MP ‘ਚ ਲਵ ਜੇਹਾਦ ਕਾਨੂੰਨ ਨੂੰ ਮਿਲੀ ਮਨਜ਼ੂਰੀ, 10 ਸਾਲ ਦੀ ਸਜ਼ਾ
ਭੋਪਾਲ : ਮੱਧ ਪ੍ਰਦੇਸ਼ ਦੀ ਸ਼ਿਵਰਾਜ ਕੈਬਨਿਟ ‘ਚ ਲਵ ਜੇਹਾਦ ਦੇ ਖਿਲਾਫ ਧਰਮ ਆਜ਼ਾਦੀ ਬਿੱਲ 2020 ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਕਾਨੂੰਨ ‘ਚ ਕੁੱਲ 19 ਧਾਰਾਵਾਂ ਹਨ, ਜਿਸ ਦੇ ਤਹਿਤ ਜੇਕਰ ਧਰਮ ਤਬਦੀਲੀ ਦੇ ਮਾਮਲੇ ‘ਚ ਪੀੜਤ ਦੇ ਪਰਿਵਾਰਕ ਸ਼ਿਕਾਇਤ ਕਰਦੇ ਹਨ ਤਾਂ ਪੁਲਿਸ ਉਨ੍ਹਾਂ ਦੇ ਖਿਲਾਫ ਕਾਰਵਾਈ ਕਰੇਗੀ। ਇਸ ਕਾਨੂੰਨ ਦੇ ਅਨੁਸਾਰ, ਜੇ ਕੋਈ ਵਿਅਕਤੀ ਨਾਬਾਲਿਗ, ਐਸਸੀ / ਐਸਟੀ ਦੀਆਂ ਧੀਆਂ ਨੂੰ ਭਰਮਾਉਣ ਦਾ ਦੋਸ਼ੀ ਸਾਬਤ ਹੁੰਦਾ ਹੈ, ਤਾਂ ਦੋਸ਼ੀ ਨੂੰ ਘੱਟੋ ਘੱਟ ਦੋ ਸਾਲ ਤੋਂ 10 ਸਾਲ ਦੀ ਸਜ਼ਾ ਹੋ ਸਕਦੀ ਹੈ।
ਸਿੰਘੂ ਬਾਰਡਰ ‘ਤੇ ਲਾਏ ਖੂਫ਼ੀਆ ਯੰਤਰ, ਹੁਣ ਕੇਂਦਰ ਦੀਆਂ ਚਾਲਾਂ ਹੋਣਗੀਆਂ ਫੇਲ੍ਹ ! ਹਾਈਟੇਕ ਹੋਏ ਕਿਸਾਨ !
ਇਸ ਦੇ ਨਾਲ ਹੀ ਜੇਕਰ ਕੋਈ ਵਿਅਕਤੀ ਪੈਸਾ ਅਤੇ ਜਾਇਦਾਦ ਦੇ ਲਾਲਚ ‘ਚ ਧਰਮ ਲੁਕੋਂ ਕੇ ਵਿਆਹ ਕਰਦਾ ਹੈ ਤਾਂ ਵੀ ਇਸ ਨੂੰ ਲਵ ਜੇਹਾਦ ਮੰਨਿਆ ਜਾਵੇਗਾ ਅਤੇ ਉਸ ਦਾ ਵਿਆਹ ਰੱਦ ਕਰ ਦਿੱਤਾ ਜਾਵੇਗਾ। ਲਵ ਜੇਹਾਦ ‘ਤੇ ਜਾਣਕਾਰੀ ਦਿੰਦੇ ਹੋਏ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਆਪਣੇ ਪ੍ਰਦੇਸ਼ ‘ਚ ਦੇਸ਼ ਦਾ ਸਭ ਤੋਂ ਵੱਡਾ ਕਾਨੂੰਨ ਬਣਿਆ ਹੈ। ਹੁਣ ਇਹ ਬਿੱਲ ਵਿਧਾਨ ਸਭਾ ਵਿੱਚ ਲਿਆਂਦਾ ਜਾਵੇਗਾ। ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਸੈਸ਼ਨ 28 ਦਸੰਬਰ ਤੋਂ ਪ੍ਰਸਤਾਵਿਤ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.