SportsBreaking NewsD5 specialNews

ICC ਨੇ T20 WC ਦੇ ਸ਼ੈਡਿਊਲ ਦਾ ਕੀਤਾ ਐਲਾਨ, ਫਿਰ ਆਮਣੇ – ਸਾਹਮਣੇ ਹੋਣਗੇ India ਅਤੇ Pakistan

ਨਵੀਂ ਦਿੱਲੀ : ਇੰਟਰਨੈਸ਼ਨਲ ਕ੍ਰਿਕੇਟ ਕਾਊਂਸਿਲ ਨੇ 17 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ 2021 T20 ਵਰਲਡ ਕੱਪ ਲਈ ਗਰੁੱਪ ਦਾ ਐਲਾਨ ਕਰ ਦਿੱਤਾ ਹੈ। ਆਈਸੀਸੀ ਨੇ ਟੂਰਨਾਮੈਂਟ ਨੂੰ ਹੋਰ ਜ਼ਿਆਦਾ ਰੋਮਾਂਚਕ ਬਣਾਉਣ ਲਈ ਭਾਰਤ ਅਤੇ ਪਾਕਿਸਤਾਨ ਨੂੰ ਇੱਕ ਹੀ ਗਰੁੱਪ ਵਿੱਚ ਰੱਖਿਆ ਹੈ। ਅਜਿਹੇ ‘ਚ ਦੋ ਸਾਲ ਬਾਅਦ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕੇਟ ਟੀਮਾਂ ਆਮਣੇ – ਸਾਹਮਣੇ ਹੋਣਗੀਆਂ। ਇੰਟਰਨੈਸ਼ਨਲ ਕ੍ਰਿਕੇਟ ਕਾਊਂਸਿਲ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੁਪਰ 12 ਦੇ ਗਰੁਪ – 2 ਵਿੱਚ ਨਾਲ ਰੱਖਿਆ ਹੈ। ਸੁਪਰ 12 ‘ਚ ਦੋ ਗਰੁਪ ਹਨ, ਜਿਨ੍ਹਾਂ ਵਿੱਚ ਛੇ – ਛੇ ਟੀਮਾਂ ਨੂੰ ਰੱਖਿਆ ਗਿਆ ਹੈ। ਗਰੁਪ – 2 ‘ਚ ਭਾਰਤ ਦੇ ਨਾਲ ਪਾਕਿਸਤਾਨ, ਨਿਊਜੀਲੈਂਡ, ਅਫਗਾਨਿਸਤਾਨ, ਗਰੁਪ – ਏ ਦੀ ਰਨਰ – ਅੱਪ , ਗਰੁਪ – ਬੀ ਦੀ ਚੈਂਪੀਅਨ ਟੀਮ ਹੋਵੇਗੀ, ਉਥੇ ਹੀ ਗਰੁਪ – 1 ਵਿੱਚ ਇੰਗਲੈਂਡ, ਆਸਟ੍ਰੇਲੀਆਂ, ਦੱਖਣੀ ਅਫਰੀਕਾ , ਵੈਸਟਇੰਡੀਜ਼ , ਗਰੁਪ – ਏ ਦੀ ਰਨਰ – ਅਪ , ਗਰੁਪ – ਬੀ ਦੀ ਵਿਨਰ ਟੀਮ ਹੋਵੇਗੀ।

ਦਿੱਲੀ ਤੋਂ ਹੁਣੇ ਆਈ ਵੱਡੀ ਖ਼ਬਰ,ਮੀਟਿੰਗ ਚੋ ਗੁੱਸੇ ‘ਚ ਬਾਹਰ ਆਇਆ ਨਵਜੋਤ ਸਿੱਧੂ || D5 Channel Punjabi

ਗਰੁਪ – ਏ ‘ਚ ਸ਼੍ਰੀਲੰਕਾ, ਆਇਰਲੈਂਡ, ਨੀਦਰਲੈਂਡ ਅਤੇ ਨਾਮੀਬਿਆ ਦੀਆਂ ਟੀਮਾਂ ਹਨ, ਜਦੋਂ ਕਿ ਗਰੁਪ – ਬੀ ‘ਚ ਬੰਗਲਾਦੇਸ਼ , ਸਕਾਟਲੈਂਡ, ਪਪੁਨਾ ਨਿਊ ਗਿਨੀ ਅਤੇ ਓਮਾਨ ਹਨ। ਇਸ ਵਾਰ ਸ਼੍ਰੀਲੰਕਾ, ਬੰਗਲਾਦੇਸ਼ ਵਰਗੀਆਂ ਟੀਮਾਂ ਵੀ ਟੀ20 ਵਰਲਡ ਕਪ ਲਈ ਡਾਇਰੈਕਟ ਕੁਆਲੀਫਾਈ ਨਹੀਂ ਕਰ ਸਕਦੀਆਂ। ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੂੰ ਸੁਪਰ – 12 ਲਈ ਕੁਆਲੀਫਾਈ ਕਰਨ ਲਈ ਆਪਣੇ – ਆਪਣੇ ਗਰੁਪ ‘ਚ ਜੇਤੂ ਜਾਂ ਉਪ – ਜੇਤੂ ਬਨਣਾ ਹੋਵੇਗਾ। ਗਰੁਪ ਦਾ ਸੰਗ੍ਰਹਿ 20 ਮਾਰਚ 2021 ਦੀ ਰੈਂਕਿੰਗ ਦੇ ਹਿਸਾਬ ਨਾਲ ਹੋਇਆ ਹੈ। ਟੀ20 ਵਰਲਡ ਕਪ 17 ਅਕਤੂਬਰ ਤੋਂ 14 ਨਵੰਬਰ ਦੇ ਵਿੱਚ ਯੁਨਾਈਟਿਡ ਅਰਬ ਅਮੀਰਾਤ (ਯੂਏਈ) ਅਤੇ ਓਮਾਨ ‘ਚ ਖੇਡਿਆ ਜਾਣਾ ਹੈ। ਪਹਿਲਾਂ ਟੀ20 ਵਰਲਡ ਕਪ ਭਾਰਤ ‘ਚ ਖੇਡਿਆ ਜਾਣਾ ਸੀ ਪਰ ਕੋਵਿਡ – 19 ਮਹਾਮਾਰੀ ਦੇ ਚੱਲਦਿਆਂ ਇਸਨੂੰ ਯੂਏਈ ਸ਼ਿਫਟ ਕਰਨਾ ਪਿਆ। ਟੂਰਨਾਮੈਂਟ ਦੀ ਮੇਜ਼ਬਾਨੀ ਹਾਲਾਂਕਿ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ( ਬੀਸੀਸੀਆਈ ) ਦੀ ਜ਼ਿੰਮੇਵਾਰੀ ਹੀ ਹੋਵੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button