PunjabTop News

ਕੌਮੀ ਇੰਨਸਾਫ਼ ਮੋਰਚੇ ਦੇ ਹੱਕ ’ਚ ਕਿਸਾਨ ਯੂਨੀਅਨਾਂ 5 ਮਾਰਚ ਨੂੰ 117 ਵਿਧਾਇਕਾਂ ਨੂੰ ਦੇਣਗੀਆਂ ਮੰਗ ਪੱਤਰ: ਬਾਪੂ ਗੁਰਚਰਨ ਸਿੰਘ

In favor of the national justice front, farmers' unions will give a demand letter to 117 MLAs on March 5: Bapu Gurcharan Singh

ਮੋਹਾਲੀ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਤੇ ਵੱਖ ਵੱਖ ਜ਼ੇਲ੍ਹਾਂ ’ਚ ਨਜ਼ਰਬੰਦ ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੀਆਂ ਕਿਸਾਨ ਯੂਨੀਅਨਾਂ 5 ਮਾਰਚ 2023 ਨੂੰ ਪੰਜਾਬ ਦੇ 117 ਵਿਧਾਇਕਾਂ ਨੂੰ ਮੰਗ ਪੱਤਰ ਦੇਣਗੀਆਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੌਮੀ ਇੰਨਸਾਫ਼ ਮੋਰਚੇ ਦੇ ਆਗੂਆਂ ਨੇ ਬਾਪੂ ਗੁਰਚਰਨ ਸਿੰਘ ਦੀ ਅਗਵਾਈ ਵਿਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਦੇ ਨਾਲ ਹੀ ਆਗੂਆਂ ਨੇ ਇਹ ਵੀ ਕਿਹਾ ਕਿ ਸਰਕਾਰਾਂ ਵਲੋਂ ਆਪ ਹੀ ਲੋਕਤੰਤਰ ਦਾ ਘਾਣ ਕਰਦਿਆਂ ਮੋਰਚੇ ਦੀ ਕਵਰੇਜ਼ ਕਰ ਰਹੇ ਯੂ ਟਿਉੂਬ ਚੈਨਲ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚੈਨਲ ਬੰਦ ਕਰਨ ਦੀ ਬਜਾਇ ਉਨ੍ਹਾਂ ਦੀ ਮੰਗਾਂ ਨੂੰ ਮੰਨਣਾ ਚਾਹੀਦਾ ਹੈ। ਇਸ ਮੌਕੇ ਬਾਪੂ ਗੁਰਚਰਨ ਸਿੰਘ ਦੇ ਨਾਲ ਐਡਵੋਕੇਟ ਗੁਰਸ਼ਰਨ ਸਿੰਘ, ਇੰਦਰਬੀਰ ਸਿੰਘ ਅਤੇ ਜਸਵਿੰਦਰ ਸਿੰਘ ਰਾਜਪੂਰਾ ਆਦਿ ਮੋਜੂਦ ਸਨ। ਕੌਮੀ ਇੰਨਸਾਫ਼ ਮੋਰਚੇ ਵਿਚ ਸਵੇਰ ਤੋਂ ਹੀ ਸੰਗਤਾਂ ਦਾ ਹੜ੍ਹ ਆਇਆ।

ਭਗਵੰਤ ਮਾਨ ਪੰਜਾਬ ਲੈਕੇ ਆ ਰਿਹਾ Jagtar Singh Hawara ਨੂੰ ? Bapu Gurcharan Singh ਦੀ ਅਹਿਮ ਇੰਟਰਵਿਊ !

ਬੀਤੀ 7 ਜਨਵਰੀ ਤੋਂ ਚੰਡੀਗੜ੍ਹ ਦੀਆਂ ਬਰੂਹਾਂ ’ਤੇ ਕੌਮੀ ਇੰਨਸਾਫ਼ ਮੋਰਚੇ ਵਲੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮੋਰਚਾ ਲਗਾਇਆ ਗਿਆ ਹੈੇ। ਜਿਸ ਵਿਚ ਲਗਾਤਾਰ ਸੰਗਤਾਂ ਵੱਡੇ ਕਾਫਲਿਆਂ ਦੇ ਰੂਪ ਵਿਚ ਪਹੁੰਚਦੀਆਂ ਹਨ। ਅੱਜ ਵੀ ਰੋਜ਼ਾਨਾ ਦੀ ਤਰਾਂ ਸਵੇਰ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਡਾਲ ਸਜਾਇਆ ਗਿਆ ਨਿਤਨੇਮ ਤੋਂ ਉਪਰੰਤ ਵੱਖ ਵੱਖ ਢਾਡੀ ਜੱਥਿਆਂ, ਕਵੀਸ਼ਰਾਂ ਅਤੇ ਰਾਗੀ ਜੱਥਿਆਂ ਨੇ ਆਪਣੀ ਹਾਜ਼ਰੀ ਲੁਵਾਈ ਅਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਲੰਮੇਂ ਹੱਥੀਂ ਲਿਆ। ਇਸ ਮੌਕੇ ਬੀਬੀ ਕੁਲਵੰਤ ਕੌਰ ਛੱਜੂ ਮਾਜਰਾ, ਕਾਕਾ ਸਿੰਘ ਬਰਾੜ, ਗਿਆਨੀ ਜਤਿੰਦਰ ਸਿੰਘ ਦਮਦਮੀ ਟਕਸਾਲ, ਸ. ਕੁਲਵੰਤ ਸਿੰਘ, ਦਲਜੀਤ ਸਿੰਘ ਜੌੜ ਸਿੰਘ ਵਾਲਾ, ਜਥੇਦਾਰ ਘੁਮੰਡ ਸਿੰਘ ਨਿਹੰਗ ਜਥੇਬੰਦੀ ਤਰਨਾ ਦਲ ਅਰਬਾਂ ਖਰਬਾਂ ਤੋਂ ਇਲਾਵਾ ਗੁਰੂਦੁਆਰਾ ਕਮੇਟੀ ਪਿੰਡ ਉਗਰਾਹਾਂ ਤੋਂ ਸੰਗਤ ਦੇ ਜੱਥੇ ਨੇ ਹਾਜ਼ਰੀ ਲੁਵਾਈ। ਅੱਜ ਦੇ ਭਾਈ ਸੁਖਵਿੰਦਰ ਸਿੰਘ ਨਾਗੋਕੇ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਵੀ ਸੰਗਤ ਵਿਚ ਆਪਣੀ ਹਾਜ਼ਰੀ ਲੁਵਾਈ। ਅੱਜ ਪੰਡਾਲ ਦੀ ਸਟੇਜ਼ ਦੀ ਜਿੰਮੇਂਵਾਰੀ ਭਾਈ ਜਸਵਿੰਦਰ ਸਿੰਘ ਰਾਜਪੁਰਾ ਅਤੇ ਮਾਸਟਰ ਦਵਿੰਦਰ ਸਿੰਘ ਨੇ ਨਿਭਾਈ।

ਬਾਦਲਾਂ ਦੇ ਮਗਰ ਪਈ ਸੰਗਤ ? Sukhraj Singh ਨੇ ਕਰਤਾ ਐਲਾਨ !

ਮੋਰਚੇ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ੍ਹ ਵੱਲ 31ਮੈਂਬਰੀ ਜੱਥਾ ਭਾਈ ਬਲਵਿੰਦਰ ਸਿੰਘ ਸੁਨਾਮ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਚੰਡੀਗੜ੍ਹ ਵੱਲ ਵੱਧਿਆ ਪਰ ਹਮੇਸ਼ਾਂ ਦੀ ਤਰ੍ਹਾਂ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਵਲੋਂ ਵੱਡੇ ਆਦਮ ਕੱਦ ਬੈਰੀਕੇਡਾਂ ਲਗਾ ਕੇ ਸੈਕਟਰ-52 ਅਤੇ ਸੈਕਟਰ 53 ਨੂੰ ਵੰਡਦੀ ਸੜ੍ਹਕ ’ਤੇ ਹੀ ਰੋਕ ਲਿਆ ਅਤੇ ਜੱਥਾ ਉੱਥੇ ਹੀ ਬੈਠ ਕੇ ਸ਼ਾਂਤੀ ਪੁਰਬਕ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਕੇ ਬਾਅਦ ਦੁਪਹਿਰ ਅਰਦਾਸ ਕਰ ਵਾਪਸ ਮੋਰਚੇ ’ਤੇ ਪਹੁੰਚ ਗਿਆ। ਮੋਰਚੇ ਦੇ ਪੰਡਾਲ ਵਿਚ ਬਾਪੂ ਗੁਰਚਰਨ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਲਬੀਰ ਸਿੰਘ ਹਿਸਾਰ, ਜਸਵਿੰਦਰ ਸਿੰਘ ਰਾਜਪੁਰਾ, ਐਡਵੋਕੇਟ ਗੁਰਸ਼ਰਨ ਸਿੰਘ, ਮਾਸਟਰ ਦਵਿੰਦਰ ਸਿੰਘ, ਬਲਜੀਤ ਸਿੰਘ ਭਾਊ, ਪਵਨਦੀਪ ਸਿੰਘ, ਸ. ਕਰਮ ਸਿੰਘ, ਬਲਵਿੰਦਰ ਸਿੰਘ ਕੰਗ, ਬੀਬੀ ਕੁਲਵਿੰਦਰ ਕੌਰ, ਜਥੇਦਾਰ ਸ਼ੇਰ ਸਿੰਘ ਨਿੰਹਗ ਦਲ, ਜਥੇਦਾਰ ਸਿਕੰਦਰ ਸਿੰਘ, ਇੰਦਰਬੀਰ ਸਿੰਘ, ਰਣਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button