Breaking NewsD5 specialIndiaNewsTop News

Karnal ‘ਚ ਮਹਾ ਪੰਚਾਇਤ ਲਈ ਜੁਟਣ ਲੱਗੇ ਕਿਸਾਨ, ‘ਅਸੀਂ ਫੌਜ ਦੇ ਜਵਾਨਾਂ ਦੀ ਹਰ ਲਾਠੀ ਖਾਣ ਨੂੰ ਤਿਆਰ’

ਹਰਿਆਣਾ : ਹਰਿਆਣਾ ਦੇ ਕਰਨਾਲ ‘ਚ ਮੰਗਲਵਾਰ ਦੁਪਹਿਰ ਹੋਣ ਵਾਲੀ ਕਿਸਾਨ ਮਹਾ ਪੰਚਾਇਤ ਲਈ ਕਿਸਾਨਾਂ ਦੀ ਭੀੜ ਜੁਟਣੀ ਸ਼ੁਰੂ ਹੋ ਗਈ ਹੈ। ਸਵੇਰੇ ਸਾਢੇ ਦਸ ਵਜੇ ਤੱਕ ਲੱਗਭੱਗ 250 ਕਿਸਾਨ ਮਹਾ ਪੰਚਾਇਤ ਥਾਂ ਕਰਨਾਲ ਮੰਡੀ ਪਹੁੰਚ ਚੁੱਕੇ ਸਨ ਅਤੇ ਅਗਲੇ ਕੁਝ ਘੰਟਿਆਂ ‘ਚ ਗਿਣਤੀ ਵਧਣ ਦੀ ਉਂਮੀਦ ਹੈ। ਮੌਕੇ ‘ਤੇ ਕੜੀ ਸੁਰੱਖਿਆ ਨੂੰ ਤੈਨਾਤ ਕੀਤਾ ਗਿਆ ਹੈ। ਕਿਸਾਨਾਂ ਦੀ ਸੁਰੱਖਿਆ ਸੁਨਿਸਚਿਤ ਕਰਨ ਅਤੇ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਣ ਲਈ ਕੇਂਦਰ ਦੇ ਸੁਰੱਖਿਆ ਬਲਾਂ ਸਮੇਤ ਲੱਗਭੱਗ 30 ਬਟਾਲੀਅਨਾਂ ਨੂੰ ਤੈਨਾਤ ਕੀਤਾ ਗਿਆ ਹੈ। ਹਾਲਾਂ ਕਿ ਲੋਕਾਂ ਨੂੰ ਕਰਨਾਲ ਮੰਡੀ ਦੇ ਵੱਲ ਜਾਣ ਤੋਂ ਰੋਕਣ ਲਈ ਬੈਰੀਕੇਡਿੰਗ ਕੀਤੀ ਗਈ ਹੈ ਪਰ ਕਿਸਾਨਾਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਉਥੇ ਪਹੁੰਚਣਗੇ। ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਅਸੀ ਇਨ੍ਹਾਂ ਦੀਆਂ ਗੋਲੀਆਂ ਅਤੇ ਲਾਠੀਆਂ ਤੋਂ ਡਰਨ ਵਾਲੇ ਨਹੀਂ ਹਾਂ। ਜਿਵੇਂ ਸਾਡੇ ਲੀਡਰ ਆਦੇਸ਼ ਦੇਣਗੇ ਅਸੀਂ ਹੀ ਕਰਾਂਗੇ।

🔴LIVE : ਸੁਪਰੀਮ ਕੋਰਟ ਦੀ ਕੇਂਦਰ ਨੂੰ ਝਾੜ! ਕਿਸਾਨਾਂ ਦੇ ਹੱਕ ’ਚ ਫੈਸਲਾ, ਰਾਤੋ-ਰਾਤ ਹਰਿਆਣਾ ਪਹੁੰਚੇ ਹਜ਼ਾਰਾਂ ਕਿਸਾਨ!

ਮਹਾ ਪੰਚਾਇਤ ਤੋਂ ਪਹਿਲਾਂ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਕਿਸਾਨਾਂ ਨੂੰ ਪ੍ਰੇਸ਼ਾਨ ਨਾ ਕਰਨ ਦੀ ਵੀ ਅਪੀਲ ਕੀਤੀ ਹੈ। ਚੜੂਨੀ ਨੇ ਦੱਸਿਆ ਕਿ ਬੈਠਕ ਲਈ ਸੂਬੇ ਭਰ ਦੇ ਕਿਸਾਨ ਵੱਡੀ ਗਿਣਤੀ ‘ਚ ਇਕੱਠੇ ਹੋਣਗੇ। ਉਨ੍ਹਾਂ ਨੇ ਕਿਹਾ ‘‘ਲੋਕ ਆਉਣ ਲੱਗੇ ਹਨ ਅਤੇ ਉਹ ਜ਼ਲਦ ਹੀ ਮੰਡੀ ਪਹੁੰਚਣਗੇ। ਸਾਰੇ ਕਿਸਾਨ ਆਗੂ ਦੁਪਹਿਰ ਤੱਕ ਮੌਕੇ ‘ਤੇ ਪਹੁੰਚ ਜਾਣਗੇ ਅਤੇ ਫਿਰ ਮਹਾ ਪੰਚਾਇਤ ਸ਼ੁਰੂ ਹੋ ਜਾਵੇਗੀ।’’ ਉਨ੍ਹਾਂ ਨੇ ਕਿਹਾ ਕਿ ਕਿਸਾਨ ਪੁਲਿਸ ਅਤੇ ਫੌਜ ਦੇ ਜਵਾਨਾਂ ਦੀ ਹਰ ਲਾਠੀ ਖਾਣ ਨੂੰ ਤਿਆਰ ਹੈ ਅਤੇ ਉਨ੍ਹਾਂ ਦਾ ਕੋਈ ਹਸਾਤਮਕ ਜਵਾਬ ਵੀ ਨਹੀਂ ਦਿੱਤਾ ਜਾਵੇਗਾ। ਕਿਸਾਨ ਸ਼ਾਂਤੀਪੂਰਨ ਤਰੀਕੇ ਨਾਲ ਹੀ ਮਿਨੀ ਸਕੱਤਰੇਤ ਪਹੁੰਚਣਗੇ, ਜਿਸਦੇ ਲਈ ਐਲਾਨ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button