Italy ਦੇ PM ਨੇ ਐਸਟਰਾਜੇਨੇਕਾ ਵੈਕਸੀਨ ਦੀ ਲਈ ਪਹਿਲੀ ਖੁਰਾਕ
ਇਟਲੀ : ਇਟਲੀ ਦੇ ਪ੍ਰਧਾਨਮੰਤਰੀ ਮਾਰੀਓ ਡ੍ਰੈਗੀ ਨੇ ਮੰਗਲਵਾਰ ਨੂੰ ਐਸਟਰਾਜੇਨੇਕਾ ਵੈਕਸੀਨ ਦੀ ਪਹਿਲੀ ਖੁਰਾਕ ਲਈ। ਇਸ ਵੈਕਸੀਨ ‘ਤੇ ਇਟਲੀ ਦੀ ਸਰਕਾਰ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਅਸਥਾਈ ਰੂਪ ਨਾਲ ਰੋਕ ਲਗਾ ਦਿੱਤੀ ਸੀ। ਰਿਪੋਰਟ ਅਨੁਸਾਰ ਪ੍ਰਧਾਨਮੰਤਰੀ ਡ੍ਰੈਗੀ ਅਤੇ ਉਨ੍ਹਾਂ ਦੀ ਪਤਨੀ ਮਾਰਿਆ ਸੈਰੇਨੇਲਾ ਕੈਪੇਲੋ ਨੇ ਟੀਕਾ ਲਗਵਾਇਆ। ਐਸਟਰਾਜੇਨੇਕਾ ਇਟਲੀ ‘ਚ ਵਰਤੋਂ ਲਈ ਤਿੰਨ ਮਨਜ਼ੂਰ ਟੀਕਿਆਂ ਵਿੱਚੋਂ ਇੱਕ ਹੈ। ਫਾਈਜ਼ਰ/ ਬਾਇਓਐਨਟੈਕ ਅਤੇ ਮਾਡਰਨਾ ਦੋ ਟੀਕੇ ਪਹਿਲਾਂ ਤੋਂ ਹੀ ਮਨਜ਼ੂਰ ਹਨ।
ਕਿਸਾਨ ਨੇ ਗਰੇਵਾਲ ਨੂੰ ਦਿੱਤੀ ਸਿੱਧੀ ਧਮਕੀ ! ਭੜਕਿਆ ਹਰਜੀਤ ਗਰੇਵਾਲ ! ਪੈ ਗਿਆ ਨਵਾਂ ਪੰਗਾ !
ਤਿੰਨਾਂ ਵਿੱਚੋਂ ਐਸਟਰਾਜੇਨੇਕਾ ਸਭ ਤੋਂ ਵਿਵਾਦਮਈ ਟੀਕਾ ਰਿਹਾ ਹੈ ਕਿਉਂਕਿ ਟੀਕਾ ਲੈਣ ਤੋਂ ਬਾਅਦ ਇਟਲੀ ‘ਚ ਦੋ ਮੌਤਾਂ ਹੋਈਆਂ ਹਨ। ਦੂਜੀ ਮੌਤ ਤੋਂ ਬਾਅਦ ਵੈਕਸੀਨ ਦੀ ਵਰਤੋਂ ‘ਤੇ 19 ਮਾਰਚ ਨੂੰ ਰੋਕ ਲਗਾ ਦਿੱਤੀ ਗਈ ਸੀ। ਇਟਲੀ ਦੀ ਮੁੱਖ ਮੈਡੀਕਲ ਅਥਾਰਟੀ ਦੇ ਡਾਇਰੈਕਟਰ ਜਨਰਲ ਨਿਕੋਲਾ ਮੈਗਰਿਨੀ ਨੇ ਜਾਂਚ ਤੋਂ ਬਾਅਦ ਕਿਹਾ ਕਿ ਰੋਕ ਇੱਕ ‘ਰਾਜਨੀਤਿਕ’ ਫ਼ੈਸਲਾ ਸੀ ਅਤੇ ਕਿਹਾ ਕਿ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਮੰਗਲਵਾਰ ਤੱਕ ਇਟਲੀ ‘ਚ 98 ਲੱਖ ਲੋਕਾਂ ਨੂੰ ਟੀਕਿਆਂ ਦੀ ਪਹਿਲੀ ਖੁਰਾਕ ਮਿਲ ਚੁੱਕੀ ਹੈ, ਜਦੋਂ ਕਿ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ 31 ਲੱਖ ਹੈ, ਜਦੋਂ ਕਿ ਦੇਸ਼ ਦੀ ਜਨਸੰਖਿਆ ਦੀ 5 1 ਫ਼ੀਸਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.