Breaking NewsD5 specialNewsSports

IND vs ENG : ਭਾਰਤ ਵੱਲੋਂ ਹਾਰ ਤੋਂ ਬਾਅਦ ਇੰਗਲੈਂਡ ਨੂੰ ਇੱਕ ਹੋਰ ਝਟਕਾ

ਨਵੀਂ ਦਿੱਲੀ :  ਪਹਿਲੇ ਵਨਡੇ ਮੈਚ ‘ਚ ਭਾਰਤ ਵੱਲੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਇੰਗਲੈਂਡ ਨੂੰ ਇੱਕ ਹੋਰ ਵੱਡਾ ਝੱਟਕਾ ਲੱਗਾ ਹੈ। ਸੱਟ ਦੀ ਵਜ੍ਹਾ ਨਾਲ ਯੋਨ ਮੋਰਗਨ ਅਤੇ ਸੈਮ ਬਿਲਿੰਗਸ ਦੇ ਦੂਜੇ ਵਨਡੇ ਮੈਚ ‘ਚ ਖੇਡਣ ਨੂੰ ਲੈ ਕੇ ਸਸਪੈਂਸ ਹੋ ਗਿਆ ਹੈ। ਮੰਗਲਵਾਰ ਨੂੰ ਖੇਡੇ ਗਏ ਪਹਿਲੇ ਵਨਡੇ ‘ਚ ਫੀਲਡਿੰਗ ਦੇ ਦੌਰਾਨ ਮੋਰਗਨ ਜ਼ਖਮੀ ਹੋ ਗਏ ਸਨ। ਬਾਅਦ ‘ਚ ਉਹ ਟਾਂਕੇ ਲਗਵਾਕੇ ਬੱਲੇਬਾਜੀ ਲਈ ਉਤਰੇ ਅਤੇ 22 ਰਨ ਬਣਾ ਕੇ ਆਊਟ ਹੋ ਗਏ। ਉਥੇ ਹੀ ਇਸ ਮੈਚ ‘ਚ ਸੈਮ ਬਿਲਿੰਗਸ ਵੀ ਜ਼ਖਮੀ ਹੋ ਗਏ।

ਨਿਹੰਗ ਸਿੰਘਾਂ ਦੇ ਐਨਕਾਊਂਟਰ ਤੋ ਬਾਅਦ ਤੱਤੇ ਹੋਏ ਨਿਹੰਗ ! ਜਥੇਦਾਰ ਨੇ ਕਰਤਾ ਵੱਡਾ ਐਲਾਨ ! ਪੁਲਿਸ ਨੂੰ ਪਾਤੀ ਬਿਪਤਾ !

ਸੱਟ ਤੋਂ  ਬਾਅਦ ਵੀ ਜਦੋਂ ਉਹ ਬੱਲੇਬਾਜੀ ਕਰਨ ਆਏ ਅਤੇ ਆਪਣੀ ਟੀਮ ਲਈ 18 ਰਨਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਐਂਡ ਵੇਲਸ ਕ੍ਰਿਕੇਟ ਬੋਰਡ ਨੇ ਬਿਆਨ ਜਾਰੀ ਕਰ ਕਿਹਾ, ਬਿਲਿੰਗਸ ਨੂੰ ਕਾਲਰ ਬੋਨ ਜੁਆਇੰਟ ‘ਚ ਸੱਟ ਲੱਗੀ ਹੈ। ਹਾਲਾਂਕਿ ਇਹ ਉਹੋ ਜਿਹਾ ਨਹੀਂ ਹੈ ਜੋ ਉਨ੍ਹਾਂ ਨਾਲ ਸਾਲ 2019 ‘ਚ ਹੋਇਆ ਸੀ। ਉਨ੍ਹਾਂ ਦੇ ਮੋਢਿਆਂ ਤੇ ਆ ਗਈ ਹੈ ਅਤੇ ਇਲਾਜ ਚੱਲ ਰਿਹਾ ਹੈ। ਸੈਮ ਬਿਲਿੰਗਸ ਨੂੰ ਲੱਗੀ ਸੱਟ ਤੋਂ ਬਾਅਦ ਉਹ ਦੂਜੇ ਮੈਚ ‘ਚ ਨਹੀਂ ਖੇਡਣ ਉਤਰਣਗੇ ਜਾਂ ਨਹੀਂ ਇਸ ‘ਤੇ ਸਸਪੈਂਸ ਬਰਕਰਾਰ ਹੈ।

ਰਾਕੇਸ਼ ਟਿਕੈਤ ਨੇ ਫਿਰ ਦਿੱਤਾ ਵੱਡਾ ਬਿਆਨ,ਨੌਜਵਾਨਾਂ ਨੇ ਟਰੈਕਟਰ ਕਰ ਲਏ ਤਿਆਰ!ਪਾਰਲੀਮੈਂਟ ‘ਚ ਮਾਰਨਗੇ ਸਿੱਧੀ ਐਂਟਰੀ!

ਹਾਲਾਂਕਿ ਉਨ੍ਹਾਂ ਦੇ ਖੇਡਣ ਜਾਂ ਨਾ ਖੇਡਣ ਨੂੰ ਲੈ ਕੇ ਹੁਣ ਤੱਕ ਕਿਸੇ ਦਾ ਵੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਦੱਸ ਦਈਏ ਕਿ ਭਾਰਤ  ਦੇ ਨਾਲ ਖੇਡਦੇ ਹੋਏ ਪਹਿਲੇ ਵਨਡੇ ਮੈਚ ਦੇ 33ਵੇਂ ਓਵਰ ‘ਚ ਬਾਊਂਡਰੀ ‘ਤੇ ਚੌਕਾ ਰੋਕਣ ਦੀ ਕੋਸ਼ਿਸ਼ ਦੇ ਦੌਰਾਨ ਬਿਲਿੰਗਸ ਜ਼ਖਮੀ ਹੋ ਗਏ ਸਨ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਪੈਰ ਬਾਊਂਡਰੀ ਲਾਈਨ  ਨਾਲ ਟੱਚ ਹੋ ਗਿਆ ਸੀ ਜਿਸ ਤੋਂ ਬਾਅਦ ਅੰਪਾਇਰ ਨੇ ਚੌਕੇ ਦਾ ਇਸ਼ਾਰਾ ਕੀਤਾ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button