Breaking NewsD5 specialNewsSports

Indian Team ਨੂੰ ਵੱਡਾ ਝੱਟਕਾ, England ਦੇ ਖਿਲਾਫ਼ ਟੈਸਟ ਸੀਰੀਜ਼ ਤੋਂ ਬਾਹਰ ਹੋਏ ਜਡੇਜਾ

ਨਵੀਂ ਦਿੱਲੀ : ਇੰਗਲੈਂਡ ਦੇ ਖਿਲਾਫ਼ ਫਰਵਰੀ ਤੋਂ ਸ਼ੁਰੂ ਹੋ ਰਹੇ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝੱਟਕਾ ਲੱਗਿਆ ਹੈ। ਭਾਰਤੀ ਟੀਮ ਦੇ ਆਲਰਾਉਂਡ ਰਵਿੰਦਰ ਜਡੇਜਾ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਦੱਸ ਦਈਏ ਕਿ ਆਸਟ੍ਰੇਲੀਆ ਦੇ ਸਿਡਨੀ ‘ਚ ਤੀਸਰੇ ਟੈਸਟ ਮੈਚ ਦੇ ਦੌਰਾਨ ਜਡੇਜਾ ਦੇ ਖੱਬੇ ਹੱਥ ਦਾ ਅੰਗੂਠਾ ਫਰੈਕਚਰ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਅੰਗੂਠੇ ਦੀ ਸਰਜਰੀ ਕੀਤੀ ਗਈ ਸੀ, ਉਨ੍ਹਾਂ ਨੂੰ ਇਸ ਸੱਟ ਤੋਂ ਠੀਕ ਹੋਣ ਲਈ ਲਗਭਗ 6 ਹਫ਼ਤੇ ਲੱਗਣਗੇ। ਇੰਗਲੈਂਡ 5 ਫਰਵਰੀ ਤੋਂ 4 ਟੈਸਟ ਮੈਚ, 5 ਟੀ – 20 ਅਤੇ 3 ਵਨਡੇ ਮੈਚ ਲਈ ਭਾਰਤ ਦੌਰਾ ਕਰ ਰਹੀ ਹੈ। ਪਹਿਲਾਂ 2 ਟੈਸਟ ਚੇਨਈ ‘ਚ ਖੇਡੇ ਜਾਣਗੇ, ਇਸ ਤੋਂ ਬਾਅਦ ਦੇ ਮੈਚ ਅਹਿਮਦਾਬਾਦ ‘ਚ ਹੋਣਗੇ। ਟੀ – 20 ਅਤੇ ਵਨਡੇ ‘ਚ ਜਡੇਜਾ ਦੇ ਖੇਡਣ ਨੂੰ ਲੈ ਕੇ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਹੈ।

ਕਿਸਾਨ ਅੰਦੋਲਨ ‘ਚ ਬੈਂਸ ਦੀ ਧਮਾਕੇਦਾਰ ਐਂਟਰੀ ! ਕੀਤਾ ਵੱਡਾ ਐਲਾਨ! ਪੰਜਾਬ ‘ਚ ਆਇਆ ਸਿਆਸੀ ਭੂਚਾਲ!

ਜਡੇਜਾ ਇਲਾਜ਼ ਲਈ ਰਾਸ਼ਟਰੀ ਕ੍ਰਿਕੇਟ ਅਕੈਡਮੀ ਬੇੰਗਲੁਰੂ ‘ਚ ਰਹਿਣਗੇ। ਇੰਗਲੈਂਡ ਦੇ ਖਿਲਾਫ਼ ਪਹਿਲੇ 2 ਟੈਸਟ ਲਈ ਪਹਿਲੀ ਵਾਰ ਆਲਰਾਉਂਡਰ ਅਕਸ਼ਰ ਪਟੇਲ ਨੂੰ ਟੀਮ ਇੰਡੀਆ ‘ਚ ਸ਼ਾਮਿਲ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਖਿਲਾਫ਼ ਚੌਥੇ ਟੈਸਟ ‘ਚ ਡੇਬਿਊ ਕਰਨ ਵਾਲੇ ਆਲਰਾਉਂਡਰ ਵਾਸ਼ਿੰਗਟਨ ਸੁੰਦਰ ਨੂੰ ਇੰਗਲੈਂਡ ਦੇ ਖਿਲਾਫ਼ ਪਹਿਲਾਂ ਦੋ ਟੈਸਟ ਲਈ ਵੀ ਭਾਰਤੀ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਸੁੰਦਰ ਨੇ ਆਪਣੇ ਡੇਬਿਊ ਟੈਸਟ ‘ਚ ਬੱਲੇ ਅਤੇ ਗੇਂਦ ਦੋਨਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਆਪਣੇ ਪਹਿਲਾਂ ਟੈਸਟ ‘ਚ 4 ਵਿਕਟਾਂ ਅਤੇ 84 ਰਨ ਬਣਾਏ ਸੀ। ਇਸ ਤੋਂ ਇਲਾਵਾ ਸੱਟ ਦੇ ਕਾਰਨ ਤੇਜ਼ ਗੇਂਦਬਾਜ ਮੁਹੰਮਦ ਸ਼ਮੀ, ਆਲਰਾਉਂਡਰ ਰਵਿੰਦਰ ਜੇਡਜਾ ਅਤੇ ਮਿਡਿਲ ਆਰਡਰ ਦੇ ਬੱਲੇਬਾਜ਼ ਹਨੁਮਾ ਵਿਹਾਰੀ ਵੀ ਇਸ ਟੀਮ ਦਾ ਹਿੱਸਾ ਨਹੀਂ ਹਨ। ਹਾਲਾਂਕਿ, ਇਸ ਖਿਡਾਰੀਆਂ ਨੂੰ ਬਾਕੀ 2 ਟੈਸਟ ਲਈ ਟੀਮ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ।

ਟਰੈਕਟਰ ਪਰੇਡ ਨਾਲ ਜੁੜੀ ਵੱਡੀ ਖ਼ਬਰ, ਪਰੇਡ ‘ਚ ਦਿੱਸੂ ਵੱਖਰਾ ਨਜ਼ਾਰਾ, ਪੰਜਾਬ ‘ਤੋਂ ਟਰਾਲੀਆਂ ‘ਚ ਆਊ ਆਹ ਚੀਜ਼!

ਪਹਿਲਾਂ ਦੋ ਟੇਸਟ ਮੈਚ ਲਈ ਇਹ ਹੈ ਟੀਮ
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਕੇ ਐਲ ਰਾਹੁਲ, ਹਾਰਦਿਕ ਪਾਂਡਯਾ, ਰਿਸ਼ਭ ਪੰਤ, ਰਿਧੀਮਾਨ ਸਾਹਾ, ਆਰ ਅਸ਼ਵਿਨ, ਕੁਲਦੀਪ ਯਾਦਵ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਸ਼ਾਰਦੂਲ ਠਾਕੁਰ।

ਨੇਟ ਗੇਂਦਬਾਜ: ਅੰਕਿਤ ਰਾਜਪੂਤ, ਅਵੇਸ਼ ਖਾਨ, ਸੰਦੀਪ ਵਾਰੀਅਰ, ਕੇ ਗੌਤਮ, ਸੌਰਭ ਕੁਮਾਰ।

ਸਟੈਂਡਬਾਏ ਖਿਡਾਰੀ: ਕੇ ਐਸ ਭਰਤ, ਅਭਿਮਨਿਉ ਈਸ਼ਵਰਨ, ਸ਼ਾਹਬਾਜ਼ ਨਦੀਮ, ਰਾਹੁਲ ਚਾਹਰ ਅਤੇ ਪ੍ਰਿਅੰਕ ਪੰਚਾਲ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button