IndiaTop News

Pali Rail Accident : ਰਾਜਸਥਾਨ ਦੇ ਪਾਲੀ ‘ਚ ਯਾਤਰੀ ਰੇਲਗੱਡੀ ਪਟੜੀ ਤੋਂ ਉਤਰੀ

ਪਾਲੀ : ਸੋਮਵਾਰ ਤੜਕੇ ਰਾਜਸਥਾਨ ਦੇ ਪਾਲੀ ਨੇੜੇ ਸੂਰਿਆਨਗਰੀ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰ ਗਏ। ਇਹ ਘਟਨਾ ਜੋਧਪੁਰ ਡਿਵੀਜ਼ਨ ਦੇ ਰਾਜਕੀਵਾਸ-ਬੋਮਾਦਰਾ ਸੈਕਸ਼ਨ ਦੇ ਵਿਚਕਾਰ ਤੜਕੇ 3:27 ਵਜੇ ਵਾਪਰੀ। ਬਾਂਦਰਾ ਟਰਮੀਨਸ ਤੋਂ ਚੱਲ ਕੇ ਟਰੇਨ ਜੋਧਪੁਰ ਜਾ ਰਹੀ ਸੀ। ਉੱਤਰੀ ਪੱਛਮੀ ਰੇਲਵੇ ਮੁਤਾਬਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਰੇਲਵੇ ਵੱਲੋਂ ਜੋਧਪੁਰ ਤੋਂ ਇੱਕ ਦੁਰਘਟਨਾ ਰਾਹਤ ਰੇਲਗੱਡੀ ਰਵਾਨਾ ਕੀਤੀ ਗਈ ਹੈ।” ਉੱਚ ਅਧਿਕਾਰੀਆਂ ਦੇ ਜਲਦੀ ਹੀ ਘਟਨਾ ਸਥਾਨ ‘ਤੇ ਪਹੁੰਚਣ ਦੀ ਉਮੀਦ ਹੈ।

ਮੁਸ਼ਕਲ ‘ਚ ਗੱਡੀਆਂ ਵਾਲੇ ਲੁਹਾਰ, ਔਰਤਾਂ ਨੇ ਖੁੱਲਕੇ ਮਦਦ ਮੰਗੀ, ਕੌਣ ਆਵੇਗਾ ਅੱਗੇ?

ਮੁੱਖ ਲੋਕ ਸੰਪਰਕ ਅਧਿਕਾਰੀ ਨੇ ਕਿਹਾ ਕਿ “ਜਨਰਲ ਮੈਨੇਜਰ-ਉੱਤਰ ਪੱਛਮੀ ਰੇਲਵੇ ਅਤੇ ਹੋਰ ਉੱਚ ਅਧਿਕਾਰੀ ਜੈਪੁਰ ਸਥਿਤ ਹੈੱਡਕੁਆਰਟਰ ਸਥਿਤ ਕੰਟਰੋਲ ਰੂਮ ਵਿੱਚ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।” ਬਾਕਿ ਹੋਰ ਵੇਰਵਿਆਂ ਦੀ ਉਡੀਕ ਹੈ। ਇਸ ਤੋਂ ਬਾਅਦ ਹੁਣ ਰੇਲਵੇ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਉੱਤਰ ਪੱਛਮੀ ਰੇਲਵੇ ਦੇ ਸੀਪੀਆਰਓ ਨੇ ਕਿਹਾ ਕਿ ਯਾਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਕਿਸੇ ਵੀ ਜਾਣਕਾਰੀ ਲਈ 138 ਅਤੇ 1072 ‘ਤੇ ਵੀ ਸੰਪਰਕ ਕਰ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button