IndiaPunjabTop News

ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀ ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰਾਂ ਦੀ ਲਿਸਟ, Goldy Brar ਟਾਪ ‘ਤੇ

ਨਵੀਂ ਦਿੱਲੀ : ਭਾਰਤੀ ਗ੍ਰਹਿ ਮੰਤਰਾਲੇ ਨੇ ਗੈਂਗਸਟਰਾਂ ਦੀ ਹਿੱਟ ਲਿਸਟ ਤਿਆਰ ਕੀਤੀ ਹੈ ਜਿਸ ਵਿੱਚ ਵਿਦੇਸ਼ਾਂ ਵਿੱਚ ਲੁਕੇ ਖਤਰਨਾਕ ਗੈਂਗਸਟਰਾਂ ਦੇ ਨਾਂ ਸ਼ਾਮਲ ਹਨ। ਮੀਡੀਆ ਦੀ ਇਕ ਰਿਪੋਰਟ ਮੁਤਾਬਕ ਮੰਤਰਾਲਾ ਦੇ ਦਸਤਾਵੇਜਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਸੂਚੀ ਵਿੱਚ 28 ਲੋੜੀਂਦੇ ਗੈਂਗਸਟਰਾਂ ਦੇ ਨਾਂ ਦਿੱਤੇ ਗਏ ਹਨ, ਜਿਨ੍ਹਾਂ ‘ਤੇ ਕਤਲ, ਫਿਰੌਤੀ ਵਰਗੇ ਗੰਭੀਰ ਅਪਰਾਧਾਂ ਤਹਿਤ ਮਾਮਲੇ ਦਰਜ ਹਨ। ਗ੍ਰਹਿ ਮੰਤਰਾਲੇ ਦੀ ਸੂਚੀ ਅਨੁਸਾਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ।

ਰਾਜਾ ਵੜਿੰਗ ਦਾ ਨਵਜੋਤ ਸਿੱਧੂ ’ਤੇ ਵੱਡਾ ਬਿਆਨ, ਪਰਿਵਾਰ ਬਾਰੇ ਕਹੀ ਵੱਡੀ ਗੱਲ, ਦਿੱਲੀ ਤੱਕ ਹੋਣ ਲੱਗੇ ਚਰਚੇ!

ਇੰਟੈਲੀਜੈਂਸ ਦੀ ਮਨੀਏ ਤਾਂ ਗੋਲਡੀ ਬਰਾੜ ਅਮਰੀਕਾ ਵਿੱਚ ਲੁਕਿਆ ਹੋਇਆ ਹੈ। ਗੋਲਡੀ ‘ਤੇ ਭਾਰਤੀ ਜੇਲ੍ਹ ‘ਚ ਬੰਦ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਸਾਜਿਸ਼ ਰੱਚੀ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਮੁਤਾਬਕ ਗੋਲਡੀ ਬਰਾੜ ਦਾ ਬੱਬਰ ਖਾਲਸਾ ਇੰਟਰਨੈਸ਼ਨਲ (BKI) ਚਲਾਉਣ ਵਾਲੇ ਲਖਬੀਰ ਸਿੰਘ ਉਰਫ ਲੰਡਾ ਨਾਲ ਸਿੱਧਾ ਸਬੰਧ ਹੈ। ਦੱਸ ਦੇਈਏ ਕਿ ਲਾਂਡਾ ਮੋਹਾਲੀ ਅਤੇ ਤਰਨਤਾਰਨ ਵਿੱਚ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦਾ ਦੋਸ਼ੀ ਹੈ।

Amritpal ਨੂੰ ਗ੍ਰਿਫ਼ਤਾਰ ਕਰਨ ਦੇ ਸੀ ਤਿੰਨ ਮੌਕੇ! NSA ਵਾਲਿਆਂ ਨਾਲ ਕੀ ਹੋਊ? 3 ਵਾਰ NSA ਝੱਲਣ ਵਾਲੇ ਤੋਂ ਸੁਣੋ ਸੱਚ

‘ਗੈਂਗਸਟਰਾਂ ਦਾ ਮੁੱਖ ਅੱਡਾ ਬਣਿਆ ਅਮਰੀਕਾ’
ਗੈਂਗਸਟਰਾਂ ਦਾ ਮੁੱਖ ਅੱਡਾ ਅਮਰੀਕਾ ਬਣਿਆ ਹੋਇਆ ਹੈ। ਗ੍ਰਹਿ ਮੰਤਰਾਲੇ ਦੀ ਸੂਚੀ ਮੁਤਾਬਕ ਇਸ ‘ਚ ਇਕ ਹੋਰ ਗੈਂਗਸਟਰ ਦਾ ਨਾਂ ਆਇਆ ਹੈ, ਜੋ ਅਨਮੋਲ ਬਿਸ਼ਨੋਈ ਉਰਫ ਭਾਨੂ ਹੈ। ਚੋਟੀ ਦੀਆਂ ਜਾਂਚ ਏਜੰਸੀਆਂ ਨੇ ਭਾਨੂ ‘ਤੇ ਕਈ ਮਾਮਲਿਆਂ ‘ਚ ਚਾਰਜਸ਼ੀਟ ਵੀ ਦਾਖਲ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਭਾਨੂ ਵੀ ਅਮਰੀਕਾ ਵਿਚ ਵੀ ਲੁਕਿਆ ਹੋਇਆ ਹੈ। ਭਾਨੂ ‘ਤੇ ਗੰਭੀਰ ਅਪਰਾਧਾਂ ‘ਚ ਸ਼ਾਮਲ ਹੋਣ ਦਾ ਦੋਸ਼ ਹੈ। NIA ਨੇ ਦੱਸਿਆ ਕਿ ਭਾਨੂ ‘ਤੇ ਪਾਕਿਸਤਾਨ (Pakistan) ਨਾਲ ਸਬੰਧ ਹੋਣ ਦਾ ਵੀ ਦੋਸ਼ ਹੈ। ਦੂਜੇ ਪਾਸੇ ਉਹ ਕੈਨੇਡਾ, ਨੇਪਾਲ ਅਤੇ ਹੋਰ ਦੇਸ਼ਾਂ ਦੇ ਖਾਲਿਸਤਾਨ ਪੱਖੀ ਲੋਕਾਂ ਨਾਲ ਵੀ ਸੰਪਰਕ ਵਿੱਚ ਹੈ। ਭਾਨੂ ਅਪਰਾਧਿਕ ਸਾਜ਼ਿਸ਼ਾਂ ਰਚਣ, ਦਹਿਸ਼ਤ ਫੈਲਾਉਣ, ਟਾਰਗੇਟ ਕਿਲਿੰਗ ਕਰਵਾਉਣ ਲਈ ਜਾਣੇ ਜਾਂਦੇ ਹਨ। ਟਾਰਗੇਟ ਕਿਲਿੰਗ ‘ਚ ਭਾਨੂ ਧਾਰਮਿਕ ਨੇਤਾਵਾਂ, ਫਿਲਮੀ ਸਿਤਾਰਿਆਂ, ਗਾਇਕਾਂ ਅਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ।

ਦੇਖੋ ਲਿਸ਼ਟ 

ਗੈਂਗਸਟਰ ਸ਼ੱਕੀ ਟਿਕਾਣਾ
ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਅਮਰੀਕਾ
ਅਨਮੋਲ ਬਿਸ਼ਨੋਈ ਅਮਰੀਕਾ
ਹਰਜੋਤ ਸਿੰਘ ਗਿੱਲ ਅਮਰੀਕਾ
ਦਰਮਨਜੀਤ ਸਿੰਘ ਉਰਫ਼ ਦਰਮਨ ਕਾਹਲੋਂ ਅਮਰੀਕਾ
ਅੰਮ੍ਰਿਤ ਵਾਲ ਅਮਰੀਕਾ
ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ ਕੈਨੇਡਾ
ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ ਕੈਨੇਡਾ
ਸਤਵੀਰ ਸਿੰਘ ਵੜਿੰਗ ਉਰਫ਼ ਸੈਮ ਕੈਨੇਡਾ
ਸਨੋਵਰ ਢਿੱਲੋਂ ਕੈਨੇਡਾ
ਲਖਬੀਰ ਸਿੰਘ ਉਰਫ ਲੰਡਾ ਕੈਨੇਡਾ
ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਕੈਨੇਡਾ
ਚਰਨਜੀਤ ਸਿੰਘ ਉਰਫ਼ ਰਿੰਕੂ ਬੀਹਲਾ ਕੈਨੇਡਾ
ਰਮਨਦੀਪ ਸਿੰਘ ਉਰਫ਼ ਰਮਨ ਜੱਜ ਕੈਨੇਡਾ
ਗਗਨਦੀਪ ਸਿੰਘ ਉਰਫ਼ ਗਗਨਾ ਹਠੂਰ ਕੈਨੇਡਾ
ਵਿਕਰਮਜੀਤ ਸਿੰਘ ਬਰਾੜ ਉਰਫ ਵਿੱਕੀ UAE
ਕੁਲਦੀਪ ਸਿੰਘ ਉਰਫ ਦੀਪ ਨਵਾਂਸ਼ਹਿਰ UAE
ਰੋਹਿਤ ਗੋਦਾਰਾ ਯੂਰੋਪ
ਗੌਰਵ ਪਟਿਆਲ ਉਰਫ ਲੱਕੀ ਪਟਿਆਲ ਅਰਮੀਨੀਆ
ਸਚਿਨ ਥਾਪਨ ਉਰਫ ਸਚਿਨ ਬਿਸ਼ਨੋਈ ਅਜ਼ਰਬਾਈਜਾਨ
ਜਗਜੀਤ ਸਿੰਘ ਉਰਫ ਗਾਂਧੀ ਮਲੇਸ਼ੀਆ
ਜੈਕਪਾਲ ਸਿੰਘ ਉਰਫ ਲਾਲੀ ਧਾਲੀਵਾਲ ਮਲੇਸ਼ੀਆ
ਹਰਵਿੰਦਰ ਸਿੰਘ ਉਰਫ ਰਿੰਦਾ ਪਾਕਿਸਤਾਨ
ਰਾਜੇਸ਼ ਕੁਮਾਰ ਉਰਫ ਸੰਨੀ ਖੱਤਰੀ ਬ੍ਰਾਜੀਲ
ਸੰਦੀਪ ਸਿੰਘ ਗਰੇਵਾਲ ਉਰਫ ਬਿੱਲਾ ਉਰਫ ਸੰਨੀ ਖਵਾਜਕੇ ਇੰਡੋਨੇਸ਼ੀਆ
ਮਨਪ੍ਰੀਤ ਸਿੰਘ ਉਰਫ ਪੀਤਾ ਫਿਲੀਪੀਨਜ਼
ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ ਜਰਮਨੀ
ਗੁਰਜੰਤ ਸਿੰਘ ਉਰਫ ਜਨਤਾ ਆਸਟ੍ਰੇਲੀਆ
ਰਮਜੀਤ ਸਿੰਘ ਉਰਫ ਰੋਮੀ ਹਾਂਗਕਾਂਗ ਹਾਂਗਕਾਂਗ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button