EntertainmentBreaking NewsD5 specialIndiaNewsTop News

Jacqueline Fernandez ਨੇ ਮੰਗੀ ਵਿਦੇਸ਼ ਜਾਣ ਦੀ ਇਜਾਜ਼ਤ, ਦਿੱਲੀ ਹਾਈਕੋਰਟ ‘ਚ ਦਿੱਤੀ ਅਰਜੀ

ਮੁੰਬਈ : ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦਾ ਨਾਂ ਜਦੋਂ ਤੋਂ ਮਨੀ ਲਾਂਡਰਿੰਗ ਮਾਮਲੇ ‘ਚ ਆਇਆ ਹੈ, ਉਦੋਂ ਤੋਂ ਹੀ ਇਹ ਅਦਾਕਾਰਾ ਸੁਰਖ਼ੀਆਂ ‘ਚ ਬਣੀ ਹੋਈ ਹੈ। ਹਾਲ ਹੀ ‘ਚ, ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੁਕੇਸ਼ ਚੰਦਰਸ਼ੇਖਰ ਦੇ ਖ਼ਿਲਾਫ਼ ਜਬਰਨ ਵਸੂਲੀ ਦੇ ਮਾਮਲੇ ‘ਚ ਜੈਕਲੀਨ ਦੀ 7.27 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ। ਹੁਣ ਅਦਾਕਾਰਾ ਨੇ ਵਿਦੇਸ਼ ਜਾਣ ਲਈ ਅਦਾਲਤ ‘ਚ ਅਰਜ਼ੀ ਦਿੱਤੀ ਹੈ। ਦਸ ਦਈਏ ਕਿ ਇਸ ਮਾਮਲੇ ਦੇ ਸਿਲਸਿਲੇ ‘ਚ ਉਨ੍ਹਾਂ ਦੇ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਪਿਛਲੇ ਸਾਲ ਦਸੰਬਰ ‘ਚ ਵਿਦੇਸ਼ ਜਾਣ ‘ਤੇ ਰੋਕ ਲਗਾ ਦਿੱਤੀ ਗਈ ਸੀ।

Barjinder Parwana Case : CM Mann ਦੀ ਵੱਡੀ ਕਾਰਵਾਈ, Parwana ’ਤੇ ਠੋਕਿਆ ਨਵਾਂ ਕੇਸ? | D5 Channel Punjabi

ਵਿਦੇਸ਼ ਯਾਤਰਾ ਲਈ ਦਿੱਤੀ ਅਰਜ਼ੀ
ਜਾਣਕਾਰੀ ਮੁਤਾਬਿਕ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਆਬੂ ਧਾਬੀ ‘ਚ ਹੋਣ ਵਾਲੇ ਆਈਫਾ ਐਵਾਰਡਸ ਲਈ ਦਿੱਲੀ ਦੀ ਇਕ ਅਦਾਲਤ ‘ਚ ਅਰਜ਼ੀ ਦੇ ਕੇ 15 ਦਿਨਾਂ ਲਈ ਵਿਦੇਸ਼ ਯਾਤਰਾ ਕਰਨ ਦੀ ਇਜਾਜ਼ਤ ਮੰਗੀ ਹੈ। ਇੰਨਾ ਹੀ ਨਹੀਂ ਉਸ ਨੇ ਅਦਾਲਤ ਤੋਂ ਕੁਝ ਫ਼ਿਲਮਾਂ ਦੀ ਸ਼ੂਟਿੰਗ ਲਈ ਅਬੂ ਧਾਬੀ, ਫਰਾਂਸ ਅਤੇ ਨੇਪਾਲ ਜਾਣ ਦੀ ਇਜਾਜ਼ਤ ਵੀ ਮੰਗੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button