Breaking NewsD5 specialIndiaNewsSportsTop News

‘Khelo India University ਖੇਡਾਂ ਰਾਹੀਂ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰਨ ‘ਚ ਮਿਲੇਗੀ ਮਦਦ’ 

ਨਵੀਂ ਦਿੱਲੀ : ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ Khelo India University ਖੇਡਾਂ (ਕੇ. ਆਈ. ਯੂ. ਜੀ.) ਰਾਹੀਂ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਵਿਚ ਮਦਦ ਮਿਲੇਗੀ। ਠਾਕੁਰ ਕਰਨਾਟਕ ਵਿਚ ਆਯੋਜਿਤ ਹੋਣ ਵਾਲੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਬਾਰੇ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦੇ ਰਹੇ ਸਨ। ਗੱਲਬਾਤ ਦੌਰਾਨ ਖੇਡ ਵਿਭਾਗ ਦੇ ਸਕੱਤਰ ਸੁਜਾਤਾ ਚਤੁਰਵੇਦੀ, ਭਾਰਤੀ ਖੇਡ ਅਥਾਰਟੀ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਤੇ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ।

Navjot Sidhu ਦੇ ਬਿਆਨ ਤੋਂ ਬਾਅਦ Raja Warring ਹੋਇਆ ਲਾਈਵ || D5 Channel Punjabi

ਯੂਨੀਵਰਸਿਟੀ ਖੇਡਾਂ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹਨ, ਜਿਨ੍ਹਾਂ ਨੇ ਖੇਡਾਂ ਦੇ ਪਹਿਲੇ ਆਯੋਜਨ ਵਿਚ ਮੁਕਾਬਲੇਬਾਜ਼ਾਂ ਨੂੰ ਸੰਬੋਧਿਤ ਕੀਤਾ ਸੀ ਅਤੇ ਓਲੰਪਿਕ ਸਮੇਤ ਪ੍ਰਮੁੱਖ ਕੌਮਾਂਤਰੀ ਟੂਰਨਾਮੈਂਟਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਐਥਲੀਟਾਂ ਨੂੰ ਇਕ ਠੋਸ ਆਧਾਰ ਦੇ ਰੂਪ ਵਿਚ ਯੂਨੀਵਰਸਿਟੀ ਖੇਡਾਂ ਦੇ ਮਹੱਤਵ ਦੇ ਬਾਰੇ ਵਿਚ ਦੱਸਿਆ ਸੀ। ਠਾਕੁਰ ਨੇ ਕਿਹਾ ਕਿ ਕੇ. ਆਈ. ਯੂ. ਜੀ. 2021 ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਦੂਜਾ ਆਯੋਜਨ ਹੈ, ਜਿਹੜੀਆਂ ਬੈਂਗਲੁਰੂ ਵਿਚ ਖਤਮ ਹੋਣਗੀਆਂ। ਇਹ ਪ੍ਰਤੀਯੋਗਿਤਾ ਕਰਨਾਟਕ ਸਰਕਾਰ ਵਲੋਂ ਭਾਰਤ ਸਰਕਾਰ ਦੇ ਨੌਜਵਾਨ ਤੇ ਖੇਡ ਮੰਤਰਾਲਾ ਦੇ ਸਹਿਯੋਗ ਨਲ 24 ਅਪ੍ਰੈਲ ਤੋਂ 3 ਮਈ 2022 ਤੱਕ ਆਯੋਜਿਤ ਕੀਤੀਆਂ ਜਾਣਗੀਆਂ। ਖੇਡ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿਚ ਲੱਗਭਗ 190 ਯੂਨੀਵਰਸਿਟੀਆਂ ਦੇ 3879 ਤੋਂ ਵੱਧ ਮੁਕਾਬਲੇਬਾਜ਼ ਹਿੱਸਾ ਲੈਣਗੇ, ਜਿਹੜੇ 20 ਖੇਤਰਾਂ ਵਿਚ 257 ਸੋਨ ਤਮਗਿਆਂ ਲਈ ਸੰਘਰਸ਼ ਕਰਨਗੇ, ਜਿਸ ਵਿਚ ਤਲਖੰਬ ਤੇ ਯੋਗਾਸਨ ਵਰਗੀਆ ਸਵਦੇਸ਼ੀ ਖੇਡਾਂ ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button