India ਨੂੰ ਵੱਡਾ ਝਟਕਾ, Shubman Gill ਹੋਏ ਜ਼ਖਮੀ, BCCI ਨੇ ਇਲਾਜ਼ ਦੇ ਲਈ ਭੇਜਿਆ
ਨਵੀਂ ਦਿੱਲੀ : ਚੇਨਈ ਦੇ ਚੇਪਾਕ ਸਟੇਡੀਅਮ ‘ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਨਾਲ ਸਬੰਧਿਤ ਭਾਰਤੀ ਟੀਮ ਦੇ ਲਈ ਚਿੰਤਾ ਵਧਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇਸ ਮੈਚ ‘ਚ ਭਾਰਤ ਦੇ ਬੱਲੇਬਾਜ਼ ਸ਼ੁਭਮਨ ਗਿੱਲ ਜ਼ਖਮੀ ਹੋ ਗਏ ਹੈ। ਸ਼ੁਭਮਨ ਨੂੰ ਫਿਲਡਿੰਗ ਦੇ ਦੌਰਾਨ ਹੱਥ ‘ਤੇ ਸੱਟ ਲੱਗੀ, ਜਿਸ ਕਾਰਨ ਉਹ ਚੌਥੇ ਦਿਨ ਨਹੀਂ ਉਤਰੇ। ਬੀਸੀਸੀਆਈ ਨੇ ਬਿਆਨ ‘ਚ ਕਿਹਾ, “ਦੂਜੇ ਟੈਸਟ ਮੈਚ ਦੇ ਤੀਜੇ ਦਿਨ ਫਿਲਡਿੰਗ ਕਰਦੇ ਸਮੇਂ ਗਿੱਲ ਦੇ ਖੱਬੇ ਹੱਥ ‘ਤੇ ਗੇਂਦ ਲੱਗੀ ਸੀ। ਉਨ੍ਹਾਂ ਨੂੰ ਸਕੈਨ ਦੇ ਲਈ ਭੇਜਿਆ ਗਿਆ ਹੈ”।
ਕਿਸਾਨਾਂ ਦੀ ਸਪੋਟ ‘ਚ ਆਏ ਖੇਤੀਬਾੜੀ ਮੰਤਰੀ ਦੇ ਸ਼ਹਿਰ ਦੇ ਲੋਕ!
ਬੀਸੀਸੀਆਈ ਨੇ ਮੈਚ ਦੇ ਚੌਥੇ ਦਿਨ ਗਿੱਲ ਦੇ ਫਿਲਡਿੰਗ ਨਾਂ ਕਰਨ ਦੀ ਜਾਣਕਾਰੀ ਦਿੱਤੀ ਹੈ। ਬੀਸੀਸੀਆਈ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ,“ ਬੀਸੀਸੀਆਈ ਦੀ ਮੈਡੀਕਲ ਟੀਮ ਉਨ੍ਹਾਂ ਦੀ ਸੱਟ ਇਲਾਜ਼ ਕਰ ਰਿਹਾ ਹੈ। ਉਹ ਅੱਜ …. ਨਹੀਂ ਕਰਨਗੇ। ਦੱਸ ਦਈਏ ਕਿ ਗਿੱਲ ਮੈਚ ਦੀ ਪਹਿਲੀ ਪਾਰੀ ‘ਚ ਖਾਤਾ ਨਹੀਂ ਖੋਲ ਪਾਏ ਸੀ, ਜਦੋਂ ਕਿ ਦੂਜੀ ਪਾਰੀ ‘ਚ ਉਨ੍ਹਾਂ ਨੇ 14 ਰਨ ਬਣਾਏ। ਹਾਲਾਂਕਿ ਇਸ ਯੁਵਾ ਬੱਲੇਬਾਜ਼ ਨੇ ਭਾਰਤ ਦੀ ਆਸਟ੍ਰੇਲੀਆ ‘ਚ ਇਤਿਹਾਸਕ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ। ਦੂਜੇ ਪਾਸੇ ਦੇਖਿਆ ਜਾਵੇ ਤਾਂ ਗਿੱਲ ਨੇ ਇੰਗਲੈਂਡ ਦੇ ਖਿਲਾਫ ਪਹਿਲੇ ਟੈਸਟ ਮੈਚ ‘ਚ 29 ‘ਤੇ 50 ਰਨ ਬਣਾਏ ਸੀ।
UPDATE – Shubman Gill sustained a blow on his left forearm while fielding on Day 3 of the 2nd Test. He has been taken for a precautionary scan. The BCCI Medical Team is assessing him. He won’t be fielding today.#INDvENG pic.twitter.com/ph0GJsqpFi
— BCCI (@BCCI) February 16, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.