SportsBreaking NewsD5 specialNewsTop News

Ind vs Eng : ਇੰਗਲੈਂਡ ਨੇ ਭਾਰਤ ਨੂੰ ਪਹਿਲੇ ਟੀ-20 ਮੈਚ ‘ਚ 8 ਵਿਕਟਾਂ ਨਾਲ ਹਰਾਇਆ

ਅਹਿਮਦਾਬਾਦ : ਇੰਗਲੈਂਡ ਨੇ ਇੱਥੇ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ੁੱਕਰਵਾਰ ਨੂੰ ਖੇਡੇ ਗਏ ਪਹਿਲੇ ਟੀ-20 ਮੁਕਾਬਲੇ ‘ਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਮਹਿਮਾਨ ਟੀਮ ਨੇ ਪੰਜ ਮੈਚਾਂ ਦੀ ਸੀਰੀਜ਼ ‘ਚ 1-0 ਦੀ ਲੀਡ ਲੈ ਲਈ ਹੈ। ਇੰਗਲੈਂਡ ਨੇ ਟਾਸ ਜਿੱਤਣ ਤੋਂ ਬਾਅਦ ਭਾਰਤ ਨੂੰ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 124 ਦੌੜਾਂ ‘ਤੇ ਸੀਮਤ ਕੀਤਾ ‘ਤੇ ਫਿਰ 15.3 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ਨਾਲ ਲਕਸ਼ ਹਾਸਲ ਕਰ ਲਿਆ। ਇੰਗਲੈਂਡ ਲਈ ਜੇਸਨ ਰਾਏ ਨੇ ਸਭ ਤੋਂ ਵੱਧ 49 ਦੌੜਾਂ ਬਣਾਈਆਂ।

ਸਿੰਘੂ ਬਾਰਡਰ ‘ਤੇ ਅਨੋਖੀ ਚੀਜ਼ ਲੈਕੇ ਪਹੁੰਚੇ ਨੌਜਵਾਨ, ਦਿੱਲੀ ਦੇ ਲੋਕ ਰਹਿ ਗਏ ਹੈਰਾਨ, ਦੇਖਣ ਪਹੁੰਚ ਰਹੇ ਨੇ ਲੋਕ!

ਇਸ ਤੋਂ ਇਲਾਵਾ ਜੋਸ ਬਟਲਰ ਨੇ 28 ਦੌੜਾਂ ਦਾ ਯੋਗਦਾਨ ਦਿੱਤਾ। ਡੇਵਿਡ ਮਲਾਮ 24 ‘ਤੇ ਜੌਨੀ ਬੇਅਰਸਟੋ 28 ਦੌੜਾਂ ਨਾਲ ਨਾਬਾਦ ਰਹੇ। ਭਾਰਤ ਲਈ ਯੁਜਵੇਂਦਰ ਚਹਿਲ ‘ਤੇ ਵਾਸ਼ਿੰਗਟਨ ਸੁੰਦਰ ਨੇ ਇੱਕ-ਇੱਕ ਸਫਲਤਾ ਹਾਸਲ ਕੀਤੀ। ਇਸ ਤੋਂ ਪਹਿਲਾਂ ਭਾਰਤ ਵੱਲੋਂ ਸ਼੍ਰੇਅਸ ਅਈਅਰ ਨੇ 67 ਦੌੜਾਂ ਦੀ ਪਾਰੀ ਖੇਡ ਕੇ ਉਸਨੂੰ 124 ਦੌੜਾਂ ਤੱਕ ਪਹੁੰਚਾਇਆ। ਇਸ ਤੋਂ ਇਲਾਵਾ ਰਿਸ਼ਵ ਪੰਤ ਨੇ 21 ‘ਤੇ ਹਾਰਦਿਕ ਪਾਂਡਿਆ ਨੇ 19 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਪੇਸਰ ਜੋਫਰਾ ਆਰਚਰ ਨੇ 3 ਵਿਕਟਾਂ ਲਈਆਂ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button