Breaking NewsD5 specialIndiaNews

JNU ਹਿੰਸਾ : ਕ੍ਰਾਈਮ ਬ੍ਰਾਂਚ ਨੇ ਦਰਜ ਕੀਤੀ FIR, ਕਈ ਨਕਾਬਪੋਸ਼ਾਂ ਨੂੰ ਪਛਾਣਨ ਦਾ ਦਾਅਵਾ

ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਮਾਮਲੇ ‘ਚ 16 ਘੰਟੇ ਬਾਅਦ FIR ਦਰਜ ਕਰ ਲਈ ਗਈ ਹੈ। ਇਸਦੇ ਨਾਲ ਹੀ ਕੇਸ ਨੂੰ ਕ੍ਰਾਈਮ ਬ੍ਰਾਂਚ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਕੁਝ ਆਰੋਪੀਆਂ ਦੀ ਪਹਿਚਾਣ ਕਰ ਲਈ ਗਈ ਹੈ। ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਆਰੋਪੀਆਂ ਨੂੰ ਜ਼ਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਵਿੱਚ 23 ਜਖ਼ਮੀਆਂ ਨੂੰ ਏਮਸ ਤੋਂ ਛੁੱਟੀ ਮਿਲ ਗਈ ਹੈ। ਇਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆ ਸਨ ਅਜੇ ਵੀ ਕਈ ਵਿਦਿਅਰਥੀਆਂ ਦਾ ਏਮਸ ‘ਚ ਇਲਾਜ਼ ਚੱਲ ਰਿਹਾ ਹੈ। JNU ਕੈਂਪਸ ‘ਚ ਕੁਝ ਦੇਰ ਦੀ ਸ਼ਾਂਤੀ ਤੋਂ ਬਾਅਦ ਸੋਮਵਾਰ ਸਵੇਰੇ ਤਣਾਅ ਫਿਰ ਵੱਧ ਗਿਆ।

ਗੁਸਾਏ ਵਿਦਿਆਰਥੀਆਂ ਨੇ ਵਿਸ਼ੇਸ਼ ਪੁਲਿਸ ਕਮਿਸ਼ਨਰ ਆਰ.ਐਸ. ਕ੍ਰਿਸ਼ਣਿਆ ਦੀ ਅਗਵਾਈ ‘ਚ ਕੈਂਪਸ ‘ਚ ਹੋ ਰਹੇ ਪੁਲਿਸ ਮਾਰਚ ਨੂੰ ਰੋਕ ਦਿੱਤਾ। ਪੁਲਿਸ ਨੇ ਹਾਲਾਂਕਿ ਉਨ੍ਹਾਂ ਵਿਦਿਆਰਥੀਆਂ ਤੋਂ ਬਚਦੇ ਹੋਏ ਕਨਵੇਂਸ਼ਨ ਸੈਂਟਰ ਦੇ ਵੱਲੋਂ ਮਾਰਚ ਜਾਰੀ ਰੱਖਿਆ ਪਰ ਉਨ੍ਹਾਂ ਦੇ ਥੋੜ੍ਹਾ ਅੱਗੇ ਵੱਧਦੇ ਹੀ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਪੁਲਿਸ ਦਾ ਰਸਤਾ ਰੋਕ ਦਿੱਤਾ। ਵਿਦਿਆਰਥੀ ਪੁਲਿਸ ਨੂੰ ਲਗਾਤਾਰ JNU ਕੈਂਪਸ ਦੇ ਨਾਰਥ ਗੇਟ ਦੇ ਵੱਲ ਖਿਸਕਾਉਂਦੇ ਰਹੇ।

Patna Sahib ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੀ ਵੀਡੀਓ ਵਾਇਰਲ, ਕਵੀ ਦਰਬਾਰ ‘ਚ ਕੱਢੀ ਗਾਲ਼ | Live

ਦੱਸ ਦਈਏ ਕਿ ਐਤਵਾਰ ਸ਼ਾਮ ਕਰੀਬ 5 ਵਜੇ ਤੋਂ ਬਾਅਦ JNU ਵਿੱਚ ਹਿੰਸਾ ਸ਼ੁਰੂ ਹੋਈ ਸੀ। ਪਹਿਲਾਂ ਕੁਝ ਨਕਾਬਪੋਸ਼ ਹਮਲਾਵਰ ਯੂਨੀਵਰਸਿਟੀ ਦੇ ਕੈਂਪਸ ਵਿੱਚ ਘੁਸੇ ਉਸ ਤੋਂ ਬਾਅਦ ਲਗਾਤਾਰ ਹਮਲਾ ਕੀਤਾ, ਤੋੜਫੋੜ ਕੀਤੀ। ਇਸ ਦੌਰਾਨ ਕਈ ਵਿਦਿਆਰਥੀ , ਫੈਕਲਟੀ ਮੈਂਬਰ ਜਖ਼ਮੀ ਹੋ ਗਏ। ਦੇਰ ਰਾਤ ਨੂੰ ਹੀ ਪੁਲਿਸ ਨੇ ਕੈਂਪਸ ‘ਚ ਫਲੈਗ ਮਾਰਚ ਕੀਤਾ।

ਪੁਲਿਸ ਜਾਂਚ ‘ਚ ਵੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਔਰਤਾਂ ਨੇ ਚਿਹਰੇ ਢੱਕੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਲਾਠੀਆਂ ਸਨ। ਇੰਨਾ ਹੀ ਨਹੀਂ ਇਹ ਲੋਕ ਵਿਦਿਆਰਥੀਆਂ ਨੂੰ ਧਮਕੀਆਂ ਦੇ ਰਹੇ ਸਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਬਾਹਰੀ ਲੋਕਾਂ ਨੇ ਯੂਨੀਵਰਸਿਟੀ ਦੇ ਪਿਛਲੇ ਗੇਟ ਤੋਂ ਐਂਟਰੀ ਕੀਤੀ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਹਮਲਾਵਰਾਂ ਦੀ ਪਹਿਚਾਣ ਲਈ CCTV ਫੁਟੇਜ ਦੀ ਜਾਂਚ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button