Breaking NewsD5 specialIndiaNewsTop News

Pathankot ‘ਚ ਬੋਲੇ PM Modi – ਗੁਰੂਆਂ ਦੀ ਬਾਣੀ ‘ਤੇ ਚੱਲਕੇ ਬਣਾਉਣਗੇ ‘ਨਵਾਂ ਪੰਜਾਬ’, ਵਿਰੋਧੀਆਂ ਨੂੰ ਵੀ ਦਿੱਤਾ ਜਵਾਬ’

ਪਠਾਨਕੋਟ/ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਪਠਾਨਕੋਟ ਪੁੱਜੇ, ਜਿੱਥੇ ਉਨ੍ਹਾਂ ਨੇ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਐਨਡੀਏ ਨੂੰ ਵੋਟ ਦੇਣ ਦੀ ਅਪੀਲ ਕੀਤੀ। ਇੱਥੇ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸੰਤ ਰਵਿਦਾਸ ਜੀ ਦੀ ਜਯੰਤੀ ’ਤੇ ਉਨ੍ਹਾਂ ਨੂੰ ਨਮਨ ਕਰਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਸੰਤ ਰਵਿਦਾਸ ਜੀ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ। ਮੈਂ ਪਠਾਨਕੋਟ ਦੀ ਇਸ ਪਵਿੱਤਰ ਧਰਤੀ ਤੋਂ ਮੁਕੇਤਸ਼ਵਰ ਮਹਾਦੇਵ ਮੰਦਰ ਅਤੇ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਨੂੰ ਪ੍ਰਣਾਮ ਕਰਦਾ ਹਾਂ। ਇਹ ਧਰਤੀ ਹਰਿਮੰਦਰ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੀ ਵੀ ਧਰਤੀ ਹੈ। ਅੱਜ ਮੈਂ ਤੁਹਾਡੇ ਤੋਂ ਮੰਗਣ ਆਇਆ ਹਾਂ, ਮੈਨੂੰ 5 ਸਾਲ ਤੁਹਾਡੀ ਸੇਵਾ ਕਰਨ ਦਾ ਮੌਕਾ ਦਿਓ। ਅਸੀਂ ਮਜ਼ਬੂਰ ਨਹੀਂ, ਮਜ਼ਬੂਤ ਪੰਜਾਬ ਬਣਾਵਾਂਗੇ।

Deep Sidhu ਨੂੰ ਯਾਦ ਕਰ ਰੋ ਪਿਆ Lakha Sidhana, ਕਹਿੰਦਾ ਰਹਿ ਗਈ ਰੀਝ ਅਧੂਰੀ | D5 Channel Punjabi

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੈਂ ਸੌਭਾਗ ਹੈ ਕਿ ਕਾਸ਼ੀ ਲਈ ਦੋ ਵਿਸ਼ੇਸ਼ ਟਰੇਨਾਂ ਚਲਾਈਆਂ ਗਈਆਂ। ਪ੍ਰਧਾਨ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਸੰਤ ਰਵਿਦਾਸ ਜੀ ਦਾ ਇਕ ਦੋਹਾ ਸੁਣਾਇਆ। ਉਨ੍ਹਾਂ ਕਿਹਾ ਕਿ ਸੰਤ ਰਵਿਦਾਸ ਦੱਸੇ ਮਾਰਗ ’ਤੇ ਹੀ ਭਾਜਪਾ ਕੰਮ ਕਰ ਰਹੀ ਹੈ। ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਅਸੀਂ ਫਤਿਹ ਰੈਲੀ ਕਰ ਰਹੇ ਹਾਂ। ਸੰਤਾਂ ਦੀ ਵਾਣੀ ’ਤੇ ਚੱਲ ਕੇ ਹੀ ਨਵਾਂ ਪੰਜਾਬ ਬਣਾਵਾਂਗੇ। ਨਵਾਂ ਅਤੇ ਖ਼ੁਸ਼ਹਾਲ ਪੰਜਾਬ ਬਣਾਉਣਾ ਹੀ ਸਾਡਾ ਟੀਚਾ ਹੈ। ਨਵੇਂ ਪੰਜਾਬ ਲਈ ਕੋਈ ਕਸਰ ਨਹੀਂ ਛੱਡਾਂਗੇ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਕ ਸਾਧਾਰਨ ਵਰਕਰ ਦੇ ਰੂਪ ’ਚ ਕਈ ਵਾਰ ਮੈਂ ਇੱਥੇ ਟੂ-ਵ੍ਹੀਲਰ ’ਤੇ ਆਉਂਦਾ ਸੀ, ਕਦੇ ਟਰੇਨ ਤੋਂ ਆਉਂਦਾ ਸੀ। ਕਦੇ ਜੰਮੂ ਤੋਂ ਦਿੱਲੀ ਆਉਂਦਾ ਸੀ ਤਾਂ ਪਠਾਨਕੋਟ ਦੇ ਕਈ ਪਰਿਵਾਰ ਮੇਰੇ ਲਈ ਖਾਣਾ ਲੈ ਕੇ ਆਉਂਦੇ ਸਨ। ਅਜਿਹਾ ਮਹੱਤਵਪੂਰਨ ਸਮਾਂ ਮੈਂ ਤੁਹਾਡੇ ਲੋਕਾਂ ਵਿਚਾਲੇ ਬਿਤਾਇਆ ਹੈ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿਸਾਨੀ, ਵਪਾਰ, ਇੰਡਸਟਰੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button