Kargil Diwas : PM ਮੋਦੀ ਸਮੇਤ ਕਈ ਦਿੱਗਜਾਂ ਨੇ ਸ਼ਹੀਦਾਂ ਨੂੰ ਕੀਤਾ ਨਮਨ

ਨਵੀਂ ਦਿੱਲੀ : ਅੱਜ ਕਾਰਗਿਲ ਵਿਜੇ ਦਿਵਸ ਹੈ। ਇਸ ਦਿਨ ਦੇਸ਼ ਦਾ ਹਰ ਨਾਗਰਿਕ ਭਾਰਤੀ ਹੋਣ ‘ਤੇ ਮਾਣ ਮਹਿਸੂਸ ਕਰਦਾ ਹੈ। ਅੱਜ ਕਾਰਗਿਲ ਵਿਜੇ ਦਿਵਸ ਨੂੰ ਪੂਰੇ 22 ਸਾਲ ਹੋ ਗਏ ਹਨ। ਭਾਰਤ ਦੇ ਜਵਾਨਾਂ ਨੇ ਪਾਕਿਸਤਾਨ ਨੂੰ ਜੋ ਕਰਾਰੀ ਹਾਰ ਦਿੱਤੀ ਸੀ, ਉਸ ਇਤਿਹਾਸ ਨੂੰ ਅੱਜ ਯਾਦ ਕਰਨ ਦਾ ਦਿਨ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਫ਼ੌਜ ਨੂੰ ਸਲਾਮ ਕੀਤਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਵਿਜੇ ਦਿਵਸ ‘ਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਭਾਵਪੂਰਣ ਸ਼ਰਧਾਂਜਲੀ ਭੇਂਟ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟ ‘ਚ ਲਿਖਿਆ,”ਅੱਜ ਕਾਰਗਿਲ ਦਿਵਸ ਮੌਕੇ ਅਸੀਂ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ, ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਦਿੱਤੀ। ਉਨ੍ਹਾਂ ਦੀ ਬਾਹਦਰੀ ਸਾਨੂੰ ਹਰ ਦਿਨ ਪ੍ਰੇਰਨਾ ਦਿੰਦੀ ਹੈ।
We remember their sacrifices.
We remember their valour.
Today, on Kargil Vijay Diwas we pay homage to all those who lost their lives in Kargil protecting our nation. Their bravery motivates us every single day.
Also sharing an excerpt from last year’s ’Mann Ki Baat.’ pic.twitter.com/jC42es8OLz
— Narendra Modi (@narendramodi) July 26, 2021
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮੌਕੇ ਟਵੀਟ ਕੀਤਾ,”ਕਾਰਗਿਲ ਵਿਜੇ ਦਿਵਸ ਮੌਕੇ ਮੈਂ ਭਾਰਤੀ ਫ਼ੌਜ ਦੇ ਬਲੀਦਾਨ ਨੂੰ ਨਮਨ ਕਰਦਾ ਹਾਂ। ਇਸ ਦੇ ਨਾਲ ਉਨ੍ਹਾਂ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ।
कारगिल विजय दिवस के अवसर पर मैं भारतीय सेना के अदम्य शौर्य, पराक्रम और बलिदान को नमन करता हूँ। pic.twitter.com/vAzQJ7dLEV
— Rajnath Singh (@rajnathsingh) July 26, 2021
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਟਵੀਟ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਰਾਹੁਲ ਨੇ ਟਵੀਟ ਕੀਤਾ,”ਸਾਡੇ ਤਿਰੰਗੇ ਦੇ ਮਾਣ ‘ਚ ਆਪਣੀ ਜਾਨ ਦੇਣ ਵਾਲੇ ਹਰੇਕ ਸੈਨਾਨੀ ਨੂੰ ਦਿਲੋਂ ਸ਼ਰਧਾਂਜਲੀ। ਦੇਸ਼ ਦੀ ਸੁਰੱਖਿਆ ਲਈ ਤੁਹਾਡੇ ਪਰਿਵਾਰਾਂ ਦੇ ਇਸ ਸਰਵਉੱਚ ਬਲੀਦਾਨ ਨੂੰ ਹਮੇਸ਼ਾ ਯਾਦ ਕਰਾਂਗੇ। ਜੈ ਹਿੰਦ।”
ਉੱਪ ਰਾਸ਼ਟਰਪਤੀ ਵੈਂਕਈਆ ਨੇ ਨਾਇਡੂ ਨੇ ਟਵੀਟ ਕੀਤਾ,”ਅੱਜ ਕਾਰਗਿਲ ਦਿਵਸ ‘ਤੇ ਉਸ ਵਿਜੇ ਮੁਹਿੰਮ ‘ਚ ਵੀਰਗਤੀ ਪ੍ਰਾਪਤ ਕਰਨ ਵਾਲੇ ਅਮਰ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਵਿਜੇ ਮੁਹਿੰਮ ‘ਚ ਹਿੱਸਾ ਲੈਣ ਵਾਲੇ ਵੀਰ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਬਰ ਨੂੰ ਦੇਸ਼ ਦੇ ਇਤਿਹਾਸ ‘ਚ ਹਮੇਸ਼ਾ ਮਾਣ ਨਾਲ ਯਾਦ ਕੀਤਾ ਜਾਵੇਗਾ।” ਦੱਸ ਦਈਏ ਕਿ 1999 ਦੀ ਕਾਰਗਿਲ ਲੜਾਈ ‘ਚ ਸ਼ਹੀਦ ਹੋਏ ਦੇਸ਼ ਦੇ ਰਣਬਾਂਕੁਰੋ ਦੇ ਸਨਮਾਨ ‘ਚ ਹਰ ਸਾਲ 26 ਜੁਲਾਈ ਨੂੰ ਵਿਜੇ ਦਿਵਸ ਮਨਾਇਆ ਜਾਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.