PM ਮੋਦੀ ਨੇ ਪੀ.ਵੀ. ਸਿੰਧੂ ਨੂੰ ਆਪਣਾ ਪਹਿਲਾ ਸਿੰਗਾਪੁਰ ਓਪਨ ਦਾ ਖ਼ਿਤਾਬ ਜਿੱਤਣ ‘ਤੇ ਦਿੱਤੀ ਵਧਾਈ
ਸਿੰਗਾਪੁਰ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ.ਵੀ. ਸਿੰਧੂ ਨੂੰ ਆਪਣਾ ਪਹਿਲਾ ਸਿੰਗਾਪੁਰ ਓਪਨ ਦਾ ਖ਼ਿਤਾਬ ਜਿੱਤਣ ‘ਤੇ ਦਿੱਤੀ ਵਧਾਈ ਹੈ। ਦੱਸ ਦਈਏ ਕਿ ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਭਾਰਤ ਦੀ ਪੀ. ਵੀ. ਸਿੰਧੂ ਨੇ ਐਤਵਾਰ ਨੂੰ ਇੱਥੇ ਮਹਿਲਾ ਸਿੰਗਲ ਫਾਈਨਲ ‘ਚ ਚੀਨ ਦੀ ਵੈਂਗ ਝੀ ਯੀ ਨੂੰ ਤਿੰਨ ਗੇਮ ਤਕ ਚਲੇ ਸਖ਼ਤ ਮੁਕਾਬਲੇ ‘ਚ ਹਰਾ ਕੇ ਸਿੰਗਾਪੁਰ ਓਪਨ ਬੈਡਮਿੰਟਨ ਸੁਪਰ 500 ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਸਿੰਧੂ ਨੇ ਮਹੱਤਵਪੂਰਨ ਪਲਾਂ ‘ਚ ਸੰਜਮ ਬਰਕਰਾਰ ਰਖਦੇ ਹੋਏ ਸਖ਼ਤ ਮੁਕਾਬਲੇ ‘ਚ ਏਸ਼ੀਆਈ ਚੈਂਪੀਅਨਸ਼ਿਪ ਦੀ ਮੌਜੂਦਾ ਚੈਂਪੀਅਨ ਚੀਨ ਦੀ 22 ਸਾਲ ਦੀ ਖਿਡਾਰੀ ਨੂੰ 21-9, 11-21, 21-15 ਨਾਲ ਹਰਾਇਆ।
ਇਸ ਖ਼ਿਤਾਬੀ ਜਿੱਤ ਨਾਲ ਸਿੰਧੂ ਦਾ ਆਤਮਵਿਸ਼ਵਾਸ ਵਧੇਗਾ ਜੋ ਬਰਮਿੰਘਮ ‘ਚ 28 ਜੁਲਾਈ ਨੂੰ ਹੋਣ ਵਾਲੇ ਰਾਸ਼ਟਰ ਮੰਡਲ ਖੇਡਾਂ ‘ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਸਿੰਧੂ ਦਾ ਮੌਜੂਦਾ ਸੈਸ਼ਨ ਦਾ ਇਹ ਤੀਜਾ ਖ਼ਿਤਾਬ ਹੈ। ਉਨ੍ਹਾਂ ਨੇ ਸਈਅਦ ਮੋਦੀ ਕੌਮਾਂਤਰੀ ਤੇ ਸਵਿਸ ਓਪਨ ਦੇ ਰੂਪ ‘ਚ ਦੋ ਸੁਪਰ 300 ਟੂਰਨਾਮੈਂਟ ਜਿੱਤੇ। ਸਿੰਧੂ ਓਲੰਪਿਕ ‘ਚ ਚਾਂਦੀ ਤੇ ਕਾਂਸੀ ਤਮਗ਼ੇ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ ‘ਚ ਇਕ ਸੋਨ, ਦੋ ਚਾਂਦੀ ਤੇ ਦੋ ਕਾਂਸੀ ਤਮਗ਼ੇ ਵੀ ਜਿੱਤ ਚੁੱਕੀ ਹੈ।
I congratulate @Pvsindhu1 on winning her first ever Singapore Open title. She has yet again demonstrated her exceptional sporting talent and achieved success. It is a proud moment for the country and will also give inspiration to upcoming players. https://t.co/VS8sSU7xdn
— Narendra Modi (@narendramodi) July 17, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.