IND vs SL : ਰਾਹੁਲ ਦ੍ਰਾਵਿੜ ਨੂੰ ਕੋਚ ਦੀ ਭੂਮਿਕਾ ‘ਚ ਦੇਖਕੇ ਖੁਸ਼ ਹੋਏ ਫੈਨਜ਼, ਖ਼ਤਮ ਹੋਇਆ ਲੰਬਾ ਇੰਤਜ਼ਾਰ

ਨਵੀਂ ਦਿੱਲੀ : ਬੀਸੀਸੀਆਈ ਨੇ ਸ਼੍ਰੀਲੰਕਾ ਦੌਰੇ ਦੇ ਲਈ ਇੱਕ ਅਲੱਗ ਟੀਮ ਦੀ ਚੋਣ ਕੀਤੀ ਹੈ। ਇਸ ਦੌਰੇ ਦੇ ਲਈ ਰਾਹੁਲ ਦ੍ਰਾਵਿੜ ਨੂੰ ਮੁੱਖ ਕੋਚ ਬਣਾਇਆ ਗਿਆ ਹੈ। ਨਾਲ ਹੀ ਸ਼ਿਖਰ ਧਵਨ ਟੀਮ ਦੇ ਕਪਤਾਨ ਹੋਣਗੇ। ਰਾਹੁਲ ਦ੍ਰਾਵਿੜ ਦੇ ਕੋਚ ਬਣ ਜਾਣ ਤੇ ਭਾਰਤੀ ਫੈਨਜ਼ ਬਹੁਤ ਖੁਸ਼ ਹਨ। ਸ਼੍ਰੀਲੰਕਾ ਜਾਣ ਤੋਂ ਪਹਿਲਾ ਰਾਹੁਲ ਦ੍ਰਾਵਿੜ ਅਤੇ ਸ਼ਿਖਰ ਧਵਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਆਪਣੀ ਰਾਏ ਵੀ ਸ਼ੇਅਰ ਕੀਤੀ। ਬੀਸੀਸੀਆਈ ਨੇ ਦੋਵਾਂ ਦੀ ਖਾਸ ਤਸਵੀਰ ਟਵੀਟ ‘ਤੇ ਸ਼ੇਅਰ ਕੀਤੀ ਹੈ। ਇਹ ਤਸਵੀਰ ਸ਼ੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
🔴LIVE : 6ਵੇਂ ਪੇ-ਕਮਿਸ਼ਨ ਨੂੰ ਲੈ ਕੇ ਡਾਕਟਰਾਂ ਦਾ ਕੈਪਟਨ ਖਿਲਾਫ਼ ਵਿਰੋਧ
ਬੀਸੀਸੀਆਈ ਨੇ ਟਵਿਟਰ ‘ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਸ਼੍ਰੀਲੰਕਾ ਦੌਰੇ ਲਈ ਟੀਮ ਦੇ ਕਪਤਾਨ ਅਤੇ ਕੋਚ ਦਾ ਸਵਾਗਤ ਕਰੋ…ਅਸੀ ਬੇਹੱਦ ਉਤਸ਼ਾਹਿਤ ਹਾਂ, ਕੀ ਤੁਸੀਂ ਵੀ ? ਇਸ ਤੋਂ ਬਾਅਦ ਤੋਂ ਟਵਿਟਰ ‘ਤੇ ਰਾਹੁਲ ਦ੍ਰਾਵਿੜ ਟ੍ਰੈਂਡ ਕਰਨ ਲੱਗਾ ਹੈ। ਭਾਰਤੀ ਫੈਂਸ ਜੰਮਕੇ ਆਪਣਾ ਰਿਐਕਸ਼ਨ ਦਿੰਦੇ ਨਜ਼ਰ ਆ ਰਹੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਦੋ ਭਾਰਤੀ ਟੀਮਾਂ ਵੱਖ ਵੱਖ ਦੇਸ਼ਾਂ ਦੇ ਨਾਲ ਕ੍ਰਿਕੇਟ ਖੇਡਦੀਆਂ ਨਜ਼ਰ ਆਉਣਗੀਆਂ। ਸ਼੍ਰੀਲੰਕਾ ਦੌਰੇ ਲਈ ਟੀਮ ‘ਚ ਕਈ ਨਵੇਂ ਖਿਡਾਰੀ ਸ਼ਾਮਿਲ ਹੋਏ ਹਨ।
Say hello to #TeamIndia‘s captain & coach for the Sri Lanka tour 👋🤜🤛
We are excited. Are you? 😃#SLvIND pic.twitter.com/OnNMzRX4ZB
— BCCI (@BCCI) June 27, 2021
ਸੋਸ਼ਲ ਮੀਡੀਆ ‘ਤੇ ਫੈਂਨਜ਼ ਜੰਮਕੇ ਆਪਣਾ ਰਿਐਕਸ਼ਨ ਸ਼ੇਅਰ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਹੁਣ ਸਮਾਂ ਆ ਗਿਆ ਹੈ ਕਿ ਦ੍ਰਾਵਿੜ ਨੂੰ ਭਾਰਤੀ ਟੀਮ ਦਾ ਅਸਲੀ ਕੋਚ ਬਣਾ ਦੇਣਾ ਚਾਹੀਦਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ਇੰਗਲੈਂਡ ਦੌਰੇ ਲਈ ਅਜਿੰਕਿਆ ਰਹਾਣੇ ਨੂੰ ਟੈਸਟ ਟੀਮ ਦਾ ਕਪਤਾਨ ਬਣਾਉਣਾ ਚਾਹੀਦਾ ਹੈ ਅਤੇ ਰਾਹੁਲ ਦ੍ਰਾਵਿੜ ਨੂੰ ਬਤੋਰ ਕੋਚ ਟੀਮ ‘ਚ ਸ਼ਾਮਿਲ ਕਰਨਾ ਚਾਹੀਦਾ ਹੈ। ਉਥੇ ਹੀ ਵਨਡੇ ਲਈ ਰੋਹਿਤ ਸ਼ਰਮਾ ਨੂੰ ਟੀਮ ਦਾ ਕਪਤਾਨ ਬਣਾਉਣਾ ਚਾਹੀਦਾ ਹੈ। ਸ਼੍ਰੀਲੰਕਾ ਦੇ ਖਿਲਾਫ ਸੀਰੀਜ਼ 13 ਜੁਲਾਈ ਤੋਂ ਵਨਡੇ ਦੇ ਨਾਲ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ 21 ਜੁਲਾਈ ਤੋਂ ਟੀ – 20 ਮੈਚ ਖੇਡੇ ਜਾਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.