InternationalPunjabTop News

Indian Student Admission in Canada College 2023-24: ਭਾਰਤੀ ਵਿਦਿਆਰਥੀ ਹੁਣ ਨਹੀਂ ਲੈ ਸਕਦੇ ਕੈਨੇਡਾ ਕਾਲਜਾਂ ‘ਚ ਦਾਖਲਾ, ਜਾਣੋ ਕੀ ਹੈ ਕਾਰਨ

Indian Student Admission in Canada College 2023-24: ਭਾਰਤ ਵਿਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈ, ਜੋ ਹਰ ਸਾਲ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂਦੇ ਹਨ। ਹਾਲ ਹੀ ਦੇ ਸਾਲਾਂ ਵਿਚ ਵਿਦੇਸ਼ਾਂ ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਰ ਹੁਣ ਸੈਕੜੇ ਵਿਦਿਆਰਥੀਆਂ ਦਾ ਕੈਨੇਡਾ ’ਚ ਪੜ੍ਹਾਈ ਕਰਨ ਦਾ ਸੁਫਨਾ ਉਸ ਸਮੇਂ ਚਕਨਾਚੂਰ ਹੋ ਗਿਆ ਜਦੋਂ ਕੈਨੇਡਾ ਦੇ ਕਾਲਜਾਂ ਨੇ ਸੀਟਾਂ ਘੱਟ ਹੋਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਦਾ ਦਾਖਲਾ ਰੱਦ ਕਰ ਦਿੱਤਾ।

NIA ‘ਤੇ ਭੜਕੇ Ravi Singh Khalsa, CM Mann ਬਾਰੇ ਕਹੀ ਆਹ ਗੱਲ | D5 Channel Punjabi | NIA Raids Khalsa Aid

ਇਸ ਦੇ ਚੱਲਦਿਆਂ ਸਤੰਬਰ 23 ਇਨਟੇਕ ਲਈ ਪੜ੍ਹਾਈ ਕਨ ਜਾ ਰਹੇ ਇਕ ਕਾਲਜ ਦੇ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਦੀ ਵਾਜ਼ਾ ਰੱਦ ਹੋਣ ਕਾਰਨ ਨਿਰਾਸ਼ ਹੋ ਗਏ, ਉਥੇ ਕਈ ਹੋਰ ਪ੍ਰਾਈਵੇਟ ਤੇ ਸਰਕਾਰੀ ਕਾਲਜਾਂ ਵਲੋਂ ਹਜ਼ਾਰਾਂ ਵਿਦਿਆਰਥੀਆਂ ਦਾ ਦਾਖਲਾ ਮੁਲਤਵੀ ਕਰ ਦਿਤਾ ਗਿਆ ਹੈ ਜਿਨ੍ਹਾਂ ਵਲੋਂ ਮੁੜ ਦਾਖਲੇ ਲਈ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਰਾਏਕੋਟ ਦੇ ਕਈ ਆਈਲੈਟਸ ਸੈਂਟਰਾਂ ਰਾਹੀਂ ਕੈਨੇਡੀਅਨ ਕਾਲਜ਼ਾਂ ਦੀਆਂ ਫੀਸਾਂ ਭਰਨ ਵਾਲੇ ਵਿਦਿਆਰਥੀਆਂ ਨੂੰ ਕਾਲਜਾਂ ਵਲੋਂ ਦਾਖਲਾ ਰੱਦ ਕਰਨ ਦੀ ਈਮੇਲ ਆਉਣੀਆਂ ਸ਼ੁਰੂ ਹੋਈਆਂ। ਇਸ ਈਮੇਲ ਤੋਂ ਬਾਅਦ ਵਿਦਿਆਰਥੀਆਂ ਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਭਾਜੜਾਂ ਪੈ ਗਈਆਂ।

Punjab ‘ਚ New Police Force, ਵੱਖਰੀ ਵਰਦੀ, ਵੱਖਰੀ Duty ਦੇਖੋ ਹੋਰ ਕੀ ਕੁਝ ਖ਼ਾਸ? | D5 Channel Punjabi

ਸੂਤਰਾ ਅਨੁਸਾਰ ਇਸ ਸਾਲ ਕੈਨੇਡਾ ਸਰਕਾਰ ਤੇ ਇਮੀਗ੍ਰੇਸ਼ਨ ਵਿਭਾਗ ਵਲੋਂ 90 ਤੋਂ 95 ਫੀਸਦੀ ਵਿਦਿਆਰਥੀਂ ਨੂੰ ਵੀਜ਼ਾ ਦਿਤਾ, ਜਦਕਿ ਪਿਛਲੇ ਸਮੇਂ ਵਿਚ ਵੀਜ਼ਾ ਦਰ 50 ਤੋਂ 60 ਫੀ ਸਦੀ ਹੁੰਦੀ ਸੀ ਪਰ ਇਸ ਸਾਲ ਜ਼ਿਆਦਾ ਵਿਦਿਆਰਥੀਆਂ ਨੂੰ ਵੀਜ਼ਾ ਮਿਲਣਾ ਹੀ ਕਾਲਜਾਂ ਵਿਚ ਸੀਟਾਂ ਘਟਣ ਦਾ ਮੁੱਖ ਕਾਰਨ ਹੈ। ਕੈਨੇਡਾ ਸਰਕਾਰ, ਇਮੀਗ੍ਰੇਸ਼ਨ ਵਿਭਾਗ ਅਤੇ ਕਾਲਜਾਂ ਵਿਚ ਆਪਸੀ ਤਾਲਮੇਲ ਦੀ ਘਾਟ ਦਾ ਖਮਿਆਜ਼ਾ ਸੂਬੇ ਤੇ ਹਜ਼ਾਰਾਂ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ, ਕਿਉਂਕਿ ਇਨ੍ਹਾਂ ਵਿਦਿਆਰਥੀਆਂ ਵਲੋਂ ਲੱਖਾਂ ਰੁਪਏ ਖਰਚ ਕਰ ਕੇ ਬਕਾਇਦਾ ਸਤੰਬਰ-23 ਇਨਟੇਕ ਲਈ ਕੈਨੇਾ ਜਾਣ ਲਈ ਜਹਾਜ਼ਾਂ ਦੀਆਂ ਟਿਕਵਾਂ ਬੁਕ ਕਰਵਾਉਣ ਤੋਂ ਸ਼ਾਪਿੰਗ ਤਕ ਕਰ ਲਈ ਸੀ।

School Bus ‘ਚ ਵੱਜਿਆ Truck, ਪਲਟੀ ਚੱਲਦੀ ਹੋਈ ਬੱਸ | D5 Channel Punjabi | Moga School Bus News

ਅਗਸਤ ਮਹੀਨੇ ਵਿਚ ਉਡਾਰੀ ਭਰਨ ਲਈ ਕਟਵਾਈਆਂ ਨਾ-ਵਾਪਸੀਯੋਗ ਹੋਣ ਕਾਰਨ ਵਿਦਿਆਰਥੀਆਂ ਦੀਆਂ ਟਿਕਟਾਂ ਦੇ ਲੱਖਾਂ ਰੁਪਏ ਡੁੱਬ ਗਏ। ਕੈਨੇਡੀਅਨ ਕਾਲਜਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਵਲੋਂ ਜਮਾਂ ਕਰਵਾਈਆਂ ਫੀਸਾਂ ਤਕ ਵਾਪਸ ਕਰਨ ਲਈ ਖਾਤਿਆਂ ਦੀ ਡੀਟੇਲ ਮੰਗ ਲਈ ਹੈ। ਇਸਤੋਂ ਇਲਾਵਾ ਕਈ ਹੋਰ ਕਾਲਜਾਂ ਨੇ ਵਿਦਿਆਰਥੀਆਂ ਦਾ ਦਾਖਲਾ 2023 ਇਨਟੇਕ ਤੋਂ ਵਧਾਕੇ ਜਨਵਰੀ-24 ਇਨਟੇਕ ਵਿਚ ਆਉਣ ਲਈ ਕਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button