Breaking NewsD5 specialIndiaInternationalNewsTop News

PM ਮੋਦੀ ਇਸ ਮਹੀਨੇ ਜਾ ਸਕਦੇ ਨੇ ਅਮਰੀਕਾ, Joe Biden ਦੇ ਰਾਸ਼ਟਰਪਤੀ ਬਨਣ ਤੋਂ ਬਾਅਦ ਹੋਵੇਗੀ ਪਹਿਲੀ ਮੁਲਾਕਾਤ

ਨਵੀਂ ਦਿੱਲੀ/ਵਾਸ਼ਿੰਗਟਨ : ਪ੍ਰਧਾਨਮੰਤਰੀ ਨਰਿੰਦਰ ਮੋਦੀ ਸਤੰਬਰ ਦੇ ਆਖਿਰ ‘ਚ ਅਮਰੀਕਾ ਦੇ ਦੌਰੇ ‘ਤੇ ਜਾ ਸਕਦੇ ਹਨ। ਸਰਕਾਰ ਦੇ ਟਾਪ ਸੂਤਰਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਸਤੰਬਰ ਦੇ ਆਖਰੀ ਹਫ਼ਤੇ ‘ਚ ਵਾਸ਼ਿੰਗਟਨ ਡੀਸੀ ਅਤੇ ਨਿਊਯਾਰਕ ਦਾ ਦੌਰਾ ਕਰ ਸਕਦੇ ਹਨ। ਜੋ ਬਾਈਡਨ ਦੇ ਰਾਸ਼ਟਰਪਤੀ ਬਨਣ ਤੋਂ ਬਾਅਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਇਹ ਪਹਿਲਾ ਅਮਰੀਕਾ ਦੌਰਾ ਹੋਵੇਗਾ। ਸ਼ੁਰੂਆਤੀ ਯੋਜਨਾ ਮੁਤਾਬਕ ਪ੍ਰਧਾਨ ਮੰਤਰੀ ਮੋਦੀ 23 – 24 ਸਤੰਬਰ ਨੂੰ ਅਮਰੀਕਾ ‘ਚ ਪਹੁੰਚ ਸਕਦੇ ਹਨ। ਪੀਐਮ ਮੋਦੀ ਸਾਲਾਨਾ ਉੱਚ ਪੱਧਰੀ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ‘ਚ ਹਿੱਸਾ ਲੈਣ ਲਈ ਨਿਊਯਾਰਕ ਜਾਣਗੇ।

ਰਾਵਤ ਵੱਲੋਂ ਪੰਜ ਪਿਆਰਿਆਂ ਬਾਰੇ ਦਿੱਤੇ ਬਿਆਨ ਦਾ ਮਾਮਲਾ, ਹਰੀਸ਼ ਰਾਵਤ ਪਹੁੰਚੇ ਗੁਰਦੁਆਰਾ ਸਾਹਿਬ D5 Channel Punjabi

ਅਫ਼ਗਾਨਿਸਤਾਨ ‘ਚ ਤੇਜੀ ਨਾਲ ਬਦਲ ਰਹੇ ਹਾਲਾਤ ਨੂੰ ਦੇਖਦੇ ਹੋਏ ਪੀਐਮ ਮੋਦੀ ਦੀ ਇਸ ਯਾਤਰਾ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਰਾਸ਼ਟਰਪਤੀ ਬਾਈਡਨ ਨਾਲ ਮੁਲਾਕਾਤ ਤੋਂ ਇਲਾਵਾ ਪ੍ਰਧਾਨ ਮੰਤਰੀ ਅਮਰੀਕੀ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਦੇ ਨਾਲ ਮਹੱਤਵਪੂਰਣ ਬੈਠਕਾਂ ਕਰਨ ਦੀ ਵੀ ਉਂਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਦੌਰੇ ‘ਤੇ ਪੀਐਮ ਮੋਦੀ ਦੇ ਏਜੰਡੇ ‘ਚ ਚੀਨ ਦਾ ਮੁੱਦਾ ਵੀ ਹੋਵੇਗਾ। ਇਸ ਦੌਰਾਨ ਦੋਵੇਂ ਪੱਖਾਂ ਦੇ ਵਿੱਚ ਚੀਨ ‘ਤੇ ਗੱਲ ਕਰ ਸਕਦੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button