Breaking NewsD5 specialInternationalNewsTop News

OMG! ਇੱਕ ਸਾਲ ਦਾ ਬੱਚਾ ਹਰ ਮਹੀਨੇ ਕਮਾ ਰਿਹੈ 75 ਹਜ਼ਾਰ ਰੁਪਏ

ਵਾਸ਼ਿੰਗਟਨ : ਅਮਰੀਕਾ ‘ਚ ਰਹਿਣ ਵਾਲੇ ਬ੍ਰਿਗਸ (Briggs) ਦੀ ਉਮਰ ਅਜੇ ਸਿਰਫ਼ ਇੱਕ ਸਾਲ ਹੈ ਪਰ ਸੋਸ਼ਲ ਮੀਡੀਆ (Social Media) ‘ਤੇ ਉਸਦੀ Popularity ਕਿਸੇ ਨੂੰ ਵੀ ਹੈਰਾਨ ਕਰ ਸਕਦੀ ਹੈ। ਇੰਨਾ ਹੀ ਨਹੀਂ ਇਹ ਬੱਚਾ (Baby Influencer) ਹਰ ਮਹੀਨੇ ਕਰੀਬ ਇੱਕ ਹਜ਼ਾਰ ਯੂਐਸ ਡਾਲਰ (ਕਰੀਬ 75 ਹਜ਼ਾਰ ਰੁਪਏ) ਦੀ ਕਮਾਈ ਵੀ ਕਰ ਲੈਂਦਾ ਹੈ।

ਕਿਸਾਨਾਂ ਨੇ ਘੇਰਿਆ ਭਾਜਪਾ ਆਗੂ, ਲਖੀਮਪੁਰ ਮਾਮਲੇ ‘ਚ ਵੱਡੀ UPDATE || D5ChannelPunjabi

ਮੀਡੀਆ ਰਿਪੋਰਟ ਮੁਤਾਬਕ ਬ੍ਰਿਗਸ ਦਾ ਜਨਮ ਬੀਤੇ ਸਾਲ 14 ਅਕਤੂਬਰ ਨੂੰ ਹੋਇਆ ਸੀ। ਬ੍ਰਿਗਸ ਇਕ ਸਾਲ ਦੀ ਉਮਰ ਵਿਚ ਹੀ ਹੁਣ ਤੱਕ 45 ਫਲਾਈਟਾਂ ‘ਚ ਸਫਰ ਕਰ ਚੁੱਕਾ ਹੈ। ਕੈਲੀਫੋਰਨੀਆ, ਫਲੋਰੀਡਾ, ਅਲਾਸਕਾ ਸਮੇਤ ਅਮਰੀਕਾ ਦੇ 16 ਰਾਜਾਂ ‘ਚ ਘੁੰਮ ਚੁੱਕਾ ਹੈ। ਬ੍ਰਿਗਸ ਦੇ ਇੰਸਟਾਗ੍ਰਾਮ ‘ਤੇ 30 ਹਜ਼ਾਰ ਫਾਲੋਅਰਜ਼ ਹਨ, ਜਿਸ ਨੂੰ ਉਸ ਦੀ ਮਾਂ ਜੇਸ ਆਪਰੇਟ ਕਰਦੀ ਹੈ। ਇਸ ਵਿਚ ਊਹ ਟੂਰ ਦੀਆਂ ਤਸਵੀਰਾਂ-ਵੀਡੀਓ ਅਪਲੋਡ ਕਰਦੀ ਹੈ। ਉਸ ਦੀਆਂ ਸਾਰੀਆਂ ਯਾਤਰਾਵਾਂ ਪੇਡ ਹੁੰਦੀਆਂ ਹਨ। ਮਤਲਬ ਉਹਨਾਂ ਨੂੰ ਟ੍ਰੈਵਲਿੰਗ ਦੇ ਪੈਸੇ ਮਿਲਦੇ ਹਨ। ਉਹ ਯਾਤਰਾ ਦੇ ਰੀਵੀਊ ਲਿਖਣ ਦਾ ਕੰਮ ਕਰਦੀ ਹੈ।

ਕੋਰਟ ਦਾ ਕਿਸਾਨਾਂ ਦੇ ਹੱਕ ‘ਚ ਫੈਸਲਾ, ਖੁਸ਼ ਹੋਏ ਕਿਸਾਨD5 Channel Punjabi

ਸੋਸ਼ਲ ਮੀਡੀਆ ‘ਤੇ ਇੰਝ ਛਾਇਆ ਹੈ ਇਹ ਬੱਚਾ
ਬ੍ਰਿਗਸ ਦੀ ਮਾਂ ਜੇਸ ਦੱਸਦੀ ਹੈ ਕਿ ਜਦੋਂ ਉਹ 2020 ਵਿਚ ਗਰਭਵਤੀ ਹੋਈ ਤਾਂ ਉਸ ਨੂੰ ਲੱਗਿਆ ਕਿ ਹੁਣ ਉਸ ਦਾ ਕਰੀਅਰ ਖ਼ਤਮ ਹੋ ਜਾਵੇਗਾ ਪਰ ਬ੍ਰਿਗਸ ਦੇ ਜਨਮ ਲੈਣ ਤੋਂ ਬਾਅਦ ਉਸ ਦੇ ਕਰੀਅਰ ਨੂੰ ਖੰਭ ਲੱਗ ਗਏ। ਮੈਂ ਬੇਬੀ ਟ੍ਰੈਵਲ ਆਈਡੀਆ ਨੂੰ ਲੈ ਕੇ ਇੰਸਟਾਗ੍ਰਾਮ ‘ਤੇ ਅਕਾਊਂਟ ਬਣਾਇਆ ਅਤੇ ਆਪਣੇ ਬੱਚੇ ਨਾਲ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ।

ਢੀਂਡਸਾ ਦੀ ਵੀਡੀਓ ਵਾਇਰਲ, ਲੱਗੇ ਗੰਭੀਰ ਇਲਜ਼ਾਮ D5 Channel Punjabi

ਵੀਡੀਓ ‘ਚ ਜੇਸ ਯਾਤਰਾ ਦੇ ਅਨੁਭਵ ਸਾਂਝੇ ਕਰਦੀ ਹੈ, ਰੀਵੀਊ ਲਿਖਦੀ ਹੈ। ਬਦਲੇ ਵਿਚ ਉਹਨਾਂ ਨੂੰ ਪੈਸੇ ਮਿਲਦੇ ਹਨ। ਜੇਸ ਦੀ ਯਾਤਰਾ ਦਾ ਮੁੱਖ ਆਕਰਸ਼ਣ ਉਹਨਾਂ ਦਾ ਬੇਟਾ ਬ੍ਰਿਗਸ ਹੁੰਦਾ ਹੈ। ਬ੍ਰਿਗਸ ਨੂੰ ਯਾਤਰਾ ਦੌਰਾਨ ਫ੍ਰੀ ਡਾਇਪਰ ਅਤੇ ਜ਼ਰੂਰੀ ਸਾਮਾਨ ਕੰਪਨੀਆਂ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ। ਕੋਰੋਨਾ ਕਾਲ ਵਿਚ ਜੇਸ ਪੂਰੇ ਪ੍ਰੋਟੋਕਾਲ ਦਾ ਪਾਲਣ ਕਰਦਿਆਂ ਯਾਤਰਾ ਕਰਦੀ ਹੈ। ਉਹਨਾਂ ਦੇ ਵੀਡੀਓਜ਼ ਉਹਨਾਂ ਮਾਪਿਆਂ ਨੂੰ ਮਦਦ ਮਿਲਦੀ ਹੈ ਜੋ ਆਪਣੇ ਬੱਚਿਆਂ ਨਾਲ ਯਾਤਰਾ ‘ਤੇ ਜਾਣਾ ਚਾਹੁੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button