਲੇਬਾਜ਼ ਸਮੇਤ ਵਿਕਟਕੀਪਰ ਵੀ ਹੋ ਗਏ ਹੈਰਾਨ, ਦੇਖੋ VIDEO

ਨਵੀਂ ਦਿੱਲੀ : ਭਾਰਤ ਅਤੇ ਆਸਟ੍ਰੇਲੀਆ ਦੇ ਵਿੱਚ ਅਭਿਆਸ ਮੈਚ ‘ਚ ਭਾਰਤੀ ਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਅ ਬੱਲੇਬਾਜ਼ੀ ‘ਚ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਉਨ੍ਹਾਂ ਨੂੰ ਦੋਵੇਂ ਮੈਚਾਂ ‘ਚ ਓਪਨਿੰਗ ਕਰਨ ਦਾ ਮੌਕਾ ਦਿੱਤਾ ਗਿਆ, ਪਰ ਬੱਲੇ ਨਾਲ ਕਮਾਲ ਵਿਖਾਉਣ ‘ਚ ਅਸਫਲ ਰਹੇ। ਪ੍ਰਿਥਵੀ ਸ਼ਾਅ ਨੇ ਗੇਂਦਬਾਜ਼ੀ ਵਿਚ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ ਪ੍ਰਿਥਵੀ ਨੇ ਤਿੰਨ ਓਵਰ ਹੀ ਕੀਤੇ ਅਤੇ ਉਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲਿਆ, ਪਰ ਉਨ੍ਹਾਂ ਦੀ ਇੱਕ ਲੈੱਗ ਬ੍ਰੇਕ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਆਹ ਜ਼ਿਲ੍ਹੇ ਦੇ ਕਿਸਾਨਾਂ ਨੇ ਮੋਦੀ ਨੂੰ ਛੇੜਤੀ ਕੰਬਣੀ !ਦਿੱਲੀ ਬੈਠੇ ਕਿਸਾਨਾਂ ਨੂੰ ਕਰਤਾ ਖੁਸ਼ !

ਇਹ ਗੇਂਦ ਵਿਕਟਕੀਪਰ ਵ੍ਰਿਧੀਮਾਨ ਸਾਹਾ ਸਮੇਤ ਸਾਰਿਆ ਨੂੰ ਛੂ ਕੇ ਨਿਕਲ ਗਈ। ਇਸ ਪਾਰਟ ਟਾਇਮ ਗੇਂਦਬਾਜ਼ ਨੇ ਡ੍ਰੀਮ ਡਿਲੀਵਰੀ ਸੁੱਟੀ। ਮਿਡਲ ਅਤੇ ਲੈੱਗ ਸਟੰਪ ‘ਤੇ ਸੁੱਟੀ ਗਈ ਇਹ ਗੇਂਦ ਬੱਲੇਬਾਜ਼ ਜੈਕ ਵਿਲਡਰਮੁਥ ਤੋਂ ਦੂਰ ਜਾ ਰਹੀ ਸੀ। ਗੇਂਦ ਕਪਤਾਨ ਅਜਿੰਕਿਆ ਰਹਾਣੇ ਅਤੇ ਵਿਕਟਕੀਪਰ ਸਾਹ ਨੂੰ ਛੂਹਦੀ ਹੋਈ ਉਨ੍ਹਾਂ ਦੇ ਹੱਥਾਂ ਤੋਂ ਨਿਕਲ ਗਈ। ਬਾਅਦ ‘ਚ ਪ੍ਰਿਥਵੀ ਸ਼ਾਅ ਨੇ ਇੰਸਟਾਗ੍ਰਾਮ ‘ਤੇ ਇਸ ਗੇਂਦ ਦਾ ਵੀਡੀਓ ਪੋਸਟ ਕੀਤਾ। ਉਨ੍ਹਾਂ ਨੇ ਕੈਪਸ਼ਨ ਲਿਖਿਆ – ਕਦੇ-ਕਦੇ ਇਸ ਤਰ੍ਹਾਂ ਦੇ ਤੋਹਫ਼ੇ ਚੰਗੇ ਲੱਗਦੇ ਹਨ। ਇਹ ਸੁਰੱਖਿਅਤ ਹੱਥਾਂ – ਸ਼ਾਅ ਅਤੇ ਰਹਾਣੇ ਨੂੰ ਵੀ ਹੈਰਾਨ ਕਰ ਗਈ।

 

View this post on Instagram

 

A post shared by PRITHVI SHAW (@prithvishaw)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button