Breaking NewsPunjabTop News

ਜਲੰਧਰ ਤੋਂ ‘ਆਪ’ ਪਾਰਟੀ ਵਿਧਾਇਕ ਮਹਿੰਦਰ ਭਗਤ ਨੂੰ ਕੈਬਨਿਟ ਕੁਰਸੀ ਦੇਣ ਦੀ ਤਿਆਰੀਆਂ?

ਜਲੰਧਰ: ਜਲੰਧਰ ਵਿਚ ਹੋਈ ਜ਼ਿਮਨੀ ਚੋਣਾ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਵੱਡੀ ਲੀਡ ਤੋਂ ਜਿੱਤ ਦਰਜ ਕੀਤੀ ਹੈ। ਹੁਣ ਸੂਤਰਾਂ ਮੁਤਾਬਕ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਉਣ ਵਾਲੇ 2 ਤੋਂ 3 ਦਿਨਾਂ ਵਿਚ ਮਹਿੰਦਰ ਭਗਤ ਕੈਬਨਿਟ ਮੰਤਰੀ ਵੱਜੋਂ ਸੰਹੁ ਚੁੱਕ ਸਕਦੇ ਹਨ। CM ਮਾਨ ਨੇ ਵੋਟਾਂ ਦੌਰਾਨ ਮਹਿੰਦਰ ਭਗਤ ਦੇ ਵੋਟਰਾਂ ਨੂੰ ਇਹ ਵਾਅਦਾ ਕੀਤਾ ਸੀ ਕੀ “ਤੁਸੀ ਮਹਿੰਦਰ ਭਗਤ ਨੂੰ ਵਿਧਾਨ ਸਭਾ ਦੀ ਇਕ ਪੌੜੀ ਚੜਾਓ ‘ਤੇ ਅਗਲੀ ਪੌੜੀ ਮੈਂ ਚੜ੍ਹਾਵਾਂਗਾਂ।”

ਜਲੰਧਰ ਜ਼ਿਮਨੀ ਚੋਣ ‘ਚ ‘ਆਪ’ ਨੂੰ ਮਿਲੀ ਜਿੱਤ ਦਾ ਧੰਨਵਾਦ ਕਰਨ ਲਈ CM ਮਾਨ ਖੁਦ ਕਰਨਗੇ ਵਰਕਰਾਂ, ਮੰਤਰੀਆਂ ਅਤੇ ਵਿਧਾਇਕਾਂ ਨਾਲ ਮੁਲਾਕਾਤ

ਕਿਆਸ ਰਾਈਆਂ ਲਗਾਈ ਜਾ ਰਹੀਆਂ ਨੇ ਕੀ ਗਵਰਨਰ ਤੋਂ ਸੰਹੁ ਚੁੱਕਣ ਸਮਾਗਮ ਦਾ ਸਮਾਂ ਲਿਆ ਜਾ ਰਿਹਾ ਹੈ ਤੇ ਜੱਲਦ ਹੀ ਮਹਿੰਦਰ ਭਗਤ ਨੂੰ ਕੈਬਨਿਟ ਵਿਚ ਥਾਂ ਮਿਲ ਸਕਦੀ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਆਪਣੇ ਵਿਰੋਧੀ ਸ਼ੀਤਲ ਅੰਗੁਰਾਲ ਨੂੰ ਕਰੀਬ ਸਾਢੇ 37 ਹਜ਼ਾਰ ਵੋਟਾਂ ਨਾਲ ਹਰਾਇਆ ਸੀ। ਅਜਿਹੇ ‘ਚ ਵੈਸਟ ਡਿਵੀਜ਼ਨ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button