PM ਮੋਦੀ ਨੇ ਵੀਰਭੱਦਰ ਸਿੰਘ ਦੇ ਦੇਹਾਂਤ ‘ਤੇ ਜਤਾਇਆ ਸੋਗ, ‘ਹਿਮਾਚਲ ਪ੍ਰਦੇਸ਼ ‘ਚ ਨਿਭਾਈ ਮਹੱਤਵਪੂਰਣ ਭੂਮਿਕਾ’
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਦੇਹਾਂਤ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ ਵੀਰਭੱਦਰ ਸਿੰਘ ਦਾ ਰਾਜਨੀਤਿਕ ਜੀਵਨ ਲੰਬਾ ਸੀ। ਉਨ੍ਹਾਂ ਦੇ ਕੋਲ ਖੁਸ਼ਹਾਲ ਪ੍ਰਬੰਧਕੀ ਅਤੇ ਵਿਧਾਨਿਕ ਤਜ਼ਰਬਾ ਸੀ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ‘ਚ ਮਹੱਤਵਪੂਰਣ ਭੂਮਿਕਾ ਨਿਭਾਈ ਅਤੇ ਸੂਬੇ ਦੇ ਲੋਕਾਂ ਦੀ ਸੇਵਾ ਕੀਤੀ। ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਦੇ ਪ੍ਰਤੀ ਸੰਵੇਦਨਾਵਾਂ।
🔴LIVE| ਮੋਦੀ ਦੇ ਖ਼ਾਸ ਬੰਦਿਆਂ ਨੇ ਛੱਡਿਆ ਸਾਥ! ਕਿਸਾਨਾਂ ਨੇ ਕਰਲੇ ਟਰੈਕਟਰ ਸਟਾਰਟ !
ਦੱਸ ਦਈਏ ਕਿ ਵੀਰਭੱਦਰ ਸਿੰਘ (87) ਦਾ ਵੀਰਵਾਰ ਤੜਕੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਇੰਦਰਾ ਗਾਂਧੀ ਮੈਡੀਕਲ ਕਾਲਜ਼ ਅਤੇ ਹਸਪਤਾਲ (IGMCH ‘ਚ ਆਖਰੀ ਸਾਹ ਲਏ। ਉਨ੍ਹਾਂ ਨੇ ਕੋਵਿਡ – 19 ਤੋਂ ਬਾਅਦ ਦੀਆਂ ਜਟਿਲਤਾਵਾਂ ਤੋਂ ਕਰੀਬ 3 ਮਹੀਨਿਆਂ ਤੱਕ ਲੰਬੀ ਲੜਾਈ ਲੜੀ। ਆਈ.ਜੀ.ਐਮ.ਸੀ.ਦੇ ਐਮ.ਐਸ. ਡਾ. ਜਨਕ ਰਾਜ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਦੱਸਣਯੋਗ ਹੈ ਕਿ ਵੀਰਭੱਦਰ ਸਿੰਘ ਨੇ ਪਹਿਲੀ ਵਾਰ ਮਹਾਸੂ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ। ਪੰਡਿਤ ਜਵਾਹਰ ਲਾਲ ਨਹਿਰੂ ਉਨ੍ਹਾਂ ਨੂੰ ਸਿਆਸਤ ‘ਚ ਲਿਆਏ ਸਨ। ਇਸ ਗੱਲ ਨੂੰ ਵੀਰਭੱਦਰ ਸਿੰਘ ਵਾਰ-ਵਾਰ ਦੁਹਰਾਉਂਦੇ ਸਨ। ਅਜੇ ਵੀਰਭੱਦਰ ਸਿੰਘ ਅਰਕੀ ਤੋਂ ਵਿਧਾਇਕ ਸਨ।
ਕਸੂਤਾ ਫ਼ਸਿਆ ਸਿਮਰਜੀਤ ਬੈਂਸ !ਅਦਾਲਤ ਨੇ ਦਿੱਤੇ ਪੁਲਿਸ ਨੂੰ ਹੁਕਮ!15 ਜੁਲਾਈ ਤੱਕ ਹੋਊ ਵੱਡਾ ਕੰਮ!
ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ 5 ਜੁਲਾਈ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਹ ਆਈਜੀਐਮਸੀਐਚ ਦੀ ਕ੍ਰਿਟੀਕਲ ਕੇਅਰ ਯੂਨਿਟ ‘ਚ ਭਰਤੀ ਸਨ। ਬਾਅਦ ‘ਚ ਸਾਂਹ ਲੈਣ ‘ਚ ਤਕਲੀਫ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਸਥਾਨ ਰਾਮਪੁਰ ‘ਚ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੇ ਜੱਦੀ ਨਿਵਾਸ ਰਾਮਪੁਰ ‘ਚ ਵੱਡੀ ਗਿਣਤੀ ‘ਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ।
Shri Virbhadra Singh Ji had a long political career, with rich administrative and legislative experience. He played a pivotal role in Himachal Pradesh and served the people of the state. Saddened by his demise. Condolences to his family and supporters. Om Shanti.
— Narendra Modi (@narendramodi) July 8, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.