Kangana Ranaut ਖਿਲਾਫ ਅਸਾਮ ‘ਚ FIR ਦਰਜ
ਅਸਾਮ:ਕਾਂਗਰਸ ਦੀ ਅਸਾਮ ਇਕਾਈ ਨੇ ਮਹਾਤਮਾ ਗਾਂਧੀ ਅਤੇ ਹੋਰ ਆਜ਼ਾਦੀ ਘੁਲਾਟੀਆਂ ‘ਤੇ ਅਪਮਾਨਜਨਕ ਟਿੱਪਣੀ ਕਰਨ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਅਭਿਨੇਤਰੀ ਕੰਗਨਾ ਰਣੌਤ ਦੇ ਖਿਲਾਫ FIR ਦਰਜ ਕਰਵਾਈ ਹੈ।ਕਾਂਗਰਸ ਨੇ FIR ‘ਚ ਕਿਹਾ ਕਿ 1947 ਵਿੱਚ ਹਜ਼ਾਰਾਂ ਸ਼ਹੀਦਾਂ ਸਮੇਤ ਮਹਾਤਮਾ ਗਾਂਧੀ ਦੀ ਕੁਰਬਾਨੀ ਸਦਕਾ ਆਜ਼ਾਦੀ ਮਿਲੀ ਸੀ।
CM ਚੰਨੀ ਦਾ ਹੋਰ ਵੱਡਾ ਧਮਾਕਾ, ਕੈਬਨਿਟ ‘ਚ ਸ਼ਾਮਲ ਕੀਤੇ 2 ਨਵੇਂ ਮੰਤਰੀ, ਤੁਰੰਤ ਲਿਆ ਫੈਸਲਾ D5 Channel Punjabi
ਪਾਰਟੀ ਨੇ ਕਿਹਾ ਕਿ ਕੰਗਨਾ ਰਣੌਤ ਦੀ ਟਿੱਪਣੀ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਹੈ।FIR ਬਿਆਨ ‘ਚ ਕਿਹਾ ਗਿਆ ਹੈ, ‘ਕੰਗਨਾ ਦੇ ਬਿਆਨ ਨੇ ਦੇਸ਼ਵਾਸੀਆਂ ਦੇ ਨਾਲ-ਨਾਲ ਅਸਾਮ ਦੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਵੀ ਠੇਸ ਪਹੁੰਚਾਈ ਹੈ।ਉਸ ਨੇ ਇਹ ਬਿਆਨ ਜਾਣਬੁੱਝ ਕੇ ਦਿੱਤਾ ਹੈ, ਜੋ ਦੇਸ਼ਧ੍ਰੋਹ ਦੀ ਸ਼੍ਰੇਣੀ ਵਿੱਚ ਆਉਂਦਾ ਹੈ।’ ਕਾਂਗਰਸ ਨੇ ਪੁਲਿਸ ਨੂੰ ਅਦਾਕਾਰਾ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.