Neeraj Chopra ਨੂੰ ਮਿਲਿਆ ਗੋਲਡ ਤਾਂ ਕ੍ਰਿਕੇਟ ਕੰਮੈਂਟਰੀ ਬਾਕਸ ਤੇ ਹੀ ਨੱਚਣ ਲੱਗੇ ਗਾਵਸਕਰ

ਨਵੀਂ ਦਿੱਲੀ : ਨੀਰਜ ਚੋਪੜਾ ਨੇ ਓਲੰਪਿਕ ‘ਚ ਗੋਲਡ ਮੈਡਲ ਜਿੱਤ ਕੇ ਦੇਸ਼ ਨੂੰ ਮਾਣ ਨਾਲ ਭਰ ਦਿੱਤਾ ਹੈ। ਟੋਕੀਓ ਓਲੰਪਿਕ ‘ਚ ਨੀਰਜ ਚੋਪੜਾ ਦੇ ਗੋਲਡਨ ਥਰੋ ‘ਤੇ ਪੂਰਾ ਦੇਸ਼ ਗਦਗਦ ਹੈ। ਨੀਰਜ ਦੇ ਓਲੰਪਿਕ ‘ਚ ਸੋਨਾ ਜਿੱਤਣ ‘ਤੇ ਪੂਰਾ ਦੇਸ਼ ਜਸ਼ਨ ‘ਚ ਡੁੱਬਿਆ ਹੈ। ਜਦੋਂ ਸ਼ਨਿਚਰਵਾਰ ਨੂੰ ਡਿਸਕਸ ਥ੍ਰੋ ਮੁਕਾਬਲੇ ‘ਚ ਭਾਰਤ ਦੇ ਨੀਰਜ ਚੋਪੜਾ (Neeraj Chopra) ਨੇ ਗੋਲਡ ਮੈਡਲ (Gold Medal) ਜਿੱਤਿਆ। ਨੀਰਜ ਚੋਪੜਾ ਤੋਂ ਪਹਿਲਾਂ ਭਾਰਤ ਟੋਕੀਓ ਓਲੰਪਿਕ ‘ਚ 6 ਮੈਡਲ ਜਿੱਤ ਚੁੱਕਿਆ ਸੀ ਪਰ ਇਕ ਵੀ ਗੋਲਡ ਮੈਡਲ ਨਹੀਂ ਜਿੱਤਿਆ ਸੀ। ਨੀਰਜ ਚੋਪੜਾ ਨੇ ਸੋਨੇ ਦਾ ਸੋਕਾ ਖ਼ਤਮ ਕੀਤਾ ਤਾਂ ਇਸ ਖ਼ੁਸ਼ੀ ਨੂੰ ਪੂਰੇ ਦੇਸ਼ ‘ਚ ਸੈਲੀਬ੍ਰੇਟ ਕੀਤਾ ਗਿਆ।
Farmers Protest ਕਿਸਾਨਾਂ ਦੇ ਟਰੈਕਟਰ ਦਿੱਲੀ ਵੱਲ ਨੂੰ ਸਿੱਧੇ ! ਟੁੱਟਣਗੇ ਬੈਰੀਕੇਡ ? D5 Channel Punjabi
ਇੱਥੇ ਤਕ ਕਿ ਇੰਗਲੈਂਡ ਦੇ ਦੌਰੇ ‘ਤੇ ਗਏ ਕਮੈਂਟ੍ਰੀ ਕਰਨ ਲਈ ਗਏ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਵੀ ਖ਼ੁਦ ਨੂੰ ਰੋਕ ਨਹੀਂ ਸਕੇ। ਟੋਕੀਓ ਓਲੰਪਿਕ 2020 ‘ਚ ਸ਼ਨਿਚਰਵਾਰ 7 ਅਗਸਤ ਨੂੰ ਜਿਵੇਂ ਹੀ ਭਾਰਤੀ ਐਥਲੀਟ ਨੀਰਜ ਚੋਪੜਾ ਨੇ ਆਪਣੇ ਗੋਲਡਨ ਥ੍ਰੋਅ ਤੋਂ ਭਾਲਾ ਸੁੱਟ ਮੁਕਾਬਲੇ ਦਾ ਸੋਨੇ ਦਾ ਮੈਡਲ ਜਿੱਤਿਆ ਤਾਂ ਕਰੋੜਾਂ ਭਾਰਤੀ ਪ੍ਰਸ਼ੰਸਕ ਖ਼ੁਸ਼ੀ ਨਾਲ ਝੁੰਮਣ ਲੱਗੇ। ਇਸ ਇਤਿਹਾਸਕ ਗੋਲਡ ਮੈਡਲ ਦੀ ਜਿੱਤ ਦਾ ਜ਼ਸ਼ਨ ਮਨਾਉਣ ਨਾਲ ਖ਼ੁਦ ਨੂੰ ਭਾਰਤ ਕ੍ਰਿਕਟ ਦੇ ਦਿੱਗਜ ਬੱਲੇਬਾਜ਼ ਤੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਵੀ ਨਹੀਂ ਰੋਕ ਸਕੇ। 100 ਤੋਂ ਵੀ ਜ਼ਿਆਦਾ ਸਾਲ ਬਾਅਦ ਐਥਲੀਟਕਸ ਦਾ ਪਹਿਲਾ ਗੋਲਡ ਮੈਡਲ ਆਉਣ ‘ਤੇ ਸੁਨੀਲ ਗਾਵਸਕਰ ‘ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ, ਉਗਲੇ ਹੀਰੇ ਮੋਤੀ ਗਾਣਾ ਗਾ ਕੇ ਝੁੰਮਣ ਲੱਗੇ।
We all are Sunil Gavaskar at the moment 🇮🇳🙌🏽
How did you react to India’s golden moment? 😍#HumHongeKamyab #Tokyo2020 #SirfSonyPeDikhega pic.twitter.com/vg8FmQ2fG9
— Sony Sports (@SonySportsIndia) August 7, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.