Breaking NewsD5 specialIndiaNews

ਪੁਲਿਸ ਵਾਲੇ ਨੇ ਵਰਦੀ ਦਾ ਚੁੱਕਿਆ ਨਾਜਾਇਜ਼ ਫਾਇਦਾ, ਮਹਿਲਾ ਨਾਲ ਕੀਤੀ ਘਿਨੌਨੀ ਹਰਕਤ

ਪੁਰੀ : ਓਡੀਸ਼ਾ ਦੇ ਮੰਦਰਾਂ ਦੇ ਸ਼ਹਿਰ ਪੁਰੀ ਵਿਚ ਸੋਮਵਾਰ ਨੂੰ ਇਕ ਪੁਲਿਸ ਕੁਆਟਰ ਵਿੱਚ ਇੱਕ ਪੁਲਿਸ ਕਰਮਚਾਰੀ ਸਮੇਤ ਦੋ ਵਿਅਕਤੀਆਂ ਨੇ ਇੱਕ ਔਰਤ ਦੇ ਨਾਲ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਕੀਤਾ। ਪੁਲਿਸ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਅਨੁਸਾਰ ਉਹ ਨੀਮਪਾੜਾ ਸ਼ਹਿਰ ਵਿੱਚ ਇੱਕ ਬੱਸ ਅੱਡੇ ‘ਤੇ ਖੜ੍ਹੀ ਸੀ ਉਸੇ ਸਮੇਂ ਪੁਲਿਸ ਕਰਮਚਾਰੀ ਦੱਸਣ ਵਾਲੇ ਇੱਕ ਵਿਅਕਤੀ ਨੇ ਉਸ ਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ।

Read Also ਪੁਲਿਸ ਕੁਆਟਰਾਂ ‘ਚ ਹੁੰਦਾ ਸੀ ਗੰਦਾ ਕੰਮ, ਵਿਰੋਧ ਕਰਨ ‘ਤੇ ਪੈਂਦੀਆਂ ਸੀ ਡਾਂਗਾਂ, ਯਕੀਨ ਨੀਂ ਤਾਂ ਵੀਡੀਓ ਦੇਖ ਲਓ (ਵੀਡੀਓ)

ਔਰਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ, ‘ਮੈਂ ਭੁਵਨੇਸ਼ਵਰ ਤੋਂ ਅਪਣੇ ਪਿੰਡ ਜਾ ਰਹੀ ਸੀ। ਮੈ ਉਹਨਾਂ ‘ਤੇ ਯਕੀਨ ਕੀਤਾ ਅਤੇ ਉਹਨਾਂ ਤੋਂ ਮਦਦ ਲੈ ਲਈ’। ਔਰਤ ਨੇ ਕਿਹਾ ਕਿ ਕਾਰ ਵਿੱਚ ਬੈਠਦੇ ਹੀ ਉਸ ਨੂੰ ਹੋਰ ਤਿੰਨ ਲੋਕ ਕਾਰ ਵਿਚ ਬੈਠੇ ਮਿਲੇ। ਪੀੜਤ ਨੇ ਦੱਸਿਆ ਕਿ ਉਹ ਲੋਕ ਉਸ ਨੂੰ ਉਸ ਦੇ ਪਿੰਡ ਲਿਜਾਣ ਦੀ ਬਜਾਏ ਪੁਰੀ ਲੈ ਗਏ।

ਉੱਥੇ ਘਰ ਵਿੱਚ ਦੋ ਲੋਕਾਂ ਨੇ ਉਸ ਦਾ ਬਲਾਤਕਾਰ ਕੀਤਾ ਜਦਕਿ ਦੋ ਹੋਰ ਬਾਹਰ ਤੋਂ ਦਰਵਾਜ਼ਾ ਬੰਦ ਕਰ ਕੇ ਚਲੇ ਗਏ। ਪੁਲਿਸ ਨੇ ਦੱਸਿਆ ਕਿ ਘਟਨਾ ਦੌਰਾਨ ਪੀੜਤ ਨੇ ਇੱਕ ਅਰੋਪੀ ਦਾ ਬਟੂਆ ਲੈ ਲਿਆ ਸੀ, ਜਿਸ ਨਾਲ ਇੱਕ ਅਰੋਪੀ ਦੀ ਫੋਟੋ-ਪਛਾਣ ਪੱਤਰ ਅਤੇ ਅਧਾਰ ਕਾਰਡ ਬਰਾਮਦ ਕੀਤਾ ਗਿਆ ਹੈ। ਉਸ ਦੀ ਮਦਦ ਨਾਲ ਪੁਲਿਸ ਨੇ ਇੱਕ ਅਰੋਪੀ ਦੀ ਪਛਾਣ ਕਰ ਲਈ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਛਾਣ ਕੀਤਾ ਗਿਆ ਅਰੋਪੀ ਪੁਲਿਸ ਕਾਂਸਟੇਬਲ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹੋਰ ਅਰੋਪੀਆਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਹਨਾਂ ਨੇ ਦੱਸਿਆ ਇੱਕ ਘਟਨਾ ਦੀ ਜਾਂਚ ਲਈ ਦੋ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button