PGA Championship ਨੇ Donald Trump ਨਾਲੋਂ ਤੋੜਿਆ ਨਾਤਾ, ਸੰਸਦ ਭਵਨ ਕੈਪੀਟਲ ‘ਤੇ ਹਮਲਾ ਕਰਨ ਤੋਂ 4 ਦਿਨ ਬਾਅਦ ਲਿਆ ਫੈਸਲਾ
ਕਪਾਲੂਆ : ਪੀਜੀਏ ਅਮਰੀਕਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਊ ਜਰਸੀ ਗੋਲਫ ਕੋਰਸ ‘ਚ ਪੀਜੀਏ ਚੈਂਪੀਅਨਸ਼ਿਪ ਦਾ ਪ੍ਰਬੰਧ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਉਸਨੇ ਟਰੰਪ ਨਾਲੋਂ ਆਪਣਾ ਨਾਤਾ ਵੀ ਤੋੜ ਦਿੱਤਾ। ਇਹ ਫੈਸਲਾ ਟਰੰਪ ਦੇ ਸਮਰਥਕਾਂ ਦੇ ਅਮਰੀਕੀ ਸੰਸਦ ਭਵਨ ਕੈਪੀਟਲ ‘ਤੇ ਹਮਲਾ ਕਰਨ ਤੋਂ ਚਾਰ ਦਿਨ ਬਾਅਦ ਲਿਆ ਗਿਆ।
BREAKING-ਸੁਪਰੀਮ ਕੋਰਟ ਦਾ ਕੇਂਦਰ ਨੂੰ ਵੱਡਾ ਝਟਕਾ,ਕਿਸਾਨਾਂ ਦੇ ਹੱਕ ‘ਚ ਲਿਆ ਵੱਡਾ ਫੈਸਲਾ
ਇਹ ਪਿਛਲੇ ਪੰਜ ਸਾਲਾਂ ‘ਚ ਦੂਜਾ ਮੌਕਾ ਹੈ ਜਦੋਂ ਕਿ ਪੀਜੀਏ ਅਮਰੀਕਾ ਨੇ ਟਰੰਪ ਦੇ ਗੋਲਫ ਕੋਰਸ ਤੋਂ ਆਪਣੇ ਕਿਸੇ ਮੁਕਾਬਲੇ ਨੂੰ ਹਟਾਇਆ। ਪੀਜੀਏ ਪ੍ਰਧਾਨ ਜਿਮ ਰਿਚਰਡਸਨ ਨੇ ਕਿਹਾ ਕਿ ਨਿਊਜਰਸੀ ਦੇ ਬੈਡਮਿਨੀਸਟਰ ‘ਚ ਸਥਿਤ ਟਰੰਪ ਨੈਸ਼ਨਲ ਦੇ ਨਾਲ ਸਮਝੌਤਾ ਖਤਮ ਕਰਨ ਦੇ ਆਪਣੇ ਅਧਿਕਾਰ ਦਾ ਇਸਤੇਮਾਲ ਕੀਤਾ। ਪੀਜੀਏ ਅਮਰੀਕਾ ਨੇ 2015 ‘ਚ ਟਰੰਪ ਦੀ ਮੈਕਸੀਕੋ ਦੇ ਸ਼ਰਣਾਰਥੀਆਂ ਲਈ ਕੀਤੀ ਗਈ ਅਪਮਾਨਜਨਕ ਟਿੱਪਣੀ ਦੇ ਵਿਰੋਧ ‘ਚ ਟਰੰਪ ਨੈਸ਼ਨਲ ਐਂਜਲਸ ਗੋਲਫ ਕੋਰਸ ਵੱਲੋਂ ਪੀਜੀਏ ਗਰੈਂਡਸਲੈਮ ਆਫ ਗੋਲਫ ਟੂਰਨਾਮੈਂਟ ਨੂੰ ਹਟਾ ਦਿੱਤਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.