NIA ਨੇ ਰੱਖਿਆ ਗੈਂਗਸਟਰ Harvinder Rinda ‘ਤੇ 10 ਲੱਖ ਦਾ ਇਨਾਮ
ਨਵੀਂ ਦਿੱਲੀ/ਪਾਕਿਸਤਾਨ : ਕੌਮੀ ਜਾਂਚ ਏਜੰਸੀ NIA ਦੀ ਲਿਸਟ ‘ਚ ਪੰਜਾਬ ਦੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦਾ ਨਾਂ ਟਾਪ ਲਿਸਟ ਵਿੱਚ ਹੈ ਇਸੇ ਲਈ ਏਜੰਸੀ ਨੇ ਉਸ ‘ਤੇ ਹੁਣ 10 ਲੱਖ ਦਾ ਇਨਾਮ ਰੱਖਿਆ ਗਿਆ ਹੈ। ਤਰਨਤਾਰਨ ਜ਼ਿਲ੍ਹੇ ਦੇ ਚੌਲਾ ਸਾਹਿਬ ਦੇ ਪਿੰਡ ਕਤੋਕੇ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਰਿੰਦਾ ਦੇ ਇਸ ਵੇਲੇ ਪਾਕਿਸਾਤਨ ਵਿੱਚ ਮੌਜੂਦ ਹੋਣ ਦੀ ਚਰਚਾਵਾਂ ਹਨ। NIA ਨੇ ਰਿੰਦਾ ਦਾ ਇੱਕ ਹੋਰ ਪਤਾ ਵੀ ਜਾਰੀ ਕੀਤਾ ਹੈ ਜੋ ਕਿ ਨਾਦੇੜ ਵਿੱਚ ਹੈ। 5 ਮਈ ਨੂੰ ਕਰਨਾਲ ਦੇ ਬਸਤਾਰਾ ਟੋਲ ਪਲਾਜ਼ਾ ਤੋਂ ਹਰਿਆਣਾ ਪੁਲਿਸ ਨੇ ਪੰਜਾਬ ਦੇ ਜਿੰਨਾਂ 4 ਸ਼ੱਕੀ ਲੋਕਾਂ ਨੂੰ ਹਥਿਆਰਾਂ ਦੇ ਨਾਲ ਫੜਿਆ ਸੀ ਉਹ ਵੀ ਰਿੰਦਾ ਨੇ ਹੀ ਭੇਜੇ ਸਨ।
Muktsar Sahib : ਕਿਸਾਨਾਂ ਨੇ ਪੱਤਰਕਾਰਾਂ ’ਤੇ ਚਲਾਤੀ ਗੋਲੀ, ਪਹਿਲਾਂ ਕੀਤਾ ਹਵਾਈ ਫਾਇਰ | D5 Channel Punjabi
ਜਿੰਨਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਦੇ ਨਾਂ ਗੁਰਪ੍ਰੀਤ ਸਿੰਘ, ਅਮਨਦੀਪ,ਪਰਮਿੰਦਰ ਅਤੇ ਭੁਪਿੰਦਰ ਸਿੰਘ ਸੀ, ਇੰਨਾਂ ਤੋਂ IED ਅਤੇ ਭਾਰਤ ਵਿੱਚ ਤਿਆਰ ਪਿਸਟਲ, 31 ਕਾਰਤੂਸ ਅਤੇ 1.31 ਲੱਖ ਕੈਸ਼ ਅਤੇ 6 ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ। ਇਸ ਮਾਮਲੇ ਦੀ ਜਾਂਚ NIA ਕੋਲ ਹੈ, NIA ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਰਿੰਦਾ ਨੇ ਵੀ ਡ੍ਰੋਨ ਦੇ ਜ਼ਰੀਏ ਇਹ ਹਥਿਆਰ ਪੰਜਾਬ ਵਿੱਚ ਭੇਜੇ ਸਨ। ਜਿੰਨਾਂ ਲੋਕਾਂ ਨੂੰ ਕਰਨਾਲ ਪੁਲਿਸ ਨੇ ਫੜਿਆ ਸੀ ਇਹ ਉਨ੍ਹਾਂ ਹਥਿਆਰਾਂ ਦੀ ਡਿਲੀਵਰੀ ਕਰਨ ਜਾ ਰਹੇ ਸਨ। ਇਸ ਤੋਂ ਪਹਿਲਾਂ ਵੀ ਫੜੇ ਗਏ ਚਾਰੋ ਲੋਕਾਂ ਦੇ ਜ਼ਰੀਏ ਹੀ ਰਿੰਦਾ ਨੇ ਹਥਿਆਰ ਭੇਜੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਰਿੰਦਾ ਨਸ਼ੇ ਦਾ ਲਾਲਚ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਦਹਿਸ਼ਤ ਦੇ ਕੰਮਾਂ ਵਿੱਚ ਵਰਤ ਰਿਹਾ ਹੈ, ਪਾਕਿਸਤਾਨ ਵਿੱਚ ਰਹਿ ਰਹੇ ਰਿੰਦਾ ਦਾ ਹੱਥ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਅਸਿੱਧੇ ਤੌਰ ‘ਤੇ ਸਾਹਮਣੇ ਆਇਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.