Lakhimpur ‘ਚ ਕਿਸਾਨਾਂ ਤੇ ਹਮਲੇ ਦਾ ਵੀਡੀਓ ਵਾਇਰਲ, Surjewala ਨੇ ਟਵੀਟ ਕਰ ਮੋਦੀ ‘ਤੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ : ਲਖੀਮਪੁਰ ਹਿੰਸਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਦਿੱਖ ਰਿਹਾ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਪਿੱਛੇ ਤੋਂ ਦੋ ਗੱਡੀਆਂ ਆ ਕੇ ਕੁਚਲ ਰਹੀਆਂ ਹਨ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਨੇਤਾਵਾਂ ਨੇ ਬੀਜੇਪੀ ‘ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ।
ਲਖੀਮਪੁਰ ਮਾਮਲੇ ਦੀ ਅਸਲ ਵੀਡੀਓ, ਅੱਧੇ ਮਿੰਟ ਦੀ ਵੀਡੀਓ ਨੇ ਖੋਲ੍ਹੀ ਪੋਲ, ਕਿਵੇਂ ਵਾਪਰੀ ਘਟਨਾ D5 Channel Punjabi
ਇਸ ਕੜੀ ‘ਚ ਕਾਂਗਰਸੀ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਨੇ ਵੀਡੀਓ ਸ਼ੇਅਰ ਕਰ ਟਵੀਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਪਿੱਛੇ ਤੋਂ ਗੱਡੀ ਹੇਠ ਕੁਚਲਣ ਵਾਲੇ ਦਿਲ ਦਹਿਲਾਉਣ ਵਾਲੇ ਵੀਡੀਓ ਦੇ 36 ਘੰਟਿਆਂ ਬਾਅਦ ਵੀ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨੂੰ ਨਾ ਬਰਖਾਸਤ ਕਰ ਅਤੇ ਨਾ ਕਤਲ ਦਾ ਮੁਕੱਦਮਾ ਦਰਜ ਕਰ ਮੋਦੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਲਖਨਊ ‘ਚ ਪਰਜਾਤੰਤਰ ਦੀ ਬਰਬਾਦੀ ਮਹਾਂਉਤਸਵ ‘ਚ ਸ਼ਰੀਕ ਹੋਣ ਜਾ ਰਹੇ ਹੈ।
किसानों को पीछे से गाड़ी तले कुचलने वाले दिल दहलाने वाले विडीयो के 36 घंटे बाद भी देश के गृह राज्य मंत्री को न बर्खास्त कर और न हत्या का मुक़दमा दर्ज कर मोदी जी ने साबित कर दिया है कि वो लखनऊ में प्रजातंत्र के बर्बादी महोत्सव में शरीक होने जा रहे हैं।#Lakhimpur_Kheri pic.twitter.com/HTwvj3g6Ud
— Randeep Singh Surjewala (@rssurjewala) October 5, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.