Jasbir Dimpa ਨੇ Sunil Jakhar ਦੇ ਬਿਆਨ ਦਾ ਕੀਤਾ ਸਮਰਥਨ

ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਪਾਰਟੀ ਦੇ ਖਿਲਾਫ ਮੋਰਚਾ ਖੋਲ੍ਹ ਰੱਖਿਆ ਹੈ। ਇਸ ਕੜੀ ‘ਚ ਇੱਕ ਵਾਰ ਫਿਰ ਟਵੀਟ ਦੇ ਜ਼ਰੀਏ ਡਿੰਪਾ ਨੇ ਆਪਣੀ ਨਾਰਾਜ਼ਗੀ ਜਾਹਿਰ ਕੀਤੀ ਹੈ। ਉਨ੍ਹਾਂ ਨੇ ਸੁਨੀਲ ਜਾਖੜ ਦੇ ਇੱਕ ਬਿਆਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਪੰਜਾਬ ਕਾਂਗਰਸ ‘ਚ ਵਰਤਮਾਨ ਗੜਬੜੀ ਲਈ Thug Of Barmer ਜਿਹੇ ਭ੍ਰਿਸ਼ਟ ਲੋਕ ਜ਼ਿੰਮੇਵਾਰ ਹਨ।
Political Controversy : CM Channi ਨੇ Kejriwal ਦੀ ਪਤਨੀ ਬਾਰੇ ਕਹੀ ਅਜਿਹੀ ਗੱਲ, ਮਾਨ ਸਣੇ ਮਜੀਠੀਆ, ਵੀ ਹੈਰਾਨ
ਦੱਸ ਦਈਏ ਕਿ ਜਾਖੜ ਨੇ ਕਿਹਾ ਸੀ ਕਿ ਜਦੋਂ ਮੇਰੇ ਸਮਰਥਨ ‘ਚ 40 ਵਿਧਾਇਕ ਸਨ ਤਾਂ ਵੀ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਅੰਬਿਕਾ ਸੋਨੀ ਨੇ ਮੇਰੇ ਸੀਐਮ ਬਨਣ ਦਾ ਵਿਰੋਧ ਕੀਤਾ ਸੀ। ਅੰਬਿਕਾ ਸੋਨੀ ਕੋਈ ਕਾਂਗਰਸੀ ਨਹੀਂ ਹੈ। ਜਿਵੇਂ ਉਹ ਪਾਰਟੀ ਦੇ ਆਗੂ ਹਨ, ਉਹ ਵੀ ਆਗੂ ਹੀ ਹਨ। ਜਾਖੜ ਨੇ ਕਿਹਾ ਕਿ 3-4 ਲੀਡਰਾਂ ਨੇ ਹਾਈਕਮਾਨ ਕੋਲ ਗ਼ਲਤ ਫੀਡਬੈਕ ਦਿੱਤਾ। ਹਾਈਕਮਾਨ ਨੂੰ ਮੇਰੇ ‘ਤੇ ਪੂਰਾ ਭਰੋਸਾ ਹੈ ਅਤੇ ਪੰਜਾਬ ਦੀ ਖ਼ੈਰੀਅਤ ਨੂੰ ਸਾਹਮਣੇ ਰੱਖ ਕੇ ਫ਼ੈਸਲਾ ਲਿਆ ਗਿਆ।
Punjab ‘ਚ Modi ਦਾ ਹੋਊ ਬੁਰਾ ਹਾਲ? ਕਿਸਾਨਾਂ ਨੇ ਕਰਤਾ ਵਡਾ ਐਲਾਨ! ਪਹਿਲਾਂ ਹੀ ਘਬਰਾ ਗਿਆ ਅਮਿਤ ਸ਼ਾਹ?
ਸੁਨੀਲ ਜਾਖੜ ਨੇ ਕਿਹਾ ਕਿ ਮੇਰਾ ਹੋਰ ਪਾਰਟੀਆਂ ਲਈ ਵੀ ਸਵਾਲ ਹੈ ਕਿ ਉਹ ਹਿੰਦੂ ਮੁੱਖ ਮੰਤਰੀ ਬਣਾਉਣ ਦੀ ਗੱਲ ਕਿਉਂ ਨਹੀਂ ਕਰ ਰਹੇ? ਚਾਹੇ ਆਮ ਆਦਮੀ ਪਾਰਟੀ ਹੋਵੇ ਜਾਂ ਅਕਾਲੀ ਦਲ, ਉਹ ਹਿੰਦੂ ਅਤੇ ਐਸ.ਸੀ. ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕਿਉਂ ਕਰ ਰਹੇ ਹਨ, ਜਾਤ ਪਾਤ ਨੂੰ ਮੂਹਰੇ ਕਿਉਂ ਰੱਖ ਰਹੇ ਹਨ? ਉਨ੍ਹਾਂ ਕਿਹਾ ਕਿ ਜਦੋਂ ਮੈਨੂੰ ਨੇਤਾ ਵਿਰੋਧੀ ਧਿਰ ਬਣਾਇਆ ਗਿਆ ਸੀ ਤਾਂ ਮੈਂ ਹਾਈਕਮਾਨ ਨੂੰ ਕਿਹਾ ਸੀ ਕਿ ਮੈਨੂੰ ਇਸ ਲਈ ਨਾ ਬਣਾਇਆ ਜਾਵੇ ਕਿ ਮੈਂ ਹਿੰਦੂ ਹਾਂ ਪਰ ਕਾਬਲੀਅਤ ਦੇ ਆਧਾਰ ਉੱਤੇ ਫ਼ੈਸਲਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸਿਆਸਤ ‘ਚ ਕਾਬਲੀਅਤ ਦੇਖੀ ਜਾਣੀ ਚਾਹੀਦੀ ਹੈ ਨਾ ਕਿ ਧਰਮ ਅਤੇ ਜਾਤ ਪਾਤ।
Correctly said @sunilkjakhar,immature,incapable,corrupt people like THUG OF BARMER are responsible for present mess in Pb Congress. pic.twitter.com/GXYtQFAAP7
— Jasbir Singh Gill MP (@JasbirGillKSMP) February 12, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.