ਪਟਿਆਲਾ : ਰੋਡ ਰੇਜ ਦੇ ਇਕ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਪੂਰੀ ਕਰ ਪਟਿਆਲਾ ਦੀ ਜੇਲ੍ਹ ‘ਚੋ ਬਾਹਰ ਆ ਗਏ ਹਨ। ਇਸ ਦੌਰਾਨ ਸਿੱਧੂ ਦੀ ਸੁੱਰਖਿਆ ਘੇਰੇ ਨੂੰ ਵੀ ਘੱਟਾ ਦਿੱਤਾ ਗਿਆ ਹੈ। ਪਹਿਲਾ ਸਿੱਧੂ ਨੂੰ Z+ ਸੁਰੱਖਿਆ ਦਿੱਤੀ ਹੋਈ ਸੀ ਪਰ ਹੁਣ ਇਸ ਨੂੰ ਘੱਟਾ ਕੇ Y ਸੁਰੱਖਿਆ ਕਰ ਦਿੱਤੀ ਗਈ ਹੈ। ਆਪਣੀ ਸੁਰੱਖਿਆ ‘ਚ ਕਟੌਤੀ ‘ਤੇ ਪ੍ਰਤੀਕਰਮ ਦਿੰਦਿਆਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ, ਤਾਨਾਸ਼ਾਹੀ ਚੱਲ ਰਹੀ ਹੈ, ਜਿਹੜੀਆਂ ਸੰਸਥਾਵਾਂ ਸੰਵਿਧਾਨ ਦੀ ਤਾਕਤ ਸਨ, ਉਨ੍ਹਾਂ ਨੂੰ ਗੁਲਾਮ ਬਣਾਇਆ ਜਾ ਰਿਹੈ।’ ਉਨ੍ਹਾਂ ਕਿਹਾ, ‘ਮੈਂ ਘਬਰਾਉਂਦਾ ਨਹੀਂ ਤੇ ਨਾ ਹੀ ਮੌਤ ਤੋਂ ਡਰਦਾ ਹਾਂ। ਕਿਉਂਕਿ ਮੈਂ ਜੋ ਵੀ ਕਰ ਰਿਹਾ ਹਾਂ, ਪੰਜਾਬ ਦੀ ਅਗਲੀ ਪੀੜ੍ਹੀ ਲਈ ਕਰ ਰਿਹਾ ਹਾਂ।’
Will reach village Moosa & share my grief with Bai Balkaur Singh Ji at 2 pm tomorrow … will address the media at his house on the prevailing law & order situation around 4:15 pm
— Navjot Singh Sidhu (@sherryontopp) April 2, 2023
ਉਥੇ ਹੀ ਰਿਹਾਅ ਹੋਣ ਤੋਂ ਬਾਅਦ ਸਿੱਧੂ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਚੁੱਕੇ ਗਏ। ਉਨ੍ਹਾਂ ਕਿਹਾ ਸੀ ਕਿ ਉਹ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਵਿਸਤਾਰ ਨਾਲ ਬੋਲਣਗੇ। ਨਵਜੋਤ ਸਿੰਘ ਸਿੱਧੂ ਸੋਮਵਾਰ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਉਸ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਆਉਣਗੇ | ਇਸ ਮੌਕੇ ਉਨ੍ਹਾਂ ਵਲੋਂ ਪ੍ਰੈਸ ਕਾਨਫ਼ਰੰਸ ਵੀ ਰੱਖੀ ਗਈ ਹੈ, ਜਿਥੇ ਉਹ ਪੰਜਾਬ ਦੀ ਅਮਨ ਤੇ ਸ਼ਾਂਤੀ ਦੇ ਮੁੱਦੇ ‘ਤੇ ਅਪਣੇ ਵਿਚਾਰ ਰੱਖਣਗੇ | ਇਹ ਸਿੱਧੂ ਦੀ ਗਾਇਕ ਦੇ ਘਰ ਪਹਿਲੀ ਫੇਰੀ ਹੋਵੇਗੀ, ਕਿਉਂਕਿ ਗਾਇਕ ਸਿੱਧੂ ਮੁੂਸੇਵਾਲਾ ਦਾ ਕਤਲ 29 ਮਈ 2022 ਨੂੰ ਕੀਤਾ ਗਿਆ ਸੀ ਜਦੋਂਕਿ ਨਵਜੋਤ ਸਿੱਧੂ 20 ਮਈ 2022 ਨੂੰ ਪਟਿਆਲਾ ਜੇਲ ਵਿਚ ਸਜ਼ਾ ਭੁਗਤਣ ਚਲੇ ਗਏ ਸਨ |
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.