PM ਮੋਦੀ ਨੇ ਗਰੁੱਪ ਕੈਪਟਨ ਵਰੁਣ ਸਿੰਘ ਦੇ ਦੇਹਾਂਤ ‘ਤੇ ਜਤਾਇਆ ਸੋਗ

ਨਵੀਂ ਦਿੱਲੀ : ਤਾਮਿਲਨਾਡੂ ‘ਚ 8 ਦਸੰਬਰ ਨੂੰ ਹੋਏ ਹੈਲੀਕਾਪਟਰ ਹਾਦਸੇ ‘ਚ ਗਰੁੱਪ ਕੈਪਟਨ ਵਰੁਣ ਸਿੰਘ ਇਕੱਲੇ ਜ਼ਿੰਦਾ ਬਚੇ ਸਨ। ਉਨ੍ਹਾਂ ਦਾ ਬੈਂਗਲੁਰੂ ਦੇ ਕਮਾਂਡ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਸੀ ਪਰ ਅਫਸੋਸ ਅੱਜ ਤਾਮਿਲਨਾਡੂ ਹੈਲੀਕਾਪਟਰ ਕ੍ਰੈਸ਼ ਦੇ ਆਖਰੀ ਸਰਵਾਈਵਰ ਵਰੁਣ ਸਿੰਘ ਦਾ ਦੇਹਾਂਤ ਹੋ ਗਿਆ।
ਆਹ ਕਿਸਾਨ ਨੇ ਲਾਲ ਕਿਲੇ ’ਚ ਵਾੜਿਆ ਸੀ ਟਰੈਕਟਰ! ਅੱਜ ਰਿਹਾ ਪਛਤਾਅ || D5 Channel Punjabi
ਉਨ੍ਹਾਂ ਦੇ ਦੇਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਗ ਵਿਅਕਤ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ – ਗਰੁੱਪ ਕੈਪਟਨ ਵਰੁਣ ਸਿੰਘ ਨੇ ਮਾਣ, ਬਹਾਦਰੀ ਅਤੇ ਬਹੁਤ ਜ਼ਿਆਦਾ ਪੇਸ਼ੇਵਰਤਾ ਦੇ ਨਾਲ ਦੇਸ਼ ਦੀ ਸੇਵਾ ਕੀਤੀ। ਉਨ੍ਹਾਂ ਦੇ ਦੇਹਾਂਤ ਨਾਲ ਬੇਹੱਦ ਦੁਖੀ ਹਾਂ। ਰਾਸ਼ਟਰ ਲਈ ਉਨ੍ਹਾਂ ਦੀ ਸੇਵਾਵਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਲਈ ਸੰਵੇਦਨਾਵਾਂ, ਸ਼ਾਂਤੀ।
Group Captain Varun Singh served the nation with pride, valour and utmost professionalism. I am extremely anguished by his passing away. His rich service to the nation will never be forgotten. Condolences to his family and friends. Om Shanti.
— Narendra Modi (@narendramodi) December 15, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.