Breaking NewsNewsPunjabTop News

MLA ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ED ਦੀ ਕਾਰਵਾਈ, ਨੋਟਿਸ ਭੇਜ ਕੇ ਪੁੱਛਗਿਛ ਲਈ ਬੁਲਾਇਆ

ਚੰਡੀਗੜ੍ਹ : ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ED ਨੇ ਵੱਡਾ ਐਕਸ਼ਨ ਲਿਆ ਹੈ। ED ਨੇ ਸੁਖਪਾਲ ਖਹਿਰਾ ਨੂੰ ਪੁੱਛਗਿਛ ਲਈ ਨੋਟਿਸ ਭੇਜਿਆ ਹੈ। 21 ਜੂਨ ਯਾਨੀ ਕਿ ਅੱਜ ਸੁਖਪਾਲ ਸਿੰਘ ਖਹਿਰਾ ਨੂੰ ED ਦੇ ਸਾਹਮਣੇ ਪੇਸ਼ ਹੋਣਾ ਪਵੇਗਾ ਅਤੇ ED ਦੇ ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਜਾਣਕਾਰੀ ਮੁਤਾਬਕ ਸੁਖਪਾਲ ਖਹਿਰਾ ਤੋਂ PMLA ਐਕਟ ਦੇ ਤਹਿਤ ਦਰਜ ਮਾਮਲੇ ‘ਚ ED ਪੁੱਛਗਿਛ ਕਰਨ ਵਾਲੀ ਹੈ। ਕੁਝ ਦਿਨ ਪਹਿਲਾਂ ਹੀ ਕਾਂਗਰਸ ‘ਚ ਸ਼ਾਮਿਲ ਹੋਏ ਸੁਖਪਾਲ ਖਹਿਰਾ ਨੇ ਦਿੱਲੀ ‘ਚ ਕੈਪਟਨ ਅਮਰਿੰਦਰ ਸਿੰਘ ਸਮੇਤ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ।

🔴LIVE|| ਕੇਂਦਰ ਦਾ ਵੱਡਾ ਝਟਕਾ! ਸਿੱਧੂ ਨੇ ਕੈਪਟਨ ਅੱਗੇ ਰੱਖੀ ਨਵੀਂ ਸ਼ਰਤ! ਕੇਜਰੀਵਾਲ ਨੇ ਪੱਟੇ ਬੀਜੇਪੀ ਦੇ ਵੱਡੇ ਲੀਡਰ!

ਸੂਤਰਾਂ ਮੁਤਾਬਕ ਸੁਖਪਾਲ ਖਹਿਰਾ ਦੀ ਤਲਾਸ਼ੀ ਦੇ ਦੌਰਾਨ ਜੋ ਪ੍ਰਮਾਣ ED ਨੂੰ ਮਿਲੇ ਸਨ, ਉਸੇ ਦੇ ਤਹਿਤ ਇਹ ਸਾਰੀ ਪੁੱਛਗਿਛ ਹੋਵੇਗੀ । ਜ਼ਿਕਰਯੋਗ ਹੈ ਕਿ 8 ਮਾਰਚ 2021 ਨੂੰ ਸੁਖਪਾਲ ਖਹਿਰਾ ਦੇ ਦਿੱਲੀ,ਹਰਿਆਣਾ, ਪੰਜਾਬ, ਚੰਡੀਗੜ੍ਹ ਸਥਿਤ ਘਰਾਂ ‘ਚ ED ਨੇ ਛਾਪੇਮਾਰੀ ਕੀਤੀ ਸੀ। ਉਥੇ ਹੀ ਦਿੱਲੀ ‘ਚ ਸੁਖਪਾਲ ਖਹਿਰਾ ਦੇ ਜੁਆਈ ਦੇ ਘਰ ‘ਤੇ ਵੀ ED ਨੇ ਛਾਪੇਮਾਰੀ ਕੀਤੀ ਸੀ। ਉਥੇ ਹੀ ਹੁਣ ED ਵੱਲੋਂ ਇਸ ਛਾਪੇਮਾਰੀ ਦੇ ਦੌਰਾਨ ਮਿਲੇ ਸਬੂਤਾਂ ਦੇ ਬਾਰੇ ‘ਚ ਪੁੱਛਗਿਛ ਲਈ ਸੁਖਪਾਲ ਖਹਿਰਾ ਨੂੰ ਬੁਲਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button