InternationalTop News
Oscar Awards: ਦਿੱਲੀ ਦੀ ਸਿੱਖ ਕੁੜੀ ਛਾਈ
ਭਾਰਤੀ ਫਿਲਮ ‘ਦ ਐਲੀਫੈਂਟ ਵਿਸਪਰਜ਼’ ਦੀ ਨਿਰਮਾਤਾ ਗੁਨੀਤ ਮੋਂਗਾ ਨੇ ਜਿਤਿਆ ਲਘੂ ਫਿਲਮ ਐਵਾਰਡ
ਦਸੰਬਰ ਮਹੀਨੇ ਹੀ ਸਿੱਖ ਰਹੁ ਰੀਤਾਂ ਨਾਲ ਹੋਇਆ ਸੀ ਵਿਆਹ
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ ) : 12 ਮਾਰਚ 2023:-95ਵੇਂ ਆਸਕਰ ਐਵਾਰਡ ਦੇ ਵਿਚ ਜਿੱਥੇ ਭਾਰਤੀ ਫਿਲਮ ਕਲਾਕਾਰ ਛਾਏ ਰਹੇ ਉਥੇ ਭਾਰਤੀ ਫਿਲਮ ਨਿਰਮਾਤਾ ਗੁਨੀਤ ਮੋਂਗਾ (39) ਪੂਰੀ ਤਰ੍ਹਾਂ ਛਾਈ ਰਹੀ। ਇਸ ਤੋਂ ਪਹਿਲਾਂ ਇਸਨੇ ਦਸੰਬਰ ਮਹੀਨੇ ਸਿੱਖ ਰਹੁ ਰੀਤਾਂ ਨਾਲ ਸੰਨੀ ਕਪੂਰ ਮੁੰਬਈ ਵਿਖੇ ਵਿਆਹ ਕਰਵਾਇਆ ਸੀ। ਨਵੀਂ ਦਿੱਲੀ ਦੀ ਇਹ ਕੁੜੀ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਤ ਯੂਨੀਵਰਸਿਟੀ ਦੇ ਇਕ ਕਾਲਜ ਤੋਂ ਪੜ੍ਹੀ ਲਿਖੀ ਹੈ। ਇਸ ਸਾਲ ਦਾ ਆਸਕਰ ਐਵਾਰਡ ਭਾਰਤ ਲਈ ਖਾਸ ਹੋਣ ਹੀ ਵਾਲਾ ਸੀ। ਪਹਿਲੀ ਵਾਰ, ਭਾਰਤ ਨੂੰ ਅਕੈਡਮੀ ਪੁਰਸਕਾਰਾਂ ਵਿੱਚ ਤਿੰਨ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਜਿੱਥੇ ਐਸ ਐਸ ਰਾਜਾਮੌਲੀ ਦੀ ਸੁਪਰਹਿੱਟ ਫਿਲਮ ਆਰ ਆਰ ਆਰ ਦੇ ਗੀਤ ‘ਨਾਟੂ-ਨਾਟੂ’ ਨੂੰ ਸਰਵੋਤਮ ਮੂਲ ਗੀਤ ਵਿੱਚ ਨਾਮਜ਼ਦਗੀ ਮਿਲੀ ਸੀ। ਇਸ ਦੇ ਨਾਲ ਹੀ ‘ਆਲ ਦੈਟ ਬਰੇਦਜ਼’ ਅਤੇ ‘ਦ ਐਲੀਫੈਂਟ ਵਿਸਪਰਜ਼’ ਨੂੰ ਕ੍ਰਮਵਾਰ ਸਰਵੋਤਮ ਦਸਤਾਵੇਜ਼ੀ ਵਿਸ਼ੇਸ਼ਤਾ ਅਤੇ ਸਰਬੋਤਮ ਛੋਟੀ ਦਸਤਾਵੇਜ਼ੀ ਲਈ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। ਨਾਮਜ਼ਦਗੀ ਤੋਂ ਇਲਾਵਾ ਬਾਲੀਵੁੱਡ ਕਲਾਕਾਰ ਦੀਪਿਕਾ ਪਾਦੁਕੋਣ ਨੇ ਆਸਕਰ ਦੇ ਵਿਚ ਸਟੇਜ ਉਤੇ ਹਾਜ਼ਰੀ ਵੀ ਲਗਵਾਈ। ਭਾਰਤੀਆਂ ਨੂੰ ਖੁਸ਼ੀ ਹੋਵੇਗੀ ਕਿ ‘ਸਰਵੋਤਮ ਮੂਲ ਗੀਤ’ ਦੇ ਲਈ ਫਿਲਮ ਆਰ. ਆਰ. ਆਰ. ਦੇ ਗੀਤ ‘ਨਾਟੂ-ਨਾਟੂ’ ਨੂੰ ਚੁਣਿਆ ਗਿਆ। ਇਸ ਦੇ ਨਾਲ ਹੀ ‘ਦਾ ਐਲੀਫੈਂਟ ਵਿਸਪਰਸ’ ਨੂੰ ਸਰਵੋਤਮ ਲਘੂ ਫਿਲਮ ਐਲਾਨਿਆ ਗਿਆ।
ਗੀਤ ‘ਨਾਟੂ-ਨਾਟੂ’ ਇਸ ਤੋਂ ਪਹਿਲਾਂ ਗੋਲਡਨ ਗਲੋਬ ਐਵਾਰਡ ਵੀ ਮਿਲਿਆ ਸੀ। “he 5lephant Whispers ਜਿਸ ਨੇ ਸਰਬੋਤਮ ਡਾਕੂਮੈਂਟਰੀ ਲਘੂ ਫਿਲਮ ਦਾ ਪੁਰਸਕਾਰ ਜਿੱਤਿਆ ਹੈ। ਇਸ ਦਾ ਨਿਰਦੇਸ਼ਨ ਕਾਰਤਿਕੀ ਗੋਂਸਾਲਵੇਸ ਦੁਆਰਾ ਕੀਤਾ ਗਿਆ ਹੈ ਅਤੇ ਗੁਨੀਤ ਮੋਂਗਾ ਦੁਆਰਾ ਨਿਰਮਿਤ ਇਹ ਫਿਲਮ ਸੀ। ਗੁਨੀਤ ਮੋਂਗਾ ਨੇ ਕਿਹਾ ਕਿ ਭਾਰਤ ਲਈ 2 ਔਰਤਾਂ ਨੇ ਇਹ ਕਮਾਲ ਕਰ ਦਿੱਤਾ ਹੈ। ਗੁਨੀਤ ਦੀ ਇਹ ਦੂਜੀ ਫਿਲਮ ਹੈ, ਜਿਸ ਨੂੰ ਆਸਕਰ ਐਵਾਰਡ ਮਿਲਿਆ ਹੈ। ਇਸ ਤੋਂ ਪਹਿਲਾਂ ਉਸਦੀ ਫਿਲਮ ਪੀਰੀਅਡ ਐਂਡ ਆਫ ਸੇਂਟੈਂਸ ਨੂੰ 2019 ਵਿੱਚ ਸਰਵੋਤਮ ਡਾਕੂਮੈਂਟਰੀ ਲਘੂ ਫਿਲਮ ਦੀ ਸ਼੍ਰੇਣੀ ਵਿੱਚ ਆਸਕਰ ਅਵਾਰਡ ਮਿਲਿਆ ਸੀ। ਫਿਲਮ ਇੱਕ ਦੱਖਣ ਭਾਰਤੀ ਜੋੜੇ, ਬੋਮਨ ਅਤੇ ਬੇਲੀ ਦੀ ਕਹਾਣੀ ਹੈ, ਜੋ ਰਘੂ ਨਾਮ ਦੇ ਇੱਕ ਅਨਾਥ ਹਾਥੀ ਦੀ ਦੇਖਭਾਲ ਕਰਦੇ ਹਨ। ਇਸ ਫਿਲਮ ਰਾਹੀਂ ਇਨਸਾਨਾਂ ਅਤੇ ਜਾਨਵਰਾਂ ਦੀ ਸਾਂਝ ਨੂੰ ਦਿਖਾਇਆ ਗਿਆ ਹੈ। ਭਾਰਤੀ ਦਸਤਾਵੇਜ਼ੀ ਫਿਲਮ ਆਲ ਦੈਟ ਬਰਿਦਸ ਦੌੜ ਤੋਂ ਬਾਹਰ ਹੋ ਗਈ ਸੀ। ਇਸ ਤੋਂ ਪਹਿਲਾਂ ਕਾਲ-ਰਾਹੁਲ ਨੇ RRR ਦੇ ਗੀਤ ‘ਨਾਟੂ-ਨਾਟੂ’ ’ਤੇ ਲਾਈਵ ਪਰਫਾਰਮੈਂਸ ਦਿੱਤੀ। ਜਿਵੇਂ ਹੀ ਪ੍ਰਦਰਸ਼ਨ ਸ਼ੁਰੂ ਹੋਇਆ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ। ਲਾਸ ਏਂਜਲਸ ’ਚ ਹੋ ਰਹੇ ਇਸ ਐਵਾਰਡ ਸ਼ੋਅ ’ਚ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਕਈ ਸਿਤਾਰੇ ਪਹੁੰਚੇ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.