Manjinder Sirsa ਨੇ ਕੀਤਾ Kangana ਖਿਲਾਫ ਕੇਸ ਦਰਜ,ਮੁੰਬਈ ਦੇ ਖਾਰ ਥਾਣੇ ‘ਚ ਹੋਇਆ ਮਾਮਲਾ ਦਰਜ

ਚੰਡੀਗੜ੍ਹ: ਆਪਣੇ ਲਗਾਤਾਰ ਬਿਆਨਾਂ ਕਾਰਨ ਵਿਵਾਦਾਂ ਵਿੱਚ ਘਿਰੀ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਹੁਣ ਲਗਾਤਾਰ ਵਧਦੀਆਂ ਜਾ ਰਹੀਆਂ ਹਨ।ਹਾਲ ਹੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਖਾਰ ਥਾਣੇ ਵਿੱਚ FIR ਦਰਜ ਕਰਵਾਈ ਹੈ।ਮਨਜਿੰਦਰ ਸਿੰਘ ਸਿਰਸਾ ਨੇ ਇਸ ਸਬੰਧੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।ਜਿਸ ਵਿੱਚ ਉਨ੍ਹਾਂ ਕਿਹਾ ਕਿ ਕੰਗਣਾ ਦੇਸ਼ ਦੀ ਆਜ਼ਾਦੀ ਦੇ ਖਿਲਾਫ, ਸਿੱਖਾਂ ਖਿਲਾਫ, ਕਿਸਾਨਾਂ ਖਿਲਾਫ, ਕਿਸਾਨਾਂ ਦੀਆਂ ਮਾਵਾਂ ਖਿਲਾਫ ਲਗਾਤਾਰ ਅਪਸ਼ਬਦ ਬੋਲ ਰਹੀ ਹੈ।
Punjab Election 2022: Kejriwal ਨੇ ਪੱਟੇ Congress ਦੇ 25 MLA ਤੇ 2 MP! Sidhu ਵੀ ਨਾਲ?| D5 Channel Punjabi
ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਰ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਿੱਤੀ ਸੀ, ਉਸੇ ‘ਤੇ ਅੱਜ ਮੁੰਬਈ ਪੁਲਿਸ ਨੇ ਕੰਗਨਾ ਰਣੌਤ ਦੇ ਖਿਲਾਫ ਵੱਖ-ਵੱਖ ਧਾਰਾਵਾਂ ‘ਚ ਮਾਮਲਾ ਦਰਜ ਕਰ ਲਿਆ ਹੈ।ਹੁਣ FIR ਹੋ ਗਈ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਕੰਗਨਾ ਨੂੰ ਇਸ ਮਾਮਲੇ ਵਿੱਚ ਜੇਲ੍ਹ ਵੀ ਜਾਣਾ ਪੈ ਸਕਦਾ।ਮਨਜਿੰਦਰ ਸਿੰਘ ਸਿਰਸਾ ਨੇ ਅੱਗੇ ਕਿਹਾ ਕਿ ਅਸੀਂ ਲਗਾਤਾਰ ਉਸ ਨੂੰ ਸਮਝਾਇਆ, ਅਸੀਂ ਉਸ ਦੇ ਮਾਪਿਆਂ ਨੂੰ ਵੀ ਸਮਝਾਇਆ ਅਤੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਔਰਤ ਵਿਰੁੱਧ ਅਜਿਹੀ ਕਾਰਵਾਈ ਹੋਵੇ।ਪਰ ਕੰਗਨਾ ਨੇ ਖੁਦ ਸਾਨੂੰ ਮਜਬੂਰ ਕੀਤਾ। ਅਸੀਂ ਇਸ ਕੇਸ ਨੂੰ ਹੋਰ ਵੀ ਅੱਗੇ ਲੈ ਕੇ ਜਾਵਾਂਗੇ ਅਤੇ ਉਸ ਨੂੰ ਸਜ਼ਾ ਦਿਵਾਵਾਂਗੇ।
FIR registered at Khar Police Station u/s 295A against Kangana Ranaut for her hateful content on social media@ANI @PTI_News @timesofindia @punjabkesari @thetribunechd @ZeeNews @News18India https://t.co/9uvBEh2SUm pic.twitter.com/hwp5vM1vuO
— Manjinder Singh Sirsa (@mssirsa) November 23, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.