Breaking NewsD5 specialIndiaNewsPunjabTop News

Manjinder Sirsa ਦੇ BJP ‘ਚ ਸ਼ਾਮਿਲ ਹੋਣ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੇ ਵੱਡੇ ਖੁਲਾਸੇ 

ਅੰਮ੍ਰਿਤਸਰ/ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬੁੱਧਵਾਰ ਨੂੰ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਜਪਾ ‘ਚ ਸ਼ਾਮਿਲ ਹੋ ਗਏ। ਦਿੱਲੀ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ‘ਚ ਸਿਰਸਾ ਨੇ ਪਾਰਟੀ ਦਾ ਪੱਲਾ ਫੜਿਆ। ਜਿਸ ਤੋਂ ਬਾਅਦ ਸਿਆਸਤ ਵੀ ਕਾਫੀ ਗਰਮਾ ਗਈ। ਉਥੇ ਹੀ ਹੁਣ ਇਸ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਸਾਹਮਣੇ ਇਹ ਪੇਸ਼ਕਸ਼ ਰੱਖੀ ਗਈ ਹੋਵੇਗੀ ਕਿ ਬੀਜੇਪੀ ਜੁਆਇਨ ਕਰੋ ਜਾਂ ਫਿਰ ਜ਼ੇਲ੍ਹ ਜਾਓ ਜਿਸਤੋਂ ਬਾਅਦ ਉਨ੍ਹਾਂ ਨੇ ਬੀਜੇਪੀ ਦਾ ਹੱਥ ਫੜ ਲਿਆ।

BIG NEWS ਜਹਾਜ਼ ‘ਚੋਂ ਉੱਤਰਦੇ ਸਾਰ ਕੇਜਰੀਵਾਲ ਦਾ ਧਮਾਕਾ, ਚੰਨੀ ਨੂੰ ਦਿੱਤਾ ਕਰਾਰਾ ਜਵਾਬ D5 Channel Punjabi

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਇਹ ਬੇਹੱਦ ਗਲਤ ਹੈ ਇਸਦੇ ਲਈ ਕਿਤੇ ਨਾ ਕਿਤੇ ਸਾਡੇ ਸਿੱਖ ਪ੍ਰਬੰਧਕ ਵੀ ਜ਼ਿੰਮੇਵਾਰ ਹਨ, ਇਹ ਉਂਝ ਹੀ ਹੋਇਆ ਹੈ ਜਿਵੇਂ ਵਿਦੇਸ਼ੀ ਅਤੇ ਮੁਗਲਾਂ ਦੇ ਦੌਰ ਵਿੱਚ ਹੋਇਆ ਸੀ। ਜਦੋਂ ਵਿਦੇਸ਼ੀ ਭਾਰਤ ਆਏ ਤਾਂ ਉਨ੍ਹਾਂ ਨੇ ਭਾਰਤ ‘ਤੇ ਕਬਜ਼ਾ ਕਰਨ ‘ਤੇ ਕਿਹਾ ਕਿ ਜਾਂ ਧਰਮ ਚੁਣ ਲਓ ਜਾਂ ਕਰਮ ਚੁਣ ਲ , ਜਿਨ੍ਹਾਂ ਨੂੰ ਧਰਮ ਪਿਆਰਾ ਸੀ ਉਨ੍ਹਾਂ ਨੇ ਧਰਮ ਚੁਣ ਲਿਆ ਅਤੇ ਜਿਨ੍ਹਾਂ ਨੂੰ ਕਰਮ ਪਿਆਰਾ ਸੀ ਉਨ੍ਹਾਂ ਨੇ ਕਰਮ ਚੁਣ ਲਿਆ। ਉਂਝ ਹੀ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਅੱਗੇ ਵੀ ਇਹ ਪੇਸ਼ਕਸ਼ ਰੱਖੀ ਗਈ ਕਿ ਬੀਜੇਪੀ ਜੁਆਇਨ ਕਰੋ ਜਾਂ ਫਿਰ ਜੇਲ੍ਹ ਜਾਓ ਤਾਂ ਉਨ੍ਹਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button