Netherlands ਨੇ 20 ਅਪ੍ਰੈਲ ਤੱਕ ਵਧਾਇਆ Lockdown
ਹੇਗ : ਕੋਵਿਡ – 19 ਸੰਕਰਮਣ ਦੇ ਵੱਧਦੇ ਮਾਮਲਿਆਂ ਦੇ ਚੱਲਦਿਆਂ ਨੀਦਰਲੈਂਡ ‘ਚ 20 ਅਪ੍ਰੈਲ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸਦੀ ਜਾਣਕਾਰੀ ਪ੍ਰਧਾਨ ਮੰਤਰੀ ਮਾਰਕ ਰੂਟੇ ਨੇ ਦਿੱਤੀ ਹੈ। ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਰੂਟੇ ਨੇ ਇੱਕ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਆਈਸੀਯੂ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾ ਦੀ ਗਿਣਤੀ ਵੱਧ ਰਹੀ ਹੈ। ਮਹਾਮਾਰੀ ਦੀ ਤੀਜੀ ਲਹਿਰ ਸਾਫ਼ ਦਿਖਾਈ ਦੇਣ ਲੱਗੀ ਹੈ। ਲਿਹਾਜਾ ਮੌਜੂਦਾ ਉਪਰਾਲਿਆਂ ਨੂੰ ਵਧਾਇਆ ਜਾ ਰਿਹਾ ਹੈ। ਮੈਂ ਸਮਝਦਾ ਹਾਂ ਕਿ ਇਹ ਨਿਰਾਸ਼ਾਜਨਕ ਹੈ ਪਰ ਕੋਰੋਨਾ ਵਾਇਰਸ ਸੰਕਰਮਣ ਵੱਧ ਰਿਹਾ ਹੈ। ’’
ਭਾਰਤ ਬੰਦ ਤੋਂ ਪਹਿਲਾਂ ਟੁੱਟਿਆ ਮੋਦੀ ਦਾ ਹੰਕਾਰ,ਕਿਸਾਨਾਂ ਨੇ ਪਲਟ ਤਾ ਸਰਕਾਰ ਦਾ ਤਖ਼ਤ!
ਪ੍ਰਧਾਨ ਮੰਤਰੀ ਅਨੁਸਾਰ ਮੌਜੂਦਾ ਲਾਕਡਾਊਨ ਉਪਰਾਲਿਆਂ ‘ਚ ਇੱਕਮਾਤਰ ਮਹੱਤਵਪੂਰਣ ਬਦਲਾਅ ਇਹ ਕੀਤਾ ਗਿਆ ਹੈ ਕਿ ਹੁਣ ਕਰਫਿਊ ਰਾਤ 9 ਵਜੇ ਦੀ ਬਜਾਏ 10 ਵਜੇ ਸ਼ੁਰੂ ਹੋਵੇਗਾ ਅਤੇ ਸਵੇਰੇ 4.30 ਵਜੇ ਤੱਕ ਜਾਰੀ ਰਹੇਗਾ। ਸਰਕਾਰ ਨੇ ਨਾਗਰਿਕਾਂ ਨੂੰ ਦੇਸ਼ ‘ਚ ਹੀ ਰਹਿਣ ਅਤੇ 15 ਮਈ ਤੱਕ ਵਿਦੇਸ਼ ਯਾਤਰਾ ਨਾ ਕਰਨ ਦੀ ਵੀ ਸਲਾਹ ਦਿੱਤੀ ਹੈ। ਡੱਚ ਨੈਸ਼ਨਲ ਇੰਸਟੀਚਿਊਟ ਫਾਰ ਪਬਲਿਕ ਹੈਲਥ ਐਂਡ ਦ ਇਨਵਾਇਰਨਮੈਂਟ ਨੇ ਮੰਗਲਵਾਰ ਨੂੰ ਕਿਹਾ ਕਿ 17 ਤੋਂ 23 ਮਾਰਚ ਦੇ ਵਿੱਚ ਕੁਲ 46,005 ਲੋਕਾਂ ਦਾ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਹੈ, ਜੋ ਕਿ ਪਿਛਲੇ ਹਫਤੇ ਤੋਂ 16 ਫ਼ੀਸਦੀ ਜ਼ਿਆਦਾ ਹੈ। ਦੁਨੀਆ ਦੇ ਕਈ ਦੇਸ਼ਾਂ ਦੀ ਤਰ੍ਹਾਂ ਨੀਦਰਲੈਂਡ ‘ਚ ਵੀ ਟੀਕਾਕਰਣ ਚੱਲ ਰਿਹਾ ਹੈ। ਪ੍ਰਧਾਨਮੰਤਰੀ ਨੇ ਉਂਮੀਦ ਜਤਾਈ ਹੈ ਕਿ ਜੂਨ ਦੀ ਸ਼ੁਰੂਆਤ ਤੋਂ ਇਸ ਵਿੱਚ ਤੇਜੀ ਆਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.