PunjabTop News

News Bulletin : 16-02-2023 ਅੱਜ ਦੀਆਂ ਸਾਰੀਆਂ ਖ਼ਬਰਾਂ

ਤੇਲੰਗਾਨਾ ਦੌਰੇ ’ਤੇ ਮੁੱਖ ਮੰਤਰੀ ਮਾਨ, ਡੈਮ ਦਾ ਕੀਤਾ ਨਿਰੀਖਣ

ਪੰਜਾਬ ਦੇ ਸਿੰਚਾਈ ਅਫ਼ਸਰਾਂ ਨਾਲ ਸੀ.ਐਮ. ਭਗਵੰਤ ਮਾਨ ਤੇਲੰਗਾਨਾ ਪਹੁੰਚੇ। ਇਸ ਦਰਮਿਆਨ ਉਹਨਾਂ ਵਲੋਂ ਤੇਲੰਗਾਨਾ ਵਿਖੇ ਡੈਮ ਦਾ ਨਿਰੀਖਣ ਕੀਤਾ ਗਿਆ। ਤੇਲੰਗਾਨਾ ਦੌਰੇ ਦੌਰਾਨ ਉਹਨਾਂ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਤਕਨੀਕ ਦੀ ਜਾਣਕਾਰੀ ਵੀ ਹਾਸਲ ਕੀਤੀ। ਸੀ.ਐਮ. ਮਾਨ ਨੇ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਲੱਗੇ ਹੋਏ ਹਾਂ। ਨਵੀਂ ਤਕਨੀਕ ਦੀ ਜਾਣਕਾਰੀ ਲੈਣ ਲਈ ਸਿੰਚਾਈ ਵਿਭਾਗ ਦੇ ਅਫ਼ਸਰਾਂ ਨਾਲ ਤੇਲੰਗਾਨਾ ਵਿਖੇ ਡੈਮ ਦਾ ਨਿਰੀਖਣ ਕਰਨ ਆਏ ਹਾਂ।

ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਦੇ ਨਿਸ਼ਾਨੇ ’ਤੇ ਸੀ.ਐਮ. ਮਾਨ

ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੂਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਮੁੜ ਤੋਂ ਆਹਮੋ-ਸਾਹਮਣੇ ਹੋ ਗਏ ਹਨ। ਇਸ ਮੁੱਦੇ ‘ਤੇ ਵਿਰੋਧੀਆਂ ਵਲੋਂ ਵੀ ਹੱਥ ਸੇਕੇ ਜਾ ਰਹੇ ਹੈ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਪੰਜਾਬ ਦੀ ਮਾਨ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਇਸ ਦਰਮਿਆਨ ਉਹਨਾਂ ਜਿਥੇ ਸੀ.ਐਮ. ਨੂੰ ਸੋਚ ਸਮਝ ਕੇ ਸਟੇਟਮੈਂਟ ਦੇਣ ਦੀ ਗੱਲ ਆਖੀ ਹੈ। ਉਥੇ ਹੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਹਮੇਸ਼ਾ ਹੋਮਵਰਕ ਪੂਰਾ ਕਰਕੇ ਜਾਣਾ ਚਾਹੀਦਾ ਹੈ।

‘ਆਪ’ ਦਾ ਪ੍ਰਤਾਪ ਬਾਜਵਾ ‘ਤੇ ਪਲਟਵਾਰ, “ਭਾਜਪਾ ਦੀ ਭਾਸ਼ਾ ਬੋਲ ਰਹੇ ਸੀ ਬਾਜਵਾ”

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਕੀਤੀ ਬਿਆਨਬਾਜ਼ੀ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵੀ ਪ੍ਰੈੱਸ ਕਾਨਫਰੰਸ ਕਰਕੇ ਪਲਟਵਾਰ ਕੀਤਾ ਹੈ। ਇਸ ਮੌਕੇ ‘ਆਪ’ ਆਗੂ ਮਾਲਵਿੰਦਰ ਕੰਗ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਇਕ ਵਾਰ ਫਿਰ ਪ੍ਰਤਾਪ ਸਿੰਘ ਭਾਜਪਾ ਹੀ ਸਾਬਿਤ ਹੋਏ ਹਨ। ਨਾਲ ਹੀ ਉਹਨਾਂ ਕਿਹਾ ਕਿ ਬਾਜਵਾ, ਭਾਜਪਾ ਦੀ ਭਾਸ਼ਾ ਬੋਲ ਰਹੇ ਸੀ। ਇਸ ਤੋਂ ਇਲਾਵਾ ‘ਆਪ’ ਆਗੂ ਨੇ ਗਵਰਨਰ ‘ਤੇ ਤੰਜ ਕਸਦੇ ਕਿਹਾ ਕਿ ਰਾਜਪਾਲ ਰੋਜ਼ ਸਾਡੇ ਕੰਮਾਂ ‘ਚ ਦਖ਼ਲਅੰਦਾਜ਼ੀ ਕਰਦੇ ਹਨ।

 

ਬਿਕਰਮ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਮਾਈਨਿੰਗ ਦਾ ਚੁੱਕਿਆ ਮੁੱਦਾ

ਪੰਜਾਬ ਦੀ ਭਗਵੰਤ ਮਾਨ ਸਰਕਾਰ ਲਗਾਤਾਰ ਵਿਵਾਦਾਂ ਵਿਚ ਘਿਰਦੀ ਜਾ ਰਹੀ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਵਲੋਂ ਇਕ ਪ੍ਰੈੱਸ ਵਾਰਤਾ ਨੂੰ ਸੰਬੋਧਨ ਕੀਤਾ ਗਿਆ। ਜਿਸ ਵਿਚ ਉਹਨਾਂ ਨੇ ਮਾਈਨਿੰਗ ਦੇ ਮੁੱਦੇ ਨੂੰ ਲੈਕੇ ਪੰਜਾਬ ਸਰਕਾਰ ‘ਤੇ ਜੰਮ ਕੇ ਨਿਸ਼ਾਨੇ ਸਾਧੇ ਹਨ। ਉਹਨਾਂ ਨੇ ਇਲਜ਼ਾਮ ਲਗਾਏ ਹਨ ਕਿ 10 ਮਹੀਨਿਆਂ ‘ਚ ਪੰਜਾਬ ‘ਚ ਵੱਡਾ ਘੁਟਾਲਾ ਹੋਇਆ ਹੈ। ਇਸ ਦੌਰਾਨ ਉਹਨਾਂ ਮੰਗ ਕੀਤੀ ਕਿ ਸੀ.ਬੀ.ਆਈ. ਜਾਂ ਸਿਟਿੰਗ ਜੱਜ ਘੁਟਾਲਿਆਂ ਦੀ ਜਾਂਚ ਕਰਨ।

ਮਨੀਸ਼ਾ ਗੁਲਾਟੀ ਨੇ ਮੁੜ ਸੰਭਾਲਿਆ ਚੇਅਰਪਰਸਨ ਦਾ ਅਹੁਦਾ, ਵੀਡੀਓ ਜਾਰੀ ਕਰ ਦਿੱਤਾ ਬਿਆਨ

‘ਪੰਜਾਬ ਰਾਜ ਮਹਿਲਾ ਕਮਿਸ਼ਨ’ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮੁੜ ਚੇਅਰਪਰਸਨ ਦਾ ਅਹੁਦਾ ਸੰਭਾਲ ਲਿਆ ਹੈ। ਦਫ਼ਤਰ ਪਹੁੰਚਣ ਤੋਂ ਬਾਅਦ ਮਨੀਸ਼ਾ ਗੁਲਾਟੀ ਨੇ ਇਕ ਵੀਡੀਓ ਜਾਰੀ ਕਰਦਿਆਂ ਪਰਮਾਤਮਾ ਦਾ ਧੰਨਵਾਦ ਕੀਤਾ ਹੈ। ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਸਰਕਾਰ ਅਤੇ ਅਫ਼ਸਰਸ਼ਾਹੀ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਹੁਕਮ ਸਰਕਾਰ ਵੱਲੋਂ ਬੀਤੇ ਦਿਨ ਵਾਪਸ ਲੈ ਲਏ ਗਏ, ਜਿਸ ਕਾਰਨ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਬਣੇ IAS officer Sibin C, ਸੰਭਾਲਿਆ ਅਹੁਦਾ

ਆਈਏਐਸ ਅਧਿਕਾਰੀ ਸਿਬਿਨ ਸੀ (IAS officer Sibin C.) ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਚੋਣ ਅਧਿਕਾਰੀ (Chief Electoral Officer) (CEO) ਵਜੋਂ ਅਹੁਦਾ ਸੰਭਾਲ ਲਿਆ ਹੈ। 2005 ਬੈਚ ਦੇ ਅਧਿਕਾਰੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਵਧੀਕ ਸੀ.ਈ.ਓ. (Additional CEO) ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।

ਇਕ ਹੋਰ ਬੰਦੀ ਸਿੰਘ ਪੈਰੋਲ ‘ਤੇ ਆਇਆ ਬਾਹਰ, ਕੌਮੀ ਇਨਸਾਫ਼ ਮੋਰਚੇ ਨੂੰ ਚੜਿਆ ਚਾਅ

ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਹੁਣ ਗੁਰਦੀਪ ਸਿੰਘ ਖੈੜਾ ਤੋਂ ਬਾਅਦ ਇਕ ਹੋਰ ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜਨੀਅਰ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ ਵਿਚੋਂ 28 ਦਿਨਾਂ ਲਈ ਪਰੋਲ ਮਿਲੀ ਹੈ। ਇਸ ਦੌਰਾਨ ਕੌਮੀ ਇਨਸਾਫ਼ ਮੋਰਚੇ ਦੀ ਸੰਗਤ ਅਤੇ ਤਾਲਮੇਲ ਕਮੇਟੀ ਵੱਲੋਂ ਗੁਰਦੁਆਰਾ ਅੰਬ ਸਾਹਿਬ ਪਹੁੰਚ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ। ਐਡਵੋਕੇਟ ਦਿਲਸ਼ੇਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਉਨਾਂ ਨੂੰ ਜੇਲ ਬਾਹਰੋਂ ਲੈਣ ਪੁੱਜੇ।

ਫਰਾਰ ਅੱਤਵਾਦੀ ਲਖਬੀਰ ਲੰਡਾ ’ਤੇ NIA ਨੇ ਰੱਖਿਆ 15 ਲੱਖ ਦਾ ਇਨਾਮ

NIA ਨੇ ਫਰਾਰ ਅੱਤਵਾਦੀ ਲਖਬੀਰ ਸਿੰਘ ਸੰਧੂ ਉਰਫ ਲੰਡਾ ਨੂੰ ਫੜਨ ਲਈ 15 ਲੱਖ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਮੌਕੇ ਏਜੰਸੀ ਵਲੋਂ ਇਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਜਿਸ ਵਿਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸੂਚਨਾ ਦੇਣ ਦਾ ਨਾ ਗੁਪਤ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਰੀਕੇ ਦਾ ਰਹਿਣ ਵਾਲਾ ਲੰਡਾ ਇਸ ਸਮੇਂ ਕੈਨੇਡਾ ਵਿੱਚ ਲੁਕਿਆ ਹੋਇਆ ਹੈ।

‘ਹਾਥ ਨਾਲ ਹਾਥ ਜੋੜੋ’ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਰਾਜਾ ਵੜਿੰਗ

‘ਹਾਥ ਨਾਲ ਹਾਥ ਜੋੜੋ’ ਮੁਹਿੰਮ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਵਲੋਂ ਜ਼ਿਲ੍ਹੇ ਦੇ ਆਗੂਆਂ ਦੀ ਮੀਟਿੰਗ ਨਾਲ ਮੀਟਿੰਗ ਕੀਤੀ ਗਈ। ਇਸ ਦਰਮਿਆਨ ਉਹਨਾਂ ਨੇ ਰਾਜਪਾਲ ਅਤੇ ਸੀ.ਐਮ. ਮਾਨ ਦੀ ਲੜਾਈ ‘ਚ ਖ਼ੁਦ ਅੱਗੇ ਆਕੇ ਰਾਜ਼ੀਨਾਮਾ ਕਰਵਾਉਣ ਦੀ ਗੱਲ ਆਖੀ। ਨਾਲ ਹੀ ਉਹਨਾਂ ਨੇ ਸੁੰਦਰ ਸ਼ਾਮ ਅਰੋੜਾ ਨੂੰ ਲੈਕੇ ਵੀ ਬਿਆਨਬਾਜ਼ੀ ਕੀਤੀ।

ਰਾਜਪਾਲ ਤੇ ਸੀ.ਐਮ. ਮਾਨ ਦੀ ਲੜਾਈ ‘ਚ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਬਿਆਨ

ਰਾਜਪਾਲ ਤੇ ਸੀ.ਐਮ. ਮਾਨ ਦੇ ਵਿਚ ਇਕ ਵਾਰ ਫਿਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਇਸ ਨੂੰ ਲੈਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਉਥੇ ਹੀ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿਚ ਉਹਨਾਂ ਨੇ ਕਿਹਾ ਕਿ ਰਾਜਪਾਲ ਪੂਰੋਹਿਤ, ਪੰਜਾਬ ਦੀ ਜਨਤਾ ਦੇ ਫੈਸਲੇ ਦਾ ਅਪਮਾਣ ਕਰ ਰਹੇ ਹਨ ਜੋ ਬਰਦਾਸ਼ਤ ਨਹੀਂ ਜਾਵੇਗਾ।

“ਲੋਕਾਂ ਨੂੰ ਇਕੱਠੇ ਹੋਕੇ ਦੇਸ਼ ਨੂੰ ਬਚਾਉਣ ਲਈ ਲੜਾਈ ਲੜ੍ਹਨੀ ਚਾਹੀਦੀ”-ਰਾਜਾ ਵੜਿੰਗ

ਸ੍ਰੀ ਮੁਕਤਸਰ ਸਾਹਿਬ ਤੋਂ ਬਾਅਦ ਅੱਜ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸੰਗਰੂਰ ਵਿਖੇ ਪਹੁੰਚੇ। ਜਿਥੇ ਉਹਨਾਂ ਵਲੋਂ ‘ਹਾਥ ਨਾਲ ਹਾਥ ਜੋੜੋ’ ਮੁਹਿੰਮ ਤਹਿਤ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਹੈ। ਇਸ ਦਰਮਿਆਨ ਉਹਨਾਂ ਨੇ ਪ੍ਰੈੱਸ ਵਾਰਤਾ ਕਰਦਿਆਂ ਲੋਕਾਂ ਨੂੰ ਇਕੱਠੇ ਹੋਕੇ ਦੇਸ਼ ਨੂੰ ਬਚਾਉਣ ਲਈ ਲੜਾਈ ਲੜ੍ਹਨ ਦੀ ਅਪੀਲ ਕੀਤੀ।

ਲੁਧਿਆਣਾ ਪਹੁੰਚੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ., ਕੇਂਦਰ ਦੇ ਫੰਡ ਰੋਕਣ ਦੀ ਚੇਤਾਵਨੀ ਦਾ ਦਿੱਤਾ ਜਵਾਬ

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅੱਜ ਲੁਧਿਆਣਾ ਪਹੁੰਚੇ। ਇਸ ਮੌਕੇ ਉਹਨਾਂ ਵਲੋਂ ਪੱਖੋਵਾਲ ਰੋਡ ‘ਤੇ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਜਿਥੇ ਬਿਜਲੀ ਦੀ ਉਪਲਬਧ ਨੂੰ ਲੈਕੇ ਬਿਆਨਬਾਜ਼ੀ ਕੀਤੀ ਹੈ। ਉਥੇ ਹੀ ਉਹਨਾਂ ਨੇ ਕੇਂਦਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਤਹਿਤ ਫੰਡ ਰੋਕਣ ਦੀ ਚੇਤਾਵਨੀ ਬਾਰੇ ਕਿਹਾ ਕਿ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਰਾਹੀਂ ਫੰਡਾਂ ਦੀ ਸਹੀ ਵਰਤੋਂ ਕੀਤੀ ਹੈ।

ਆਮ ਆਦਮੀ ਕਲੀਨਿਕ ਦੀ ਇਮਾਰਤ ਤੋਂ ਗਾਇਬ ਹੋਈ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ

ਖ਼ਬਰ ਗੁਰਦਾਸਪੁਰ ਦੀ ਹੈ ਜਿਥੇ ਬਟਾਲਾ ਨਜਦੀਕ ਪਿੰਡ ਮਸਾਣੀਆਂ ’ਚ ਦੇਰ ਰਾਤ ਅਣਪਛਾਤੇ ਲੋਕ ਇਮਾਰਤ ’ਤੇ ਲੱਗੇ ਬੋਰਡ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲੈਕੇ ਫਰਾਰ ਹੋ ਗਏ। ਇਸ ਦੌਰਾਨ ਆਮ ਆਦਮੀ ਕਲੀਨਿਕ ਦੀ ਇਮਾਰਤ ਦੇ ਸੀਸ਼ੇ ਵੀ ਟੁੱਟੇ ਹੋਏ ਪਾਏ ਗਏ ਸਨ। ਇਸ ਦਾ ਪਤਾ ਜਦੋਂ ਸਟਾਫ ਨੂੰ ਲੱਗਿਆ ਤਾਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸਦੀ ਸੂਚਨਾ ਦੇ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button