Breaking NewsD5 specialNewsSports

IPL 2020 : ਕਰਿਸ ਗੇਲ ਨੇ ਠੋਕੇ 5 ਛੱਕੇ, ‘ਸ਼ੇਰ ਦੀ ਉਮਰ ਜ਼ਿਆਦਾ ਹੈ ਪਰ ਬੁੱਢਾ ਨਹੀਂ ਹੋਇਆ’

ਸ਼ਾਰਜਾਹ : 41 ਸਾਲ ਦੇ ਕਰਿਸ ਗੇਲ ਨੇ ਇੱਕ ਵਾਰ ਫਿਰ ਤੋਂ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਜੇਕਰ ਬਾਹਾਂ ‘ਚ ਦਮ ਹੈ ਤਾਂ ਉਮਰ ਦੀ ਗੱਲ ਕਰਨਾ ਬੇਈਮਾਨੀ ਹੈ। ਟੀ – 20 ‘ਚ ਗੇਲ ਦਾ ਜਲਵਾ ਹੁਣ ਵੀ ਬਰਕਰਾਰ ਹੈ। ਉਨ੍ਹਾਂ ਨੇ ਸਿਰਫ 29 ਗੇਂਦਾਂ ‘ਤੇ 51 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਕਿੰਗਸ ਇਲੈਵਨ ਪੰਜਾਬ ਨੂੰ ਟੂਰਨਾਮੈਂਟ ‘ਚ ਲਗਾਤਾਰ ਪੰਜਵੀਂ ਜਿੱਤ ਦਿਵਾ ਦਿੱਤੀ। ਇੱਕ ਅਜਿਹੀ ਜਿੱਤ ਜਿਸਨੇ ਪੰਜਾਬ ਲਈ ਪਲੇਆਫ (Playoff) ਦੀਆਂ ਉਮੀਦਾਂ ਜਗਾ ਦਿੱਤੀਆਂ ਹਨ। ਗੇਲ ਨੇ ਦੂਜੇ ਵਿਕੇਟ ਲਈ ਮੰਦੀਪ ਸਿੰਘ ਦੇ ਨਾਲ ਸੌ ਦੌੜਾਂ ਦੀ ਸਾਂਝੀ ਕਰ ਪੰਜਾਬ ਨੂੰ 19ਵੇਂ ਓਵਰ ‘ਚ ਹੀ ਜਿੱਤ ਦੀ ਮੰਜਿਲ ਤੱਕ ਪਹੁੰਚਾ ਦਿੱਤਾ।

‘ਆਪ’ ਦੇ ਨਵੇਂ ਪ੍ਰਧਾਨ ਨੇ ਮਾਰੀ ਮੋਦੀ ਨੂੰ ਦਹਾੜ !ਅਕਾਲੀ ਤੇ ਕਾਂਗਰਸੀਆਂ ਨੂੰ ਲਿਆਤੀਆਂ ਤੌਂਣੀਆਂ !

ਪੰਜਾਬ ਦੀ ਪਾਰੀ ਦੇ ਸ਼ੁਰੂਆਤੀ ਓਵਰ ‘ਚ ਜ਼ਿਆਦਾ ਚੌਕੇ – ਛੱਕੇ ਦੇਖਣ ਨੂੰ ਨਹੀਂ ਮਿਲੇ। ਜਿੱਤ ਲਈ 150 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਨੇ 8 ਓਵਰ ‘ਚ 47 ਦੌੜਾਂ ਬਣਾਈਆਂ ਸਨ। ਉਦੋਂ ਕਪਤਾਨ ਕੇਐਲ ਰਾਹੁਲ ਆਊਟ ਹੋ ਗਏ। ਇਸ ਤੋਂ ਬਾਅਦ ਕਰਿਸ ਗੇਲ ਨੇ ਆਉਂਦੇ ਹੀ ਤੂਫਾਨ ਮਚਾ ਦਿੱਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਵਰੁਣ ਚੱਕਰਵਰਤੀ ਦੀ ਖਬਰ ਲਈ। ਗੇਲ ਨੇ ਦੋ ਲਗਾਤਾਰ ਗੇਂਦਾਂ ‘ਤੇ ਕਰਾਰੇ ਛੱਕੇ ਜੜ ਦਿੱਤੇ। ਇਸ ਤੋਂ ਬਾਅਦ ਗੇਲ ਨੇ ਸੁਨੀਲ ਨਰੇਲ ‘ਤੇ ਨਿਸ਼ਾਨਾ ਸਾਧਿਆ। ਇਸ ਤੋਂ ਪਹਿਲਾਂ ਨਰੇਨ ਨੇ ਉਨ੍ਹਾਂ ਨੂੰ ਹਮੇਸ਼ਾ ਪ੍ਰੇਸ਼ਾਨ ਕੀਤਾ ਸੀ ਪਰ ਸੋਮਵਾਰ ਨੂੰ ਉਨ੍ਹਾਂ ਨੇ ਨਰੇਲ ਦੀਆਂ 11 ਗੇਂਦਾਂ ‘ਤੇ 17 ਦੌੜਾਂ ਬਣਾ ਦਿੱਤੀਆਂ। ਜਿਸ ‘ਚ ਦੋ ਛੱਕੇ ਵੀ ਸ਼ਾਮਿਲ ਹਨ। ਗੇਲ ਨੇ ਸਿਰਫ 29 ਗੇਂਦਾਂ ‘ਤੇ 51 ਰਨਾਂ ਦੀ ਪਾਰੀ ਖੇਡੀ। ਜਿਸ ‘ਚ 5 ਛੱਕੇ ਅਤੇ 2 ਚੌਕੇ ਸ਼ਾਮਿਲ ਹਨ।

🔴LIVE ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ !ਪੰਜਾਬ ਕੈਬਨਿਟ ‘ਚ ਹੋਊ ਸਿੱਧੂ ਦੀ ਵਾਪਸੀ ?

ਮੈਚ ਤੋਂ ਬਾਅਦ ਕਿੰਗਸ ਇਲੈਵਨ ਪੰਜਾਬ ਨੇ ਗੇਲ ਦੀ ਤਾਰੀਫ ਕਰਦੇ ਹੋਏ ਟਵੀਟ ਕੀਤਾ – ਸ਼ੇਰ ਦੀ ਉਮਰ ਜ਼ਿਆਦਾ ਹੈ ਪਰ ਬੁੱਢਾ ਨਹੀਂ ਹੋਇਆ ਅਜੇ ਤੱਕ…. ਕਿੰਗਸ ਇਲੈਵਨ ਪੰਜਾਬ ਦੀ ਟੀਮ ‘ਚ ਕਰਿਸ ਗੇਲ ਪਲੇਇੰਗ ਇਲੈਵਨ ‘ਚ ਪਹਿਲੀ ਪਸੰਦ ਨਹੀਂ ਸਨ ਪਰ ਜਿਵੇਂ ਹੀ ਉਹ ਖੇਡਣ ਲਈ ਉਤਰੇ ਪੰਜਾਬ ਦੀ ਕਿਸਮਤ ਬਦਲ ਗਈ। ਉਨ੍ਹਾਂ ਦੇ ਆਉਣ ਤੋਂ ਬਾਅਦ ਇੱਕ ਵਾਰ ਵੀ ਪੰਜਾਬ ਦੀ ਟੀਮ ਨਹੀਂ ਹਾਰੀ। ਪੰਜਾਬ ਨੂੰ ਲਗਾਤਾਰ ਪੰਜ ਮੈਚਾਂ ‘ਚ ਜਿੱਤ ਮਿਲੀ ਹੈ। ਉਨ੍ਹਾਂ ਦੇ ਮੈਦਾਨ ‘ਤੇ ਰਹਿਣ ਨਾਲ ਵਿਰੋਧੀ ਟੀਮ ਦੇ ਬੱਲੇਬਾਜ ਖੌਫ ‘ਚ ਰਹਿੰਦੇ ਹਨ। ਉਨ੍ਹਾਂ ਨੇ ਹੁਣ ਤੱਕ 5 ਮੈਚਾਂ ‘ਚ 177 ਰਨ ਬਣਾਏ ਹਨ। ਜਿਸ ‘ਚ ਦੋ ਹਾਫ ਸੇਂਚੁਰੀ ਵੀ ਸ਼ਾਮਿਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button