PM Modi ਫਿਰ ਬਣੇ ਦੁਨੀਆ ਦੇ ਨੰਬਰ 1 ਨੇਤਾ, Biden ਅਤੇ Boris Johnson ਨੂੰ ਵੀ ਪਛਾੜਿਆ
ਨਵੀਂ ਦਿੱਲੀ/ਵਾਸ਼ਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਸ਼ਵ ਨੇਤਾ ਦੇ ਤੌਰ ‘ਤੇ ਲੋਕਪ੍ਰਿਅਤਾ ਵੱਧਦੀ ਜਾ ਰਹੀ ਹੈ। ਪੀਐਮ ਮੋਦੀ ਇੱਕ ਵਾਰ ਫਿਰ ਤੋਂ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣ ਗਏ ਹਨ। ਦਰਅਸਲ ਹਾਲ ਹੀ ‘ਚ ਅਮਰੀਕਾ ਦੀ ਇਕ ਸਰਵੇਖਣ ਕੰਪਨੀ ਦੀ ਤਾਜ਼ਾ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣੇ ਹੋਏ ਹਨ। ਮਾਰਨਿੰਗ ਕੰਸਲਟ ਦੇ ਸਰਵੇਖਣ ‘ਗਲੋਬਲ ਲੀਡਰ ਅਪਰੂਵਲ ਟਰੈਕਟਰ’ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2 ਨਵੰਬਰ ਦੇ ਸਰਵੇਖਣ ’ਚ 70 ਫੀਸਦੀ ਲੋਕਾਂ ਦੀ ਹਮਾਇਤ ਮਿਲੀ, ਜਦੋਂ ਕਿ 24 ਫੀਸਦੀ ਨੇ ਉਨ੍ਹਾਂ ਨੂੰ ਅਪ੍ਰਵਾਨ ਕੀਤਾ।
🔴LIVE ਸਿੱਧੂ ਦਾ ਕਾਂਗਰਸ ‘ਚ ਪਿਆ ਕਲੇਸ਼, ਪਾਰਟੀ ਛੱਡਣ ਦੀ ਤਿਆਰੀ ? ਹੁਣ ਕਿਸਾਨ ਜਥੇਬੰਦੀਆਂ ਲੈਣਗੀਆਂ ਵੱਡਾ ਫੈਸਲਾ
ਲੋਕਪ੍ਰਿਯਤਾ ਦੀ ਇਸ ਸੂਚੀ ’ਚ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮਾਨੁਏਲ ਲੋਪੇਜ ਓਬ੍ਰਾਡੋਰ 66 ਫੀਸਦੀ ਦੀ ਹਮਾਇਤ ਨਾਲ ਦੂਜੇ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ 58 ਫੀਸਦੀ ਹਮਾਇਤ ਨਾਲ ਤੀਜੇ ਨੰਬਰ ’ਤੇ ਰਹੇ। ਲੋਕਪ੍ਰਿਯਤਾ ਦੀ ਰੈਕਿੰਗ ਵਿਚ ਉਨ੍ਹਾਂ ਤੋਂ ਬਾਅਦ ਜਰਮਨ ਦੀ ਚਾਂਸਲਰ ਐਂਜੇਲਾ ਮਾਰਕੇਲ (54 ਫੀਸਦੀ), ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਪਾਟ ਮਾਰੀਸਨ (47 ਫੀਸਦੀ), ਅਮਰੀਕਾ ਦੇ ਰਾਸ਼ਟਰੀ ਜੋਅ ਬਾਈਡੇਨ (44 ਫੀਸਦੀ) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (43 ਫੀਸਦੀ), ਜਾਪਾਨ ਦੇ ਪਰਧਾਨ ਮੰਤਰੀ ਫੂਮੀਓ ਕਿਸ਼ੀਦਾ (42 ਫੀਸਦੀ) ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇ-ਇਨ (41) ਫੀਸਦੀ ਦਾ ਨੰਬਰ ਹੈ।
🔴LIVE ਪਟਿਆਲਾ ‘ਚ ਹੋ ਰਹੇ ਮਹਾਨ ਕੀਰਤਨ ਦਰਬਾਰ ਦਾ ਸਿੱਧਾ ਪ੍ਰਸਾਰਨ
ਇਸ ਰਿਪੋਰਟ ਅਨੁਸਾਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਲੋਕ ਹਮਾਇਤ ਘੱਟ ਕੇ 40 ਫੀਸਦੀ ਰਹਿ ਗਈ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੈਦਰਾ ਸਾਂਚੇਜ (37 ਫੀਸਦੀ), ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕ੍ਰੋਨ (36 ਫੀਸਦੀ) ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਯੇਰ ਬੈਲਸੋਨਾਰੋ (35 ਫੀਸਦੀ) ਦੀ ਲੋਕਪ੍ਰਿਯਤਾ ਵੀ ਇਸ ਸੂਚੀ ’ਚ ਸਭ ਤੋਂ ਹੇਠਲੇ ਪਾਇਦਾਨਾਂ ’ਤੇ ਹੈ। ਉਂਝ ਅਗਸਤ 2019 ਦੇ ਮੁਕਾਬਲੇ ਮੋਦੀ ਦੀ ਲੋਕਪ੍ਰਿਯਤਾ ਵਿਚ ਕਮੀ ਹੋਈ ਹੈ। ਉਕਤ ਏਜੰਸੀ ਦੇ ਸਰਵੇਖਣਅਨੁਸਾਰ 6 ਅਗਸਤ ਨੂੰ ਮੋਦੀ ਦੀ ਹਮਾਇਤ ਦਾ ਪੱਧਰ 82 ਫੀਸਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.