India – Sri Lanka T20 ਸੀਰੀਜ਼ ‘ਤੇ ਕੋਰੋਨਾ ਦਾ ਅਸਰ : Krunal Pandya ਕੋਵਿਡ – 19 ਪੌਜ਼ੀਟਿਵ, ਮੈਚ ਮੁਲਤਵੀ
ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦਾ ਅਸਰ ਭਾਰਤ – ਸ਼੍ਰੀਲੰਕਾ ਦੇ ਵਿੱਚ ਚੱਲ ਰਹੀ ਟੀ – 20 ਸੀਰੀਜ਼ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਭਾਰਤ – ਸ਼੍ਰੀਲੰਕਾ ਦੇ ‘ਚ ਖੇਡੀ ਜਾ ਰਹੀ ਟੀ – 20 ਸੀਰੀਜ਼ ਦਾ ਦੂਜੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਖਿਡਾਰੀ ਕਰੁਣਾਲ ਪਾਂਡਿਆ ਕੋਵਿਡ – 19 ਪੌਜ਼ੀਟਿਵ ਪਾਏ ਗਏ। ਜਿਸਦੀ ਵਜ੍ਹਾ ਨਾਲ ਟੀ – 20 ਸੀਰੀਜ਼ ਦਾ ਅੱਜ ਹੋਣ ਵਾਲਾ ਦੂਜਾ ਮੈਚ ਮੁਲਤਵੀ ਕਰ ਦਿੱਤਾ ਗਿਆ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੁਲਤਵੀ ਮੈਚ ਅੱਜ ਬੁੱਧਵਾਰ (28 ਜੁਲਾਈ) ਨੂੰ ਹੋਵੇਗਾ, ਜਿਸਤੋਂ ਬਾਅਦ ਸੀਰੀਜ਼ ਦਾ ਤੀਜਾ ਮੈਚ ਸ਼ੁੱਕਰਵਾਰ ਨੂੰ ਹੋਵੇਗਾ। ਕਰੁਣਾਲ ਪਾਂਡਿਆ ਦੇ ਕੋਰੋਨਾ ਵਾਇਰਸ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਭਾਰਤ ਅਤੇ ਸ਼੍ਰੀਲੰਕਾ ਦੋਵੇਂ ਟੀਮਾਂ ਨੂੰ ਆਈਸੋਲੇਸ਼ਨ ‘ਚ ਭੇਜ ਦਿੱਤਾ ਗਿਆ ਹੈ। ਕਰੁਣਾਲ ਪਾਂਡਿਆ ਦੇ ਕਰੀਬੀ ਸੰਪਰਕ ‘ਚ ਰਹਿਣ ਵਾਲੇ ਖਿਡਾਰੀਆਂ ‘ਤੇ ਕੜੀ ਨਜ਼ਰ ਰੱਖੀ ਜਾਵੇਗੀ।
ਕੈਪਟਨ ਤੇ ਸਿੱਧੂ ਦੀ ਮੀਟਿੰਗ ’ਚੋਂ ਵੱਡੀ ਖ਼ਬਰ ਆਈ ਬਾਹਰ, ਹੁਣ ਫੜੇ ਜਾਣਗੇ ਵੱਡੇ ਮੱਗਰਮੱਛ
ਮੈਚ ਨੂੰ ਫਿਲਹਾਲ ਇੱਕ ਦਿਨ ਲਈ ਟਾਲ ਦਿੱਤਾ ਗਿਆ ਹੈ, ਪਰ ਬੁੱਧਵਾਰ ਨੂੰ ਖੇਡੇ ਜਾਣ ਵਾਲੇ ਮੈਚ ਲਈ ਮੁਸ਼ਕਿਲ ਨਜ਼ਰ ਆ ਰਹੀ ਹੈ। ਕਰੁਣਾਲ ਪੰਡਿਆ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਹੁਣ ਪੂਰੀ ਟੀਮ ਨੂੰ ਅੱਜ ਹੀ ਆਰਟੀ – ਪੀਸੀਆਰ ਟੈਸਟ ਤੋਂ ਗੁਜਰਣਾ ਹੋਵੇਗਾ। ਭਾਰਤ ਨੇ ਵਨਡੇ ਸੀਰੀਜ 2 – 1 ਨਾਲ ਜਿੱਤੀ ਸੀ ਅਤੇ ਟੀ20 ਸੀਰੀਜ਼ ‘ਚ 1 – 0 ਤੋਂ ਅੱਗੇ ਚੱਲ ਰਹੀ ਹੈ। ਦੱਸ ਦਈਏ ਕਿ ਵਨਡੇ ਸੀਰੀਜ਼ ਦੀ ਸ਼ੁਰੂਆਤ ਵੀ ਮੁਲਤਵੀ ਕਰ ਦਿੱਤੀ ਗਈ ਸੀ, ਕਿਉਂਕਿ ਸ਼੍ਰੀਲੰਕਾ ਟੀਮ ਬੱਲੇਬਾਜ਼ੀ ਕੋਚ ਅਤੇ ਵੀਡੀਓ ਵਿਸ਼ਲੇਸ਼ਕ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੋਵਿਡ – 19 ਪੌਜ਼ੀਟਿਵ ਪਾਏ ਗਏ ਸਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵਿੱਚ ਇੰਗਲੈਂਡ ‘ਚ ਭਾਰਤੀ ਖੇਮੇ ‘ਚ ਵੀ ਇੱਕ ਕੋਵਿਡ – 19 ਮਾਮਲੇ ਸਾਹਮਣੇ ਆਇਆ ਸੀ। ਭਾਰਤੀ ਵਿਕਟਕੀਪਰ – ਬੱਲੇਬਾਜ਼ ਰਿਸ਼ਭ ਪੰਤ ਕੋਵਿਡ – 19 ਪੌਜ਼ੀਟਿਵ ਪਾਏ ਗਏ ਸਨ।
ਪੰਜਾਬ ਦੇ ਲੋਕਾਂ ਨੇ ਕਰਤਾ ਵੱਡਾ ਐਲਾਨ, ਜਲਦੀ ਲੱਗ ਸਕਦਾ ਹੈ ਇੱਕ ਹੋਰ ਪੱਕਾ ਮੋਰਚਾ
ਇਸ ਵਜ੍ਹਾ ਨਾਲ ਉਨ੍ਹਾਂ ਨੂੰ ਲੰਦਨ ‘ਚ ਹੀ ਰੁਕਣਾ ਪਿਆ ਸੀ, ਕਿਉਂਕਿ ਬਾਕੀ ਭਾਰਤੀ ਟੀਮ ਅਭਿਆਸ ਮੈਚ ਦੇ ਰੂਪ ‘ਚ ਖੇਡਣ ਲਈ ਡਰਹਮ ਆ ਗਈ ਸੀ। ਗੇਂਦਬਾਜੀ ਕੋਚ ਬੀ ਅਰੁਣ, ਰਿੱਧਿਮਾਨ ਸਾਹਿਆ ਅਤੇ ਅਭਿਮਨਿਉ ਈਸ਼ਵਰਨ ਨੂੰ ਵੀ ਦਯਾਨੰਦ ਗਰਾਨੀ ਦੇ ਸੰਪਰਕ ਵਿੱਚ ਆਉਣ ਦੇ ਬਾਅਦ 10 ਦਿਨਾਂ ਦੇ ਆਇਸੋਲੇਸ਼ਨ ਵਿੱਚ ਰਹਿਨਾ ਪਿਆ ਸੀ । ਇਸ ਵਿੱਚ , ਪਰਿਥਵੀ ਸ਼ਾ ਅਤੇ ਸੂਰਿਆਕੁਮਾਰ ਯਾਦਵ ਨੂੰ ਸ਼੍ਰੀਲੰਕਾਂ ਤੋਂ ਇੰਗਲੈਂਡ ਜਾਣਾ ਸੀ । ਹੁਣ ਇਹ ਵੇਖਿਆ ਜਾਣਾ ਬਾਕੀ ਹੈ ਕਿ ਉਨ੍ਹਾਂ ਦੀ ਯਾਤਰਾ ਦੀਆਂ ਯੋਜਨਾਵਾਂ ਉੱਤੇ ਇਸਦਾ ਕੀ ਅਸਰ ਹੁੰਦਾ ਹੈ । ਪਰਿਥਵੀ ਅਤੇ ਸੂਰਿਆਕੁਮਾਰ ਦੋਹੇ ਹੀ ਸ਼੍ਰੀਲੰਕਾਂ ਵਿੱਚ ਟੀਮ ਦਾ ਹਿੱਸਾ ਹਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.