ਚੰਡੀਗੜ੍ਹ : ਰੋਡਰੇਜ ਮਾਮਲੇ ‘ਚ ਪਟਿਆਲਾ ਜੇਲ੍ਹ ‘ਚ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਹੋਣਗੇ। ਪਰ ਅਦਾਲਤ ‘ਚ ਪੇਸ਼ ਹੋਣ ਤੋਂ ਪਹਿਲਾਂ ਸਿੱਧੂ ਦੀ ਸੁੱਰਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਸਿੱਧੂ ਦੇ ਮੀਡੀਆ ਸਲਾਹਾਕਾਰ ਸੁਰਿੰਦਰ ਡੱਲਾ ਨੇ ਟਵੀਟ ਕਰ ਸਿੱਧੂ ਦੀ ਸੁੱਰਖਿਆ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।
ਰਾਮ ਰਹੀਮ ਨੇ ਗਾਇਆ ਮੂਸੇਵਾਲਾ ਦਾ ਗੀਤ, ਡੇਰੇ ’ਚ ਵੱਜੀ ਥਾਪੀ! ਮੂਸੇਵਾਲਾ ਦੇ ਇਲਾਕੇ ਲਈ ਕੀਤਾ ਵੱਡਾ ਐਲਾਨ
ਉਨ੍ਹਾਂ ਟਵੀਟ ਕੀਤਾ ਹੈ ਕਿ “ਨਵਜੋਤ ਸਿੱਧੂ ਨਾ ਕਦੇ ਸੱਚ ਤੋਂ ਡਰੇ ਅਤੇ ਨਾ ਕਦੇ ਡਰਨਗੇ. ਨਾ ਕਦੇ ਗਵਾਹੀ ਦੇਣ ਤੋਂ ਇਨਕਾਰੀ ਸਨ ਨਾ ਹੋਣਗੇ. ਗਵਾਹੀ ਦੇਣਗੇ ਅਤੇ ਪੂਰੀ ਸ਼ਾਨ ਨਾਲ. ਪਰ ਮਾਮਲਾ ਸੁਰੱਖਿਆ ਦਾ ਵੀ ਹੈ. ਨਵਜੋਤ ਸਿੱਧੂ ਦੀ ਸੁਰੱਖਿਆ ਮੰਗ ਤੇ ਕੁੱਝ ਵਿਰੋਧੀ ਲੋਕ ਸਵਾਲ ਚੱਕ ਰਹੇ ਨੇ. ਕੀ ਤੁਸੀਂ ਸਿੱਧੂ ਮੂਸੇਵਾਲਾ ਦਾ ਮਾਮਲਾ ਭੁੱਲ ਗਏ.।” ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਸਿੱਧੂ ਵੱਲੋਂ ਜੇਲ੍ਹ ਸੁਪਰਡੈਂਟ ਨੂੰ ਸੁਰੱਖਿਆ ਦੇ ਮਸਲੇ ‘ਤੇ ਚਿੱਠੀ ਲਿਖੀ ਸੀ।
ਗੋਲ਼ੀ ਖਾਣ ਨਾਲ ਆਉਂਦੀ ਹੈ ਘੋੜੇ ਜਿੰਨੀ ਜਾਨ, ਜਨਾਨੀਆਂ ਹੋਇਆ, ਖੁਸ਼ ਡਾਕਟਰ ਕੋਲ ਲੱਗੀ ਭੀੜ | D5 Channel Punjabi
ਉਨ੍ਹਾਂ ਉਸ ਚਿੱਠੀ ‘ਚ ਖਦਸ਼ਾ ਪ੍ਰਗਟਾਵਇਆ ਸੀ ਕਿ ਜੇਕਰ ਉਹ ਗਵਾਹੀ ਦੇਣ ਲਈ ਲੁਧਿਆਣਾ ਦੀ ਸੀਜੇਐਮ ਅਦਾਲਤ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਪਵੇਗੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਹਰ ਸੰਭਵ ਸੁਰੱਖਿਆ ਦੇਣ ਦੇ ਨਿਰਦੇਸ਼ ਜਾਰੀ ਕਰ ਦਿਤੇ ਸਨ। ਸੀ.ਐਮ. ਮਾਨ ਨੇ ਇਹ ਸੂਚਨਾਂ ਟਵੀਟ ਕਰ ਸਾਂਝੀ ਕੀਤੀ ਸੀ।
ਨਵਜੋਤ ਸਿੱਧੂ ਨਾ ਕਦੇ ਸੱਚ ਤੋਂ ਡਰੇ ਅਤੇ ਨਾ ਕਦੇ ਡਰਨਗੇ. ਨਾ ਕਦੇ ਗਵਾਹੀ ਦੇਣ ਤੋਂ ਇਨਕਾਰੀ ਸਨ ਨਾ ਹੋਣਗੇ. ਗਵਾਹੀ ਦੇਣਗੇ ਅਤੇ ਪੂਰੀ ਸ਼ਾਨ ਨਾਲ. ਪਰ ਮਾਮਲਾ ਸੁਰੱਖਿਆ ਦਾ ਵੀ ਹੈ. ਨਵਜੋਤ ਸਿੱਧੂ ਦੀ ਸੁਰੱਖਿਆ ਮੰਗ ਤੇ ਕੁੱਝ ਵਿਰੋਧੀ ਲੋਕ ਸਵਾਲ ਚੱਕ ਰਹੇ ਨੇ. ਕੀ ਤੁਸੀਂ ਸਿੱਧੂ ਮੂਸੇਵਾਲਾ ਦਾ ਮਾਮਲਾ ਭੁੱਲ ਗਏ.
— surinder dalla (@surinder_dalla) October 21, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.