PM ਮੋਦੀ ਨੇ ਆਪਣੀ ਮਾਂ ਦੇ 100ਵੇਂ ਜਨਮ ਦਿਨ ‘ਤੇ ਮਾਂ ਦੇ ਪੈਰ ਧੋਹ ਲਿਆ ਆਸ਼ੀਰਵਾਦ
ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦਾ ਅੱਜ 100ਵਾਂ ਜਨਮਦਿਨ ਹੈ। ਇਸ ਮੌਕੇ ਪ੍ਰਧਾਨ ਮੰਤਰੀ ਅੱਜ ਸਵੇਰੇ ਗਾਂਧੀਨਗਰ ਸਥਿਤ ਆਪਣੇ ਛੋਟੇ ਭਰਾ ਪੰਕਜ ਮੋਦੀ ਦੇ ਘਰ ਉਨ੍ਹਾਂ ਦੀ ਮਾਂ ਹੀਰਾਬੇਨ ਨੂੰ ਮਿਲਣ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਆਪਣੀ ਮਾਂ ਦੇ ਪੈਰ ਧੋਹ ਕੇ ਮਾਂ ਦਾ ਆਸ਼ੀਰਵਾਦ ਲਿਆ।
ਬਿਸ਼ਨੋਈ ਦੱਸ ਗਿਆ ਸੱਚ? ਫਸੇ ਵੱਡੇ ਅਫ਼ਸਰ! ਪੁਲਿਸ ਨੇ ਚੁੱਕਿਆ CM ਦਾ ਭਰਾ? D5 Channel Punjabi
ਹੀਰਾਬੇਨ ਆਪਣੇ ਛੋਟੇ ਬੇਟੇ ਨਾਲ ਰਹਿੰਦੀ ਹੈ। ਹਰ ਵਾਰ 17 ਸਤੰਬਰ ਨੂੰ ਆਪਣੇ ਜਨਮ ਦਿਨ ਦੇ ਮੌਕੇ ‘ਤੇ ਪੀਐਮ ਮੋਦੀ ਆਪਣੀ ਮਾਂ ਨੂੰ ਮਿਲਣ ਆਉਂਦੇ ਹਨ। ਪ੍ਰਧਾਨ ਮੰਤਰੀ ਦੇ ਛੋਟੇ ਭਰਾ ਪੰਕਜ ਮੋਦੀ ਨੇ ਦੱਸਿਆ ਕਿ ਹੀਰਾਬੇਨ ਦਾ ਜਨਮ 18 ਜੂਨ 1923 ਨੂੰ ਹੋਇਆ ਸੀ। ਉਹ 18 ਜੂਨ 2022 ਨੂੰ ਆਪਣੇ ਜੀਵਨ ਦੇ 100ਵੇਂ ਸਾਲ ‘ਚ ਪ੍ਰਵੇਸ਼ ਕਰ ਚੁੱਕੇ ਹਨ।
Took blessings of my mother today as she enters her 100th year… pic.twitter.com/lTEVGcyzdX
— Narendra Modi (@narendramodi) June 18, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.