PM Narendra Modi ਅੱਜ ਰਾਸ਼ਟਰ ਨੂੰ ਕਰਨਗੇ ਸੰਬੋਧਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਦੱਸ ਦਈਏ ਕਿ ਦੇਸ਼ ਨੇ ਇੱਕ ਦਿਨ ਪਹਿਲਾਂ ਹੀ ਵੈਕਸੀਨੇਸ਼ਨ ਦੇ ਮਾਮਲੇ ‘ਚ 100 ਕਰੋੜ ਦਾ ਅੰਕੜਾ ਪਾਰ ਕੀਤਾ ਹੈ। ਅਜਿਹੇ ‘ਚ ਸੰਕਾ ਜਤਾਈ ਜਾ ਰਹੀ ਹੈ ਕਿ ਪੀਐਮ ਮੋਦੀ ਇਸ ਵਿਸ਼ੇ ‘ਤੇ ਗੱਲ ਕਰ ਸਕਦੇ ਹਨ।
Khabran Da Sira🔴LIVE:ਬਾਦਲ ਦਲ ਨੂੰ ਝਟਕਾ, ਕਿਸਾਨ ਆਗੂ ’ਤੇ ਕਾਰਵਾਈ, ਨਿਹੰਗ ਹੋਏ ਦੋਫਾੜ,ਕੈਪਟਨ-ਸਿੱਧੂ ’ਚ ਮੁੜ ਖੜਕੀ
ਦੱਸਣਯੋਗ ਹੈ ਕਿ ਦੇਸ਼ ’ਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 16 ਜਨਵਰੀ ਨੂੰ ਹੋਈ ਸੀ ਅਤੇ ਇਸ ਦੇ ਪਹਿਲੇ ਪੜਾਅ ’ਚ ਸਿਹਤ ਕਰਮੀਆਂ ਨੂੰ ਟੀਕੇ ਲਾਏ ਗਏ ਸਨ। ਇਸ ਤੋਂ ਬਾਅਦ 2 ਫਰਵਰੀ ਤੋਂ ਮੋਹਰੀ ਮੋਰਚੇ ਦੇ ਕਰਮੀਆਂ ਦਾ ਟੀਕਾਕਰਨ ਸ਼ੁਰੂ ਹੋਇਆ ਸੀ। ਟੀਕਾਕਰਨ ਮੁਹਿੰਮ ਦਾ ਅਗਲਾ ਪੜਾਅ ਇਕ ਮਾਰਚ ਤੋਂ ਸ਼ੁਰੂ ਹੋਇਆ, ਜਿਸ ’ਚ 60 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਅਤੇ ਗੰਭੀਰ ਬੀਮਾਰੀਆਂ ਨਾਲ ਪੀੜਤ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਲਗਾਉਣੇ ਸ਼ੁਰੂ ਕੀਤੇ ਗਏ।
ਬਾਰਡਰ ‘ਤੇ ਕਾਬੂ ਨਿਹੰਗ ਸਿੰਘ ਬਾਰੇ ਵੱਡੇ ਖੁਲਾਸੇ, ਗੁਆਂਢੀ ਨੇ ਦੱਸਿਆ ਸਾਰਾ ਸੱਚ || D5 Channel Punjabi
ਦੇਸ਼ ’ਚ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੀ ਟੀਕਾਕਰਨ ਇਕ ਅਪ੍ਰੈਲ ਤੋਂ ਸ਼ੁਰੂ ਹੋਇਆ ਸੀ ਅਤੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦਾ ਟੀਕਾਕਰਨ ਇਕ ਮਈ ਤੋਂ ਸ਼ੁਰੂ ਹੋਇਆ। ਕੋਰੋਨਾ ਰੋਕੂ ਟੀਕਿਆਂ ਦੀ ਹੁਣ ਤੱਕ ਦਿੱਤੀਆਂ ਗਈਆਂ ਖੁਰਾਕਾਂ ਦੀ ਗਿਣਤੀ ਵੀਰਵਾਰ ਨੂੰ 100 ਕਰੋੜ ਦੇ ਪਾਰ ਪਹੁੰਚ ਗਈ।
PM @narendramodi will address the nation at 10 AM today.
— PMO India (@PMOIndia) October 22, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.