Jalandhar By Election Result : ਜਲੰਧਰ ਨੂੰ ਮਿਲਿਆਂ ਨਵਾਂ MP, ‘ਆਪ’ ਨੇ ਮਾਰੀਆਂ ਮੋਰਚਾ, ਵਿਰੋਧੀਆਂ ਨੇ ਦਿੱਤੀ ਵਧਾਈ
ਜਲੰਧਰ : ‘ਆਪ’ ਨੇ ਸੱਬ ਨੂੰ ਹੈਰਾਨ ਕਰਦਿਆਂ ਜਲੰਧਰ ਜ਼ਿਮਨੀ ਚੋਣ ਦਾ ਅਖਾੜਾ ਜਿੱਤ ਲਿਆ ਹੈ। ‘ਆਪ’ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਨੇ ਆਪਣੇ ਵਿਰੋਧੀਆਂ ਨੂੰ 58,947 ਵੋਟਾਂ ਨਾਲ ਹਰਾ ਦਿੱਤਾ ਹੈ। ਸ਼ੁਸ਼ੀਲ ਕੁਮਾਰ ਰਿੰਕੂ ਨੇ ਅੱਜ ਸਵੇਰੇ ਤੋਂ ਹੀ ਵੱਡੇ ਫ਼ਾਸਲੇ ਨਾਲ ਅੱਗੇ ਚੱਲ ਰਹੇ ਸੀ। ਕਾਂਗਰਸ ਉਮੀਵਾਰ ਕਰਮਜੀਤ ਕੌਰ ਚੋਧਰੀ ਅਤੇ ‘ਆਪ’ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਵਿਚਾਲੇ ਜੱਬਰਦਸਤ ਟੱਕਰ ਦੇਖਣ ਨੂੰ ਮਿਲੀ। ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੋਧਰੀ ਨੂੰ 2,43,450 ਵੋਟ ਮਿਲੇ। ਵਿਰੋਧੀ ਧੀਰਾਂ ਨੇ ਵੀ ‘ਆਪ’ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਜ਼ਿਮਨੀ ਚੋਣ ਜਿੱਤਣ ‘ਤੇ ਵਧਾਈ ਦਿੱਤੀ ਹੈ।
We humbly accept people’s mandate! I thank party workers, volunteers, supporters and the entire @INCPunjab leadership, for the hard work & efforts put in by them for the #JalandharByElection. I congratulate Sushil Rinku & AAP party for the victory.
— Amarinder Singh Raja Warring (@RajaBrar_INC) May 13, 2023
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਸ਼ੀਲ ਰਿੰਕੂ ਨੂੰ ਜਲੰਧਰ ਜ਼ਿਮਨੀ ਚੋਣ ‘ਤੇ ਜਿੱਤਣ ਦੀ ਵਧਾਈ ਦਿੱਤੀ ਹੈ।
We humbly accept the verdict of people of Jalandhar. I thank all the @INCPunjab leaders and workers for putting a united show and fighting the election till the very end. Congratulations to @AAPPunjab and Sushil Rinku on the victory. We will come back stronger in 2024 LS Polls.
— Partap Singh Bajwa (@Partap_Sbajwa) May 13, 2023
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਸੁਸ਼ੀਲ ਰਿੰਕੂ ਨੂੰ ਵਧਾਈ ਦਿੱਤੀ।
ਆਮ ਆਦਮੀ ਪਾਰਟੀ ਦੇ ਕਨਵਿੰਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ “ਜਲੰਧਰ ਦੇ ਲੋਕਾਂ ਨੇ ਆਪਣੀਆਂ ਵੋਟਾਂ ਨਾਲ ਦਿਖਾ ਦਿੱਤਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਾਨਦਾਰ ਕੰਮ ਕਰ ਰਹੀ ਹੈ। ਜਲੰਧਰ ਦੀ ਇਹ ਜਿੱਤ ਪੰਜਾਬ ਦੀ ‘ਆਪ’ ਸਰਕਾਰ ਦੇ ਕੰਮਾਂ ਦੀ ਜਿੱਤ ਹੈ। ਇਸ ਚੋਣ ਵਿੱਚ ਪਸੀਨਾ ਵਹਾਉਣ ਵਾਲੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਅਤੇ ਜਲੰਧਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ।”
जालंधर के लोगों ने अपने वोट से ये बता दिया कि आम आदमी पार्टी की सरकार पंजाब में शानदार काम कर रही है। जालंधर की ये जीत पंजाब में AAP सरकार के काम की जीत है।
जालंधर की जनता के साथ-साथ इस चुनाव में अपना पसीना बहाने वाले आम आदमी पार्टी के सभी कार्यकर्ताओं को बहुत-बहुत बधाई।
— Arvind Kejriwal (@ArvindKejriwal) May 13, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.