NewsBreaking NewsD5 specialIndiaPoliticsPunjab

ਕੰਕਰੀਟ ਦੇ ਬਣਾਏ ਜਾ ਰਹੇ ਨੇ ਰਾਜ ਮਾਰਗ, ਸੌ ਸਾਲ ਤੱਕ ਨਹੀਂ ਪੈਣਗੇ ਖੱਡੇ : ਗਡਕਰੀ

ਨਵੀਂ ਦਿੱਲੀ : ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ ਵਿੱਚ ਕਿਹਾ ਕਿ ਮੌਜੂਦਾ ਸਮੇਂ ਵਿੱਚ ਕੰਕਰੀਟ ਦੇ ਰਾਜਮਾਰਗਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ‘ਤੇ ਆਉਣ ਵਾਲੇ ਸੌ ਸਾਲਾਂ ਵਿੱਚ ਵੀ ਖੱਡੇ ਨਹੀਂ ਪੈਣਗੇ। ਮੰਤਰੀ ਨੇ ਇਹ ਵੀ ਕਿਹਾ ਕਿ ਦੁਰਘਟਨਾਵਾਂ ‘ਤੇ ਰੋਕ ਲਗਾਉਣ ਲਈ ਰਾਜਮਾਰਗਾਂ ਦੀ ਰੈਕਿੰਗ ਕੀਤੀ ਜਾ ਰਹੀ ਹੈ। ਇਹ ਰੈਂਕਿੰਗ ਸੜਕ ਸੁਰੱਖਿਆ ਨਾਲ ਜੁੜੇ਼ੇ ਮਿਆਰ ਦੇ ਆਧਾਰ ‘ਤੇ ਤਿਆਰ ਹੋਵੇਗੀ।

Read Also ਮੰਚ ‘ਤੇ ਬੇਹੋਸ਼ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ

ਸਦਨ ‘ਚ ਰਮਾ ਦੇਵੀ, ਅਰਵਿੰਦ ਸਾਵੰਤ, ਕੇੇ. ਸੁਰੇਸ਼, ਰਾਜੀਵ ਰੰਜਨ ਸਿੰਘ ਅਤੇ ਕੁੱਝ ਹੋਰ ਮੈਬਰਾਂ ਦੇ ਪੂਰੇ ਪ੍ਰਸ਼ਨਾਂ ਦੇ ਜਵਾਬ ਵਿੱਚ ਗਡਕਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇੱਕ ਪ੍ਰਸ਼ਨ ਦੇ ਜਵਾਬ ਵਿੱਚ ਕਿਹਾ ਕਿ ਹੁਣ ਕੰਕਰੀਟ ਦੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ‘ਤੇ ਆਉਣ ਵਾਲੇ 100 ਸਾਲ ਤੱਕ ਖੱਡੇ ਨਹੀਂ ਪੈਣਗੇ। ਉਨ੍ਹਾਂ ਨੇ ਦੱਸਿਆ ਕਿ ਵਿੱਤੀ ਆਡਿਟ ਦੀ ਤਰ੍ਹਾਂ ਸੜਕਾਂ ਦੀ ਉਸਾਰੀ ਦਾ ਵੀ ਆਡਿਟ ਕਰਵਾਇਆ ਜਾ ਰਿਹਾ ਹੈ ਤਾਂ ਕਿ ਸੜਕ ਸੁਰੱਖਿਆ ਪੱਕੀ ਹੋ ਸਕੇ।

ਗਡਕਰੀ ਨੇ ਇਹ ਵੀ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਭ ਤੋਂ ਜ਼ਿ਼ਆਦਾ ਹਾਦਸੇ ਅਤੇ ਸਭ ਤੋਂ ਜ਼ਿ਼ਆਦਾ ਮੌਤਾਂ ਦੇ ਮਾਮਲਿਆਂ ‘ਚ ਭਾਰਤ ਦਾ ਸਥਾਨ ਪਹਿਲਾਂ ਹੈ। ਗਡਕਰੀ ਨੇ ਇਹ ਕਿਹਾ ਕਿ ਪਹਿਲਾਂ ਵਿਸਥਾਰਤ ਪ੍ਰੋਜੈਕਟ ਰਿਪੋਰਟ ਤਿਆਰ ਕਰਦੇ ਸਮਾਂ ਜੋ ਗਲਤੀਆਂ ਹੁੰਦੀਆਂ ਸਨ। ਉਨ੍ਹਾਂ ਦੀ ਵਜ੍ਹਾ ਨਾਲਂ ਦੁਰਘਟਨਾਵਾਂ ਹੁੰਦੀਆਂ ਸਨ, ਪਰ ਹੁਣ ਡੀਪੀਆਰ ਨੂੰ ਲੈ ਕੇ ਸ਼ਖਤੀ ਕੀਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਰਾਜਮਾਰਗਾਂ ਦੀ ਉਸਾਰੀ ਦੀ ਗੁਣਵੱਤਾ ‘ਚ ਕਿਸੇ ਤਰ੍ਹਾਂ ਦੀ ਕਮੀ ਅਤੇ ਭ੍ਰਿਸ਼ਟਾਚਾਰ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਗਡਕਰੀ ਨੇ ਸਾਂਸਦਾ ਨੂੰ ਐਲਾਨ ਕੀਤਾ ਕਿ ਉਹ ਆਪਣੇ ਆਪਣੇ ਖੇਤਰਾਂ ਵਿੱਚ ਰਾਜਮਾਰਗਾਂ ਦੀ ਉਸਾਰੀ ਦੀ ਹਾਲਤ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਉਣ ਜਿਸ ‘ਤੇ ਉਹ ਤੁਰੰਤ ਕਦਮ ਚੁੱਕਣਗੇ। ਪੂਰੇ ਪ੍ਰਸ਼ਨ ਪੁੱਛਣ ਦੇ ਦੌਰਾਨ ਕਈ ਸਾਂਸਦਾਂ ਨੇ ਗਡਕਰੀ ਦੇ ਕੰਮ ਦੀ ਤਾਰੀਫ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button