LIVE DELHI ASSEMBLY ELECTION RESULT | ਦਿੱਲੀ ਵਿਧਾਨ ਸਭਾ ਚੋਣ ਨਤੀਜੇ
ਨਵੀਂ ਦਿੱਲੀ : ਸ਼ੁਰੂਆਤੀ ਰੁਝਾਨਾਂ ਤੋਂ ਅਜਿਹਾ ਲੱਗ ਰਿਹਾ ਹੈ ਕਿ ਦਿੱਲੀ ‘ਚ ਇੱਕ ਵਾਰ ਫਿਰ ਤੋਂ ਆਮ ਆਦਮੀ ਦੀ ਸਰਕਾਰ ਬਨਣ ਜਾ ਰਹੀ ਹੈ। ਜੇਕਰ ਅਜਿਹਾ ਹੋਇਆ ਤਾਂ ਅਰਵਿੰਦ ਕੇਜਰੀਵਾਲ ਦਾ ਇੱਕ ਵਾਰ ਫਿਰ ਤੋਂ ਮੁੱਖਮੰਤਰੀ ਬਨਣਾ ਤੈਅ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਕੇਜਰੀਵਾਲ ਦੀ ਜਿੱਤ ਹੋਈ ਤਾਂ ਉਹ ਵੇਲੈਨਟਾਇਨ ਡੇਅ ( valentine day) ਯਾਨੀ 14 ਫਰਵਰੀ ਨੂੰ ਸਹੁੰ ਚੁੱਕ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਇਸ ਦਿਨ ਨਾਲ ਉਨ੍ਹਾਂ ਦਾ ਬੇਹੱਦ ਖਾਸ ਨਾਤਾ ਹੈ। ਉਹ ਚਾਹੁੰਦੇ ਵੀ ਹਨ ਕਿ ਇਸ ਦਿਨ ਉਹ ਸਹੁੰ ਚੁੱਕਣ।
https://www.youtube.com/watch?v=byN0bALxA0Y
ਸਾਲ 2013 ਅਤੇ ਵੇਲੈਨਟਾਇਨ ਡੇਅ
ਸਾਲ 2013 ਵਿੱਚ ਪਹਿਲੀ ਵਾਰ ਦਿੱਲੀ ‘ਚ ਆਮ ਆਦਮੀ ਦੀ ਸਰਕਾਰ ਬਣੀ। ਬੀਜੇਪੀ ਨੂੰ 31, ਆਮ ਆਦਮੀ ਪਾਰਟੀ ਨੇ 28 ਅਤੇ ਕਾਂਗਰਸ ਨੂੰ 8 ਸੀਟਾਂ ‘ਤੇ ਜਿੱਤ ਮਿਲੀ। ਆਪ ਨੇ ਕਾਂਗਰਸ ਨਾਲ ਹੱਥ ਮਿਲਾ ਕੇ ਸਰਕਾਰ ਬਣਾਈ। ਅਰਵਿੰਦ ਕੇਜਰੀਵਾਲ ਨੇ 28 ਦਸੰਬਰ ਨੂੰ ਪਹਿਲੀ ਵਾਰ ਦਿੱਲੀ ਦੇ ਮੁੱਖਮੰਤਰੀ ਦੀ ਸਹੁੰ ਚੁੱਕੀ ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਅਣਬਣ ਹੋ ਗਈ। ਸਿਰਫ 49 ਦਿਨਾਂ ‘ਚ ਹੀ ਸਰਕਾਰ ਡਿੱਗ ਗਈ। ਇਸਦੇ ਬਾਅਦ ਕੇਜਰੀਵਾਲ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ। ਖਾਸ ਗੱਲ ਇਹ ਹੈ ਕਿ ਕੇਜਰੀਵਾਲ ਨੇ 14 ਫਰਵਰੀ 2014 ਦੇ ਦਿਨ ਹੀ ਅਸਤੀਫਾ ਦਿੱਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.