NewsBreaking NewsEntertainmentInternational

ਕੈਨੇਡਾ ‘ਚ ਸਪੁਰਦ-ਏ-ਖ਼ਾਕ ਹੋਏ ਕਾਦਰ ਖਾਨ, ਸਾਹਮਣੇ ਆਈ ਪਹਿਲੀ ਤਸਵੀਰ

ਟੋਰਾਂਟੋ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਦਰ ਖਾਨ ਦਾ ਸੋਮਵਾਰ ਨੂੰ ਲੰਬੀ ਬਿਮਾਰੀ ਤੋਂ ਬਾਅਦ ਕੈਨੇਡਾ ‘ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਉਮਰ 81 ਸਾਲ ਸੀ। ਰਿਪੋਰਟ ਦੇ ਮੁਤਾਬਕ ਬੀਤੀ ਰਾਤ ਮਿਸੀਸਾਗਾ ਦੇ ਮੇਦੋਵਾਲੇ ਕਰਬਸਤਾਨ ਵਿੱਚ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਆਪਣੀ ਦਮਦਾਰ ਅਦਾਕਾਰੀ ਅਤੇ ਆਪਣੇ ਲਿਖੇ ਹੋਏ ਡਾਇਲੋਗਜ਼ ਲਈ ਦੁਨੀਆ ਭਰ ਵਿੱਚ ਪ੍ਰਸਿੱਧ ਕਾਦਰ ਖ਼ਾਨ ਦੀ ਮੌਤ ਪਿਛਲੇ ਦਿਨੀਂ ਟੋਰਾਂਟੋ ਦੇ ਇੱਕ ਹਸਪਤਾਲ ਵਿੱਚ ਹੋਈ ਸੀ।

Read Also ਬਾਲੀਵੁੱਡ ਦੇ ਦਿੱਗਜ ਐਕਟਰ ਕਾਦਰ ਖ਼ਾਨ ਦਾ ਦੇਹਾਂਤ, ਕੈਨੇਡਾ ‘ਚ ਹੋਵੇਗਾ ਅੰਤਿਮ ਸਸਕਾਰ

ਕਾਦਰ ਖਾਨ ਨੇ ਆਪਣੀ ਜ਼ਿੰਦਗੀ ਦੇ 81 ਸਾਲਾ ਸਫਰ ਵਿੱਚ ਤਕਰੀਬਨ 300 ਦੇ ਕਰੀਬ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਅਤੇ 250 ਦੇ ਕਰੀਬ ਫ਼ਿਲਮਾਂ ਲਈ ਡਾਇਲੋਗਜ਼ ਲਿਖਣ ਵਾਲੇ ਕਾਦਰ ਖ਼ਾਨ ਨੂੰ ਪ੍ਰੋਗੇਸਿਵ ਸੁਪਰਾਨਿਊਕਲੀਅਰ ਪਲਸੀ ਡਿਸਆਰਡਰ ਬਿਮਾਰੀ ਆਖ਼ਰੀ ਇਸ ਦੁਨੀਆ ਤੋਂ ਹਮੇਸ਼ਾ ਲਈ ਲੈ ਤੁਰੀ।

49454244 299693087417814 625438072739415979 n

ਕਾਦਰ ਖ਼ਾਨ ਦਾ ਜਨਮ 1937 ਨੂੰ ਅਫਗਾਸਿਤਾਨ ਦੇ ਸ਼ਹਿਰ ਕਾਬੁਲ ਵਿਖੇ ਹੋਇਆ ਸੀ। ਉਨ੍ਹਾਂ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ 1973 ਵਿੱਚ ਬਣੀ ਫ਼ਿਲਮ ‘ਦਾਗ਼’ ਨਾਲ ਕੀਤੀ। ਟੋਰਾਂਟੋ ਵਿਖੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਾਹ ਲੈਣ ਵਿੱਚ ਉਨ੍ਹਾਂ ਬਹੁਤ ਹੀ ਦਿੱਕਤ ਆ ਰਹੀ ਸੀ। ਜਿਸ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ਉੱਪਰ ਰੱਖਿਆ ਹੋਇਆ ਸੀ। ਬਾਲੀਵੁੱਡ ਸਮੇਤ ਦੁਨੀਆ ਭਰ ਵਿੱਚ ਵਸੇ ਉਨ੍ਹਾਂ ਦੇ ਪ੍ਰਸੰਸਕਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦੀਆਂ ਆਖਰੀ ਰਸਮਾਂ ਵਿੱਚ ਪਰਿਵਾਰ, ਦੋਸਤ ਅਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਲ ਹੋਈਆਂ।

49601130 359786321501567 3415604758761746700 n

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button